
ਨਾਰਕੰਡਾ ਵਿਚ ਘਟ ਭੀੜ ਅਤੇ ਜ਼ਿਆਦਾ ਮਿਲੇਗੀ ਤਾਜ਼ਗੀ
ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦਾ ਖੂਬਸੂਰਤ ਹਿਲ ਸਟੇਸ਼ਨ ਹੈ ਸ਼ਿਮਲਾ ਅਤੇ ਸ਼ਿਮਲਾ ਜ਼ਿਲ੍ਹੇ ਵਿਚ ਸਥਿਤ ਹੈ ਨਾਰਕੰਡਾ ਸ਼ਹਿਰ। ਨਾਰਕੰਡਾ ਵੀ ਸ਼ਿਮਲਾ ਜਿੰਨਾ ਹੀ ਖੂਬਸੂਰਤ ਹੈ ਬਸ ਉੰਨਾ ਮਸ਼ਹੂਰ ਨਹੀਂ ਹੈ। ਪਰ ਜੇ ਤੁਸੀਂ ਸ਼ਿਮਲਾ ਜਾਣ ਦੀ ਪਲੈਨਿੰਗ ਕਰ ਰਹੇ ਹੋ ਤਾਂ ਨਾਰਕੰਡਾ ਜ਼ਰੂਰ ਜਾਓ। ਇੱਥੇ ਤੁਹਾਨੂੰ ਸ਼ਿਮਲਾ ਦੇ ਮੁਕਾਬਲੇ ਘਟ ਭੀੜ ਅਤੇ ਜ਼ਿਆਦਾ ਤਾਜ਼ਗੀ ਮਿਲੇਗੀ। ਨਾਲ ਹੀ ਇੱਥੇ ਘੁੰਮਣ ਲਈ ਕਾਫ਼ੀ ਕੁੱਝ ਹੈ। ਕੁਦਰਤ ਦੇ ਨਜ਼ਾਰੇ ਤਾਂ ਬਹੁਤ ਹੀ ਸੁੰਦਰ ਹਨ।
Himachal Pradesh
ਨਾਰਕੰਡਾ ਭਾਰਤ ਅਤੇ ਤਿੱਬਤ ਦੀ ਸਰਹੱਦ ਨਾਲ ਲਗਦਾ ਕਸਬਾ ਹੈ। ਇੱਥੇ ਤੁਹਾਨੂੰ ਕੁਦਰਤੀ ਸੁੰਦਰਤਾ ਦੇ ਨਾਲ ਹੀ ਕਈ ਪ੍ਰਾਚੀਨ ਮੰਦਿਰ, ਇਕ ਤੋਂ ਵਧ ਕੇ ਇਕ ਉੱਚੀ ਅਤੇ ਖੂਬਸੂਰਤ ਪੀਕ ਅਤੇ ਬਾਗਾਨ ਦੇਖਣ ਨੂੰ ਮਿਲਣਗੇ। ਇਹਨਾਂ ਵਿਚ ਮਹਾਮਾਇਆ ਮੰਦਿਰ, ਹਾਟੂ ਪੀਕ, ਥਾਣੇਦਾਰ ਮੰਦਿਰ ਅਤੇ ਬਾਗਾਨ, ਅਮਰੀਕੀ ਸੇਬ ਦਾ ਬਗ਼ੀਚਾ ਅਤੇ ਝਰਨੇ ਅਤੇ ਘਾਟੀਆਂ ਸ਼ਾਮਿਲ ਹਨ।
Himachal Pradesh
ਜੇ ਤੁਸੀਂ ਸ਼ਿਮਲਾ ਜਾਂ ਆਸ-ਪਾਸ ਦੇ ਖੇਤਰ ਵਿਚ ਹਨ ਤਾਂ ਕੋਸ਼ਿਸ਼ ਕਰੋ ਕਿ ਪੁਰਨਮਾਸ਼ੀ ਦੀ ਰਾਤ ਨਾਰਕੰਡਾ ਵਿਚ ਬਿਤਾ ਸਕੋ। ਪੁਰਨਮਾਸ਼ੀ ਦੇ ਚੰਦ ਦੀ ਚਾਂਦਨੀ ਵਿਚ ਨਾਰਕੰਡਾ ਹੋਰ ਵੀ ਹਸੀਨ ਹੋ ਜਾਂਦੀ ਹੈ। ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਤੇ ਜਮ੍ਹਾਂ ਬਰਫ਼ ਅਤੇ ਇਸ ਦੀ ਤਲਹੱਟੀ ਵਿਚ ਵਸੇ ਸੰਘਣੇ ਜੰਗਲ ਦੁਧੀਆ ਚਾਂਦਨੀ ਦਾ ਅਹਿਸਾਸ ਕਰਵਾਉਂਦੇ ਹਨ। ਤੁਸੀਂ ਇੱਥੇ ਸਕੀਇੰਗ ਅਤੇ ਟ੍ਰੈਕਿੰਗ ਦਾ ਆਨੰਦ ਲੈ ਸਕਦੇ ਹੋ।
ਪਹਾੜਾਂ ਦੀ ਰਿਮਝਿਮ ਬਾਰਿਸ਼ ਦੇਖਣ ਲਈ ਤੁਸੀਂ ਇੱਥੇ ਜਾ ਸਕਦੇ ਹੋ ਪਰ ਜੇ ਤੁਸੀਂ ਜ਼ਿਆਦਾ ਬਰਫ਼ਬਾਰੀ ਦਾ ਨਜ਼ਾਰਾ ਅਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਹੋ ਤਾਂ ਦਸੰਬਰ ਤੋਂ ਮਾਰਚ ਵਿਚ ਇੱਥੇ ਆ ਸਕਦੇ ਹੋ। ਟ੍ਰੈਕਿੰਗ ਅਤੇ ਸਾਈਕਲਿੰਗ ਲਈ ਗਰਮੀ ਦਾ ਮੌਸਮ ਸਭ ਤੋਂ ਵਧ ਸੁਰੱਖਿਅਤ ਰਹਿੰਦਾ ਹੈ। ਹਾਲਾਂਕਿ ਸ਼ਾਰਟ ਟ੍ਰਿਪ ਤਾਂ ਤੁਹਾਨੂੰ ਕਦੇ ਵੀ ਕਰ ਸਕਦੇ ਹੋ ਜਦੋਂ ਬਾਰਿਸ਼ ਨਾ ਹੋ ਰਹੀ ਹੋਵੇ।