ਹਿਮਾਚਲ ਪ੍ਰਦੇਸ਼ ਅਪਣੀ ਖ਼ੂਬਸੂਰਤੀ ਲਈ ਹਮੇਸ਼ਾਂ ਹੀ ਕੁਦਰਤ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਇਹ ਹਮੇਸ਼ਾਂ ਹੀ ਅਪਣੀਆਂ ਖ਼ੂਬਸੂਰਤ ਸੈਰਗਾਹਾਂ...
ਹਿਮਾਚਲ ਪ੍ਰਦੇਸ਼ ਅਪਣੀ ਖ਼ੂਬਸੂਰਤੀ ਲਈ ਹਮੇਸ਼ਾਂ ਹੀ ਕੁਦਰਤ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਇਹ ਹਮੇਸ਼ਾਂ ਹੀ ਅਪਣੀਆਂ ਖ਼ੂਬਸੂਰਤ ਸੈਰਗਾਹਾਂ ਲਈ ਦੇਸੀ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਅਪਣੇ ਵਲ ਆਕਰਸ਼ਿਤ ਕਰਦਾ ਆ ਰਿਹਾ ਹੈ। ਜੋ ਤਾਜ਼ਗੀ ਅਤੇ ਮਾਨਸਿਕ ਸੰਤੁਸ਼ਟੀ ਸੈਲਾਨੀ ਹਿਮਾਚਲ ਵਿਚ ਘੁੰਮ ਕੇ ਮਹਿਸੂਸ ਕਰਦੇ ਹਨ, ਉਹ ਉਨ੍ਹਾਂ ਨੂੰ ਹੋਰ ਕਿਧਰੇ ਨਹੀਂ ਮਿਲਦੀ। ਇਸ ਵਾਰ ਅਸੀਂ ਹਿਮਾਚਲ ਪ੍ਰਦੇਸ ਦੀਆਂ ਸੇਬਾਂ ਦੀਆਂ ਖ਼ੂਬਸੂਰਤ ਵਾਦੀਆਂ ਦਾ ਕੁਦਰਤੀ ਮਾਹੌਲ ਦੇਖਣ ਦਾ ਮਨ ਬਣਾਇਆ ਸੀ। ਮੇਰੇ ਨਾਲ ਮੇਰੇ ਮਿੱਤਰ ਰਾਜਿੰਦਰ ਰਾਣਾ ਤੇ ਉਨ੍ਹਾਂ ਦੇ ਪਰਮ ਮਿੱਤਰ ਸੁਨੀਲ ਠਾਕਰ ਉਰਫ਼ ਸ਼ੇਟੀ ਸਨ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋਂ ਲਗਭਗ 100 ਕਿਲੋਮੀਟਰ ਅੱਗੇ ਜਾਣ ਦਾ ਪ੍ਰੋਗਰਾਮ ਸੀ।
ਤਲਵਾੜਾ ਤੋਂ ਅਸੀਂ ਸਵੇਰੇ 10 ਵਜੇ ਅਪਣੀ ਗੱਡੀ ਰਾਹੀਂ ਨਿਕਲੇ ਸੀ। ਰਾਤ 10 ਵਜੇ ਕੁਫਰੀ ਪਹੁੰਚ ਗਏ ਸੀ। ਸਫ਼ਰ ਦੀ ਥਕਾਵਟ ਦੂਰ ਕਰਨ ਲਈ ਅਸੀਂ ਰਾਤ ਕੁਫਰੀ ਖ਼ੂਬਸੂਰਤ ਪਹਾੜੀ ਸਥਾਨ ਤੇ ਰੁਕਣ ਦਾ ਮਨ ਬਣਾਇਆ ਸੀ। ਮੇਨ ਰੋਡ ਤੇ ਹੀ ਸਾਨੂੰ ਇਕ ਹੋਮ ਸਟੇਅ ਵਿਚ ਰਹਿਣ ਦਾ ਮੌਕਾ ਮਿਲ ਗਿਆ ਸੀ। ਹਲਕੀ ਹਲਕੀ ਠੰਢ ਵਿਚ ਆਲਾ- ਦੁਆਲਾ ਆਕਰਸ਼ਕ ਦਿਖਾਈ ਦਿੰਦਾ ਸੀ। ਅਗਲੀ ਸਵੇਰ ਅਸੀਂ ਅਪਣੇ ਖ਼ੂਬਸੂਰਤ ਸਫ਼ਰ ਦਾ ਆਗਾਜ਼ ਕੀਤਾ ਸੀ। ਥਿਓਂਗ, ਛੇਲਾ, ਸੂਮਾ, ਖਾਸਟਾ, ਖੜਾ ਪੱਥਰ ਅਤੇ ਧਾਰ ਛੋਟੇ ਛੋਟੇ ਪਹਾੜੀ ਪਿੰਡਾਂ ਨੂੰ ਪਾਰ ਕਰਦੇ ਹੋਏ ਸ਼ਿਮਲਾ ਦੀ ਪ੍ਰਸਿੱਧ ਤਹਿਸੀਲ ਜੁੱਬਲ ਵਿਚ ਪਹੁੰਚ ਗਏ ਸੀ। ਇਹ ਹੀ ਸਾਡਾ ਅੰਤਮ ਪੜਾਅ ਸੀ। ਇਸ ਵਾਦੀ ਨੂੰ ਸੇਬਾਂ ਦਾ ਘਰ ਕਿਹਾ ਜਾਂਦਾ ਹੈ। ਸ਼ਿਮਲਾ ਤੋਂ 100 ਕਿਲੋਮੀਟਰ ਦੀ ਦੁੂਰੀ ਤੇ ਸਥਿਤ ‘ਜੁੱਬਲ’ ਕਸਬੇ ਦਾ ਅਪਣਾ ਹੀ ਪੁਰਾਤਨ ਇਤਿਹਾਸ ਹੈ।
- ਕੇ ਐਸ ਅਮਰ
ਪਿੰਡ ਤੇ ਡਾਕਘਰ ਕੋਟਲੀ ਖਾਸ
ਤਹਿਸੀਲ ਮੁਕੇਰੀਆਂ (ਹੁਸ਼ਿਆਰਪੁਰ)
ਮੋਬਾਈਲ 94653-69343