ਕੈਨੇਡਾ ਵਿਚ ਬਹਾਰ ਨਾਲੋਂ ਵੀ ਖ਼ੂਬਸੂਰਤ ਹੈ ਪਤਝੜ ਦਾ ਮੌਸਮ
Published : Nov 22, 2020, 12:21 pm IST
Updated : Nov 22, 2020, 12:21 pm IST
SHARE ARTICLE
canada spring season
canada spring season

ਇਥੇ ਪਤਝੜ ਸਤੰਬਰ ਮਹੀਨੇ ਦੇ ਦੂਸਰੇ ਹਫ਼ਤੇ ਤੋਂ ਵੱਖ-ਵੱਖ ਰੰਗਾਂ ਦੇ ਸਿਰਜਨਾਤਮਕ ਜਲੌਅ ਦਾ ਢੋਲ ਵਜਾ ਦਿੰਦਾ ਹੈ

ਬਹਾਰ ਨਾਲੋਂ ਵੀ ਜ਼ਿਆਦਾ ਖ਼ੂਬਸੂਰਤ ਹੈ ਕੈਨੇਡਾ ਵਿਚ ਪਤਝੜ ਦਾ ਰੌਮਾਂਚਕ ਮੌਸਮ। ਪਿਛਲੇ ਦਿਨੀਂ ਐਡਮਿੰਟਨ ਤੋਂ ਕਈ ਮੀਲ ਦੂਰ ਘੁੰਮਣ ਫਿਰਨ ਦਾ ਮੌਕਾ ਮਿਲਿਆ। ਇਥੇ ਪਤਝੜ ਸਤੰਬਰ ਮਹੀਨੇ ਦੇ ਦੂਸਰੇ ਹਫ਼ਤੇ ਤੋਂ ਵੱਖ-ਵੱਖ ਰੰਗਾਂ ਦੇ ਸਿਰਜਨਾਤਮਕ ਜਲੌਅ ਦਾ ਢੋਲ ਵਜਾ ਦਿੰਦਾ ਹੈ। ਕੈਨੇਡਾ ਦੇ ਲੈਂਡ ਸਕੇਪਿੰਗ ਮਾਹਰ ਵਿਗਿਆਨੀਆਂ ਨੇ ਕਈ ਪ੍ਰਕਾਰ ਦੀਆਂ ਜਾਤੀਆਂ, ਸਵਰੂਪਾਂ, ਅਕਾਰਾਂ ਅਤੇ ਪ੍ਰਕਾਰਾਂ ਦੇ ਰੁੱਖਾਂ ਨੂੰ ਇਸ ਵਿਉਂਤਬੰਦੀ ਨਾਲ ਸੜਕਾਂ, ਝੀਲਾਂ, ਨਹਿਰਾਂ, ਚੌਕਾਂ, ਜੰਗਲਾਂ ਦੁਆਲੇ ਅਤੇ ਪਰਬਤਾਂ ਵਿਚ ਲਗਾਇਆ ਹੈ

Canada Spring SeasonCanada Spring Season

ਕਿ ਰੁੱਖਾਂ ਦੀ ਤਰਤੀਬ, ਤਾਮੀਰ, ਤਾਸੀਰ, ਦਿਸ਼ਾ, ਉੱਚੀ ਨੀਵੀਂ ਤਕਸੀਮ ਸ਼ੈਲੀ ਨੂੰ ਇਸ ਖ਼ੂਬਸੂਰਤ ਪ੍ਰਯੋਗਮਈ ਢੰਗ ਨਾਲ ਸਿਰਜਦੀ ਹੈ ਕਿ ਅੱਖਾਂ ਜਦ ਇਨ੍ਹਾਂ ਸੁੰਦਰ ਰੰਗ-ਬਿਰੰਗੇ ਰੁੱਖਾਂ ਨੂੰ ਨਿਹਾਰਦੀਆਂ ਹੋਈਆਂ, ਦਿਲ, ਦਿਮਾਗ਼ ਅਤੇ ਰੂਪ ਵਿਚ ਪ੍ਰਵੇਸ਼ ਕਰਦੀਆਂ ਹਨ ਤਾਂ ਰੰਗਾਂ ਦੀ ਨਵੀਨ ਵਿਰਾਸਤ, ਰੰਗਾਂ ਦਾ ਸਭਿਆਚਾਰ ਸ਼ੋਖ਼ੀਆਂ ਵਿਚ ਤਬਦੀਲ ਹੋ ਕੇ ਸਵਰਣਯੁਗ ਵਿਚ ਆ ਜਾਂਦਾ ਹੈ।ਐਡਮਿੰਟਨ ਤੋਂ ਲੈ ਕੇ ਵੈਨਕੂਵਰ ਤਕ ਸੜਕ 'ਤੇ ਜਾਂਦਿਆਂ, ਰੁੱਖਾਂ ਦੀ ਰੰਗੀਲੀ, ਫਬੀਲੀ ਅਤੇ ਨਸ਼ੀਲੀ ਅਹਿਮੀਅਤ ਵੇਖ ਕੇ ਰੂਹ ਸਕੂਨ ਨਾਲ ਭਰ ਜਾਂਦੀ ਹੈ।

Canada Spring SeasonCanada Spring Season

ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕੁਦਰਤ ਨੇ ਸਾਰੀ ਸੁੰਦਰਤਾ ਪਤਝੜ ਵਿਚ ਬਖੇਰ ਦਿਤੀ ਹੋਵੇ। ਜਿਥੇ ਬਹਾਰਾਂ ਦੇ ਮੌਸਮ ਵਿਚ ਵੱਖ-ਵੱਖ ਦਿਲਕਸ਼-ਦਿਮਾਗ਼ਕਸ਼ ਖ਼ੁਸ਼ਬੂਆਂ ਦਾ ਸੰਤੋਸ਼ਜਨਕ ਆਨੰਦ ਮਿਲਦਾ ਹੈ, ਉਥੇ ਪਤਠੜ ਵਿਚ ਬਹਾਰਾਂ ਨਾਲੋਂ ਕਿਤੇ ਜ਼ਿਆਦਾ ਰੰਗਾਂ ਦੀ ਸੁੰਦਰ ਵਰਤੋਂ ਵਿਚ ਇਕ ਫਿੱਕੀ-ਫਿੱਕੀ ਅਜੀਬ ਜਹੀ ਸੁਗੰਧ ਫੈਲਦੀ ਹੋਈ ਸਾਰੇ ਜਿਸਮ ਵਿਚ ਸਕੂਨ ਉਤਪੰਨ ਕਰ ਦਿੰਦੀ ਹੈ।

Canada Spring SeasonCanada Spring Season

ਤੜਕ ਸਵੇਰ ਦੀ ਪਤਝੜ ਦਾ ਮੌਸਮ ਠੰਢਾ, ਅਲਬੇਲਾ, ਰੂਹ ਖ਼ੁਸ਼ ਕਰਨ ਵਾਲੇ ਅਨੁਭਵ ਨੂੰ ਮੰਥਨ ਕਰ ਕੇ ਇਕ ਵਖਰਾ ਹੀ ਆਨੰਦ ਪ੍ਰਦਾਨ ਕਰਦਾ ਹੈ। ਜਦੋਂ ਤਰ੍ਹਾਂ-ਤਰ੍ਹਾਂ ਦੇ ਰੁੱਖਾਂ ਦੇ ਪੱਤਿਆਂ ਉਪਰ ਸੂਰਜ ਦੀਆਂ ਕੋਸੀਆਂ-ਕੋਸੀਆਂ ਕਿਰਨਾਂ ਅਪਣੇ ਕੋਸੇ ਚੁੰਮਣ ਧਰਦੀਆਂ ਹਨ ਤਾਂ ਰੰਗੀਨ ਪੱਤਿਆਂ ਉਪਰ ਪਈਆਂ ਸ਼ਬਨਮ ਦੀਆਂ ਬੂੰਦਾਂ ਮੌਸਮ ਤੋਂ ਸੱਭ ਕੁੱਝ ਨਿਛਾਵਰ ਕਰ ਦਿੰਦੀਆਂ ਹਨ। ਕੂਲੇਪਨ ਦਾ ਅਹਿਸਾਸ ਅੰਗੜਾਈ ਲੈ ਕੇ ਕੁਦਰਤ ਦੇ ਅਨੋਖੇ ਸਿਰਜਨ ਦੀ ਤਪਸਿਆ ਵਿਚ ਮਗਨ ਹੋ ਜਾਂਦਾ ਹੈ।

Canada Spring SeasonCanada Spring Season

ਇਸ ਮੌਸਮ ਵਿਚ ਲੋਕ ਸੈਰ ਦਾ ਪੂਰਾ-ਪੂਰਾ ਲੁਤਫ਼ ਉਠਾਉਂਦੇ ਹੋਏ ਰੰਗਾਂ ਦੇ ਤਲਿਸਮੀ ਨਜ਼ਾਰੇ ਨੂੰ ਅਪਣੇ ਧੁਰ ਅੰਦਰ ਤਕ ਸ਼ਾਮਲ ਕਰਦੇ ਹੋਏ ਅਨੰਦਿਤ ਹੋ ਜਾਂਦੇ ਹਨ। ਸੁੰਦਰ ਦ੍ਰਿਸ਼, ਠੰਢਾ ਮੌਸਮ ਜਿਸਮ ਨੂੰ ਤਾਜ਼ਗੀ ਅਤੇ ਫੁਰਤੀ ਨਾਲ ਨਿਹਾਲ ਕਰ ਦਿੰਦਾ ਹੈ। ਇਥੇ ਸੁੰਦਰ ਮੌਸਮ ਵਰਗੇ ਸੁੰਦਰ ਲੋਕ ਵੀ ਹਨ। ਦੁਪਹਿਰ ਦੇ ਰੰਗ ਬਿਰੰਗੇ ਰੁੱਖਾਂ ਉਪਰ ਚਮਕਦਾਰ ਰੰਗੀਨੀ ਅਪਣੇ ਪਹਿਲੇ ਅਹਿਸਾਸ ਦੇ ਸੁਖਦ ਪਲਾਂ ਦੀ ਛਾਪ ਹਿਰਦੇ ਵਿਚ ਛਡਦੀ ਹੈ। ਦੁਪਹਿਰ ਵੇਲੇ ਗਿਰਗਿਟ ਵਾਂਗੂੰ ਰੰਗ ਬਦਲਦੇ ਪੱਤੇ ਇਵੇਂ ਪ੍ਰਤੀਤ ਹੁੰਦੇ ਹਨ ਜਿਵੇਂ ਰੰਗ-ਬਿਰੰਗੇ ਦੀਵੇ ਝਿਲਮਿਲਾ ਰਹੇ ਹੋਣ।

Canada Spring SeasonCanada Spring Season

ਸ਼ਾਮ ਦਾ ਮੌਸਮ ਪਤਝੜ ਨੂੰ ਖ਼ਾਮੋਸ਼ ਲਹਿਰੀਏ ਦੇ ਨਿਰਾਲੇਪਣ ਵਿਚ ਠੰਢੀਆਂ ਠਾਰ ਹਵਾਵਾਂ ਨਾਲ ਹੋਰ ਝੂਮਦੇ ਪਲਾਂ ਦਾ ਅਹਿਸਾਸ ਕਰਵਾ ਕੇ ਸਾਰੇ ਬੀਤੇ ਜੀਵਨ ਦੀ ਵਰਤਮਾਨ ਆਤਮਕਥਾ, ਰੰਗਾਂ ਦੀ ਛਹਿਬਰ ਵਿਚ ਪਰੋ ਦਿੰਦਾ ਹੈ। ਸ਼ਾਮ ਦਾ ਡੁੱਬ ਰਿਹਾ ਸੂਰਜ ਜਦ ਰੰਗ-ਬਿਰੰਗੇ ਰੁੱਖਾਂ ਵਿਚ ਮੱਧਮ-ਮੰਥਨ ਲੋਅ ਵਿਚ ਪਰਿਪੂਰਨ ਹੋ ਕੇ ਰੁੱਖਾਂ ਦੀਆਂ ਰੰਗੀਨ ਟਹਿਣੀਆਂ ਵਿਚਕਾਰ ਫਸ ਜਾਂਦਾ ਹੈ ਤਾਂ ਅਲੌਕਿਕਤਾ ਦੀ ਪ੍ਰਭੂਸੱਤਾ ਨਾਲ ਧਰਤੀ ਦੀ ਗੋਦੀ ਵਿਚ ਵਿਆਪਕ ਸੁੰਦਰਤਾ ਮਾਨਵਤਾ-ਸਾਂਝੀਵਾਲਤਾ ਦਾ ਸੰਦੇਸ਼ ਦੇ ਦਿੰਦੀ ਹੈ।

Canada Spring SeasonCanada Spring Season

ਕੁਦਰਤ ਜੀਵਨ ਦਾ ਨਮਕ ਹੈ ਅਤੇ ਖ਼ੁਸ਼ਬੂ ਉਸ ਦੀ ਮਿਠਾਸ, ਇਕ ਜੀਵਨ ਨੂੰ ਸੁਰਖਿਅਤ ਰਖਦਾ ਹੈ ਤੇ ਦੂਸਰਾ ਉਸ ਨੂੰ ਮਧੁਰ ਬਣਾਉਂਦਾ ਹੈ। ਚਾਨਣੀ ਰਾਤ ਵਿਚ ਰੰਗ-ਬਿਰੰਗੇ ਲਹਿ-ਲਹਿਰਾਉਂਦੇ ਰੁੱਖਾਂ ਦੇ ਪੱਤੇ ਚੰਨ ਨੂੰ ਅਪਣਾਉਂਦੇ ਹੋਏ ਗਠੀਲਾ ਆਕਰਸ਼ਣ ਅਤੇ ਸੁਗਬੁਗਾਹਟ ਦਾ ਕੋਸਾ ਜਿਹਾ ਸਵਾਦ, ਸੰਤੋਸ਼ ਅਤੇ ਸੁੱਖ ਦੇ ਸੰਸਕਾਰ ਨਿਰਮਾਣ ਕਰਦਾ ਹੈ। ਕੁਦਰਤ ਦੇ ਰੰਗ ਹੀ ਧਰਮ ਭੂਮੀ, ਕਰਮ ਭੂਮੀ ਅਤੇ ਪੁੰਨ ਭੂਮੀ ਨੂੰ ਸਵਰਗ ਦਾ ਰੂਪ ਦੇ ਕੇ ਸੁੰਦਰਤਾ ਨੂੰ ਮਨੁੱਖ ਲਈ ਮਖ਼ਮੂਰ ਕਿਰਿਆਵਾਂ ਦੀ ਲੱਜ਼ਤ ਦਿੰਦੀ ਹੈ।

Canada Spring SeasonCanada Spring Season

ਪਤਝੜ ਦੇ ਰੁੱਖ ਬਰਫ਼ ਦੇ ਤੋਦਿਆਂ ਦੀ ਭਰਮਾਰ ਨਾਲ ਲੱਦੇ ਜਾਂਦੇ ਹਨ। ਸਫ਼ੇਦ ਰੰਗ ਦੀ ਬਰਫ਼ੀਲੀ ਚਾਦਰ ਅਪਣੇ ਆਸ਼ੀਰਵਾਦ ਨਾਲ ਇਕ ਬੇਇੰਤਹਾ ਨਜ਼ਾਰਾ ਦੇ ਕੇ ਭਵਿੱਖ ਦੀ ਮੁੱਖ ਕ੍ਰਿਤੀ ਤੋਂ ਵਾਕਫ਼ ਕਰਵਾ ਦਿੰਦੀ ਹੈ।  ਝੀਲਾਂ ਦੁਆਲੇ ਰੰਗ-ਬਿਰੰਗੇ ਰੁੱਖਾਂ ਦੇ ਝੁਰਮਟ ਪਾਣੀਆਂ ਦੀ ਹਿੱਕ ਉਪਰ ਪਰਛਾਈਆਂ ਦੀ ਲੈਆਤਮਕ ਕ੍ਰਿਤੀ ਬਣਾ ਕੇ ਪਾਣੀ 'ਤੇ ਨੰਗੀ ਚਿਤਰਕਾਰੀ ਉਕੇਰ ਦਿੰਦੇ ਹਨ। ਪਹਾੜਾਂ ਉਪਰ ਤਰ੍ਹਾਂ-ਤਰ੍ਹਾਂ ਦੇ ਰੁੱਖਾਂ ਦੀਆਂ ਪਰਜਾਤੀਆਂ ਤੋਂ ਇਲਾਵਾ ਇਕ ਹੀ ਸ਼੍ਰੇਣੀ ਦੇ ਅਨੇਕਾਂ ਰੁੱਖਾਂ ਨੂੰ ਆਇਤਕਾਰ, ਗੋਲਾਕਾਰ, ਚੌਰਸ, ਚੌਪਟ ਆਦਿ ਰੂਪ ਵਿਚ ਅਲੰਕਾਰਿਕ ਕੀਤਾ ਹੋਇਆ ਹੈ।

Canada Spring SeasonCanada Spring Season

ਦੂਰ ਤੋਂ ਪਤਝੜ ਦੇ ਰੰਗਾਂ ਦੀ ਖ਼ਾਮੋਸ਼ੀ ਇਕ ਸਿਮਰਤੀ ਦਾ ਜਨਮ ਉਤਪਨ ਕਰ ਕੇ ਦਿਮਾਗ਼ ਵਿਚ ਸਦੀਵੀ ਸੁੰਦਰ ਚਿਤਰਨ ਉਕੇਰ ਦਿੰਦੀ ਹੈ ਜੋ ਸਾਲਾਂ ਤਕ ਮਸਤਕ ਵਿਚ ਜੀਵੰਤ ਰਹਿੰਦੀ ਹੈ। ਕੈਨੇਡਾ ਵਿਚ ਰੁੱਖਾਂ ਦੀਆਂ ਮਨੁੱਖ ਨਾਲੋਂ ਵੀ ਜ਼ਿਆਦਾ ਕਦਰਾਂ ਕੀਮਤਾਂ ਹਨ ਜਿਸ ਦੀ ਕੈਨੇਡਾ ਦਾ ਰਾਸ਼ਟਰੀ ਝੰਡਾ ਗਵਾਹੀ ਭਰਦਾ ਹੈ। ਕੈਨੇਡਾ ਦੇ ਝੰਡੇ ਵਿਚ ਗਿਆਰਾਂ ਨੁਕਰੀ ਲਾਲ ਰੰਗ ਦਾ ਪੱਤਾ ਹੈ।

Canada Spring SeasonCanada Spring Season

ਦੋਵੇਂ ਪਾਸੇ ਲਾਲ ਰੰਗ ਵਿਚਕਾਰ ਚਿੱਟੇ ਰੰਗ ਉਪਰ ਲਾਲ ਰੰਗ ਦਾ ਪੱਤਾ ਹੈ ਜਿਸ ਦਾ ਮਤਲਬ ਕਿ ਸਾਰੀ ਦੁਨੀਆਂ, ਕਾਇਨਾਤ ਦੇ ਪ੍ਰਾਣੀਆਂ ਦੇ ਲਹੂ ਦਾ ਰੰਗ ਲਾਲ ਹੁੰਦਾ ਹੈ। ਸਾਂਝੀਵਾਲਤਾ ਦਾ ਸੰਦੇਸ਼। ਲਾਲ ਰੰਗ ਗੌਰਵ ਸ਼ਕਤੀ ਦਾ ਪ੍ਰਤੀਕ ਹੈ। ਖ਼ੂਨ ਦਾ ਰੰਗ ਲਾਲ, ਟਮਾਟਰ ਦਾ ਰੰਗ ਲਾਲ ਜੋ ਸੂਖ਼ਮ ਹੈ, ਫਾਇਰ ਇੰਜਨ ਦਾ ਰੰਗ ਲਾਲ, ਤਰੱਕੀ ਪਸੰਦੀ ਦਾ ਪ੍ਰਤੀਕ ਹੈ ਇਹ ਪਤਝੜ ਦਾ ਪੱਤਾ।
- ਮੋਬਾਈਲ : 98156-25409
ਐਡਮਿੰਟਨ, ਕੈਨੇਡਾ ਸੰਪਰਕ : 780-807-6007

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM

Sukhbir Badal 'ਤੇ ਹ.ਮਲੇ ਨੂੰ ਲੈ ਕੇ CP Gurpreet Bhullar ਨੇ ਕੀਤਾ ਵੱਡਾ ਖੁਲਾਸਾ, ਮੌਕੇ ਤੇ ਪਹੁੰਚ ਕੇ ਦੱਸੀ

04 Dec 2024 12:18 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Dec 2024 12:23 PM
Advertisement