ਪੱਛਮ ਬੰਗਾਲ ਦੇ ਇਸ ਸ਼ਹਿਰ 'ਚ ਕਰੋ ਕੁਦਰਤ ਨੂੰ ਮਹਿਸੂਸ
Published : Dec 21, 2018, 6:21 pm IST
Updated : Dec 21, 2018, 6:21 pm IST
SHARE ARTICLE
Jhilimili
Jhilimili

ਪੱਛਮ ਬੰਗਾਲ ਵਿਚ ਕੁਦਰਤੀ ਖੂਬਸੂਰਤੀ ਦਾ ਖ਼ਜ਼ਾਨਾ ਹੈ। ਦਾਰਜਲਿੰਗ ਇੱਥੇ ਪਹਾੜਾਂ ਦੀ ਰਾਣੀ ਹੈ। ਇਸ ਖੂਬਸੂਰਤੀ ਦੇ ਵਿਚ ਇਕ ਹੋਰ ਸੁੰਦਰ ਜਗ੍ਹਾ ਹੈ ਝਿਲੀਮਿਲੀ। ...

ਪੱਛਮ ਬੰਗਾਲ ਵਿਚ ਕੁਦਰਤੀ ਖੂਬਸੂਰਤੀ ਦਾ ਖ਼ਜ਼ਾਨਾ ਹੈ। ਦਾਰਜਲਿੰਗ ਇੱਥੇ ਪਹਾੜਾਂ ਦੀ ਰਾਣੀ ਹੈ। ਇਸ ਖੂਬਸੂਰਤੀ ਦੇ ਵਿਚ ਇਕ ਹੋਰ ਸੁੰਦਰ ਜਗ੍ਹਾ ਹੈ ਝਿਲੀਮਿਲੀ। ਬਾਂਕੁਰਾ ਜ਼ਿਲ੍ਹੇ  ਦੇ ਮੁਕੁਟਮਣੀਪੁਰ ਤੋਂ 15 ਕਿ.ਮੀ. ਦੂਰ ਸਥਿਤ ਝਿਲੀਮਿਲੀ ਇਕ ਖੂਬਸੂਰਤ ਸ਼ਹਿਰ ਅਤੇ ਟੂਰਿਸਟ ਡੈਸਟੀਨੇਸ਼ਨ ਹੈ। ਰਾਣੀ ਬੰਨ ਤੋਂ ਝਿਲੀਮਿਲੀ ਦੇ ਰਸਤੇ ਦੇ ਦੋਵਾਂ ਪਾਸੇ ਬੇਹੱਦ ਸੰਘਣੇ ਜੰਗਲ ਹਨ, ਇਸ ਲਈ ਝਿਲੀਮਿਲੀ ਨੂੰ ਦੱਖਣ ਬੰਗਾਲ ਦਾ ਦਾਰਜਲਿੰਗ ਵੀ ਕਿਹਾ ਜਾਂਦਾ ਹੈ।

JhilimiliJhilimili

ਝਿਲੀਮਿਲੀ ਪਹਾੜਾਂ ਦੇ ਉੱਤੇ ਬਸਿਆ ਹੈ ਅਤੇ ਇਸ ਦੇ ਚਾਰੇ ਪਾਸੇ ਸੰਘਣੇ ਜੰਗਲਾਂ ਦਾ ਢੇਰ ਹੈ, ਅਜਿਹੇ ਵਿਚ ਜਦੋਂ ਸਵੇਰੇ ਸੂਰਜ ਦੀ ਰੋਸ਼ਨੀ ਜੰਗਲਾਂ ਨਾਲ ਛਣਕੇ ਪੈਂਦੀ ਹੈ ਤਾਂ ਇਹ ਦ੍ਰਿਸ਼ ਕਾਫ਼ੀ ਮਨਮੋਹਕ ਹੁੰਦਾ ਹੈ। ਝਿਲੀਮਿਲੀ ਪੱਛਮ ਬੰਗਾਲ ਦੇ ਟੂਰਿਸਟ ਸਥਾਨਾਂ ਵਿਚੋਂ ਇਕ ਹੈ। ਇੱਥੇ ਆਉਣਾ ਅਤੇ ਸਮਾਂ ਗੁਜ਼ਾਰਨ ਦਾ ਅਪਣਾ ਇਕ ਵੱਖਰਾ ਹੀ ਅਨੁਭਵ ਹੁੰਦਾ ਹੈ। ਇੱਥੇ ਘੁੰਮਣ ਤੋਂ ਇਲਾਵਾ ਹੋਰ ਵੀ ਐਕਟੀਵਿਟੀ ਕੀਤੀ ਜਾ ਸਕਦੀ ਹੈ।

JhilimiliJhilimili

ਇਸ ਹਿੱਲ ਸਟਸ਼ੇਨ ਦੇ ਬਗਲ ਤੋਂ ਕੰਗਸਾਬਾਤੀ ਨਦੀ ਵਗਦੀ ਹੈ, ਇਸ ਦੇ ਕਿਨਾਰਿਆਂ 'ਤੇ ਕਾਫ਼ੀ ਸੈਲਾਨੀ ਪਿਕਨਿਕ ਮਨਾਉਣ ਆਉਂਦੇ ਹਨ। ਇਸ ਨਦੀ ਦੇ ਕੰਡੇ ਇਕ ਵਾਚ ਟਾਵਰ ਵੀ ਬਣਾਇਆ ਗਿਆ ਹੈ,  ਜਿੱਥੋਂ ਤੁਸੀਂ ਇਸ ਹਿੱਲ ਸਟੇਸ਼ਨ ਦੀ ਖੂਬਸੂਰਤੀ ਦਾ ਸੁੰਦਰ ਦ੍ਰਿਸ਼ ਵੇਖ ਸਕਦੇ ਹੋ। ਜੇਕਰ ਤੁਸੀਂ ਵੀ ਕੁਦਰਤ ਨੂੰ ਕਰੀਬ ਤੋਂ ਮਹਿਸੂਸ ਕਰਨਾ ਚਾਹੁੰਦੇ ਹੋ ਤਾਂ ਬਿਨਾਂ ਕਿਸੇ ਰੁਕਾਵਟ ਦੇ ਪੰਛੀਆਂ ਦਾ ਚਹਿਚਹਾਉਣਾ ਸੁਣਨਾ ਚਾਹੁੰਦੇ ਹੋ ਤਾਂ ਝਿਲੀਮਿਲੀ ਤੋਂ ਬਿਹਤਰ ਔਪਸ਼ਨ ਤੁਹਾਨੂੰ ਨਹੀਂ ਮਿਲ ਸਕਦਾ। 

DarjeelingDarjeeling

ਉਂਜ ਤਾਂ ਝਿਲੀਮਿਲੀ ਇੰਨੀ ਖੂਬਸੂਰਤ ਜਗ੍ਹਾ ਹੈ, ਜਿੱਥੇ ਤੁਸੀਂ ਸਾਲ ਦੇ ਕਿਸੇ ਵੀ ਸਮੇਂ ਜਾ ਸਕਦੇ ਹੋ ਪਰ ਜੇਕਰ ਇੱਥੇ ਦੀ ਸਰਦੀ ਨੂੰ ਵੀ ਚੰਗੀ ਤਰ੍ਹਾਂ ਨਾਲ ਮਹਿਸੂਸ ਕਰਨਾ ਹੈ ਤਾਂ ਨਵੰਬਰ ਤੋਂ ਫਰਵਰੀ ਤੱਕ ਦਾ ਸਮਾਂ ਬੇਸਟ ਹੈ ਅਤੇ ਇਸ ਵਿਚ ਵੀ ਜਨਵਰੀ ਦੇ ਵਿਚ ਦਾ ਸਮਾਂ ਪਰਫੈਕਟ ਹੈ, ਕਿਉਂਕਿ ਇਸ ਸਮੇਂ ਇੱਥੇ ਤਿਉਹਾਰ ਦਾ ਮਾਹੌਲ ਬਣਿਆ ਰਹਿੰਦਾ ਹੈ,

JhilimiliJhilimili

ਅਜਿਹੇ ਵਿਚ ਇੱਥੇ ਦੇ ਸਥਾਨਿਕ ਲੋਕਾਂ ਦੇ ਲੋਕਸੰਗੀਤ ਅਤੇ ਲੋਕ ਡਾਂਸ ਦਾ ਵੀ ਅਨੁਭਵ ਲੈ ਸਕਦੇ ਹੋ। ਤੁਸੀਂ ਟ੍ਰੇਨ ਅਤੇ ਬੱਸ ਤੋਂ ਝਿਲੀਮਿਲੀ ਪਹੁੰਚ ਸਕਦੇ ਹੋ। ਹਾਵੜਾ ਜੰਕਸ਼ਨ ਅਤੇ ਸ਼ਾਲੀਮਾਰ ਤੋਂ ਬਾਂਕੁੜਾ ਲਈ ਡਾਇਰੈਕਟ ਟ੍ਰੇਨ ਮਿਲਦੀ ਹੈ। ਇਸ ਵਿਚ ਕੇਵਲ 3 - 4 ਘੰਟੇ ਦਾ ਸਮਾਂ ਲੱਗ ਸਕਦਾ ਹੈ। ਬਾਂਕੁੜਾ ਤੋਂ ਮਣੀਮੁਕੁਟਪੁਰ ਅਤੇ ਝਿਲੀਮਿਲੀ ਦੇ ਵਿਚ ਬੱਸ ਸੇਵਾ ਉਪਲੱਬਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement