ਮਾਨਸਰੋਵਰ ਜਾਣ ਲਈ ਬਣ ਰਹੀ ਹੈ ਨਵੀਂ ਸੜਕ, ਹੁਣ ਹਫ਼ਤੇ 'ਚ ਪੂਰੀ ਹੋਵੇਗੀ ਯਾਤਰਾ
Published : Mar 23, 2022, 8:51 am IST
Updated : Mar 23, 2022, 8:51 am IST
SHARE ARTICLE
 Kailash-Mansarovar yatra
Kailash-Mansarovar yatra

ਉੱਤਰਾਖੰਡ ਵਿਚੋਂ ਲੰਘਣ ਵਾਲੀ ਸੜਕ ਨਾ ਸਿਰਫ਼ ਘੱਟ ਸਮਾਂ ਲਗਾਏਗੀ ਸਗੋਂ ਮੌਜੂਦਾ ਟ੍ਰੈਕ ਦੇ ਉਲਟ ਯਾਤਰੀਆਂ ਨੂੰ ਇੱਕ ਆਸਾਨ ਰਸਤਾ ਵੀ ਪ੍ਰਦਾਨ ਕਰੇਗੀ। 

 

ਨਵੀਂ ਦਿੱਲੀ- ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਕਿ ਦਸੰਬਰ 2023 ਤੱਕ ਭਾਰਤੀ ਨਾਗਰਿਕ ਚੀਨ ਜਾਂ ਨੇਪਾਲ ਵਿਚੋਂ ਲੰਘੇ ਬਿਨ੍ਹਾਂ ਕੈਲਾਸ਼ ਮਾਨਸਰੋਵਰ ਦੀ ਯਾਤਰਾ ਕਰ ਸਕਣਗੇ। ਸੜਕ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਦੇ ਪਿਥੌਰਾਗੜ੍ਹ ਤੋਂ ਇੱਕ ਸੜਕ ਬਣਾਈ ਜਾ ਰਹੀ ਹੈ ਜੋ ਸਿੱਧੀ ਮਾਨਸਰੋਵਰ ਤੱਕ ਜਾਵੇਗੀ। ਉਨ੍ਹਾਂ ਕਿਹਾ ਕਿ ਉੱਤਰਾਖੰਡ ਵਿਚੋਂ ਲੰਘਣ ਵਾਲੀ ਸੜਕ ਨਾ ਸਿਰਫ਼ ਘੱਟ ਸਮਾਂ ਲਗਾਏਗੀ ਸਗੋਂ ਮੌਜੂਦਾ ਟ੍ਰੈਕ ਦੇ ਉਲਟ ਯਾਤਰੀਆਂ ਨੂੰ ਇੱਕ ਆਸਾਨ ਰਸਤਾ ਵੀ ਪ੍ਰਦਾਨ ਕਰੇਗੀ। 

Nitin GadkariNitin Gadkari

ਨਿਤਿਨ ਗਡਕਰੀ ਨੇ ਸੰਸਦ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮੰਤਰਾਲਾ ਜੰਮੂ-ਕਸ਼ਮੀਰ ਵਿਚ ਸੜਕੀ ਸੰਪਰਕ ਦਾ ਵਿਸਥਾਰ ਕਰ ਰਿਹਾ ਹੈ, ਜਿਸ ਨਾਲ ਸ੍ਰੀਨਗਰ ਅਤੇ ਦਿੱਲੀ ਜਾਂ ਮੁੰਬਈ ਵਿਚਕਾਰ ਯਾਤਰਾ ਦੇ ਸਮੇਂ ਵਿਚ ਭਾਰੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੀ ਲਾਗਤ 7000 ਕਰੋੜ ਰੁਪਏ ਹੈ। 
ਗਡਕਰੀ ਨੇ ਕਿਹਾ, ''ਚਾਰ ਸੁਰੰਗਾਂ- ਲੱਦਾਖ ਤੋਂ ਕਾਰਗਿਲ, ਕਾਰਗਿਲ ਤੋਂ ਜ਼ੈੱਡ-ਮੋਰ, ਜ਼ੈੱਡ-ਮੋਰ ਤੋਂ ਸ਼੍ਰੀਨਗਰ ਅਤੇ ਸ਼੍ਰੀਨਗਰ ਤੋਂ ਜੰਮੂ ਤੱਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। Z- ਮੋਡ ਤਿਆਰ ਹੋ ਰਹੀ ਹੈ। ਜ਼ੋਜਿਲਾ ਸੁਰੰਗ ਵਿਚ ਕੰਮ ਪਹਿਲਾਂ ਹੀ ਚੱਲ ਰਿਹਾ ਹੈ। ਇਸ ਸਮੇਂ ਸਾਈਟ 'ਤੇ ਲਗਭਗ 1,000 ਕਰਮਚਾਰੀ ਹਨ, ਉਹ ਵੀ ਮਾਈਨਸ ਇਕ ਡਿਗਰੀ ਤਾਪਮਾਨ ਵਿਚ। ਮੈਂ ਪ੍ਰੋਜੈਕਟ ਨੂੰ ਪੂਰਾ ਕਰਨ ਲਈ 2024 ਦੀ ਸਮਾਂ ਸੀਮਾ ਦਿੱਤੀ ਹੈ।"

 Kailash-Mansarovar yatra Kailash-Mansarovar yatra

ਕੇਂਦਰੀ ਬਜਟ ਸਾਲ 2022-23 ਲਈ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਨਿਯੰਤਰਣ ਅਧੀਨ ਗ੍ਰਾਂਟਾਂ ਦੀ ਮੰਗ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਗਡਕਰੀ ਨੇ ਲੋਕ ਸਭਾ ਨੂੰ ਦੱਸਿਆ ਕਿ ਜ਼ੋਜਿਲਾ ਸੁਰੰਗ 2026 ਤੱਕ ਪੂਰੀ ਹੋਣ ਦੀ ਤਾਰੀਕ ਸੀ ਪਰ ਇਸ ਨੂੰ 2024 ਤੋਂ ਪਹਿਲਾਂ ਹੀ ਪੂਰਾ ਕਰ ਦਿੱਤਾ ਜਾਵੇਗਾ। ਰਾਜ ਵਿਚ ਬਣ ਰਹੇ ਸੜਕੀ ਪ੍ਰਾਜੈਕਟਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਦੇ ਅੰਤ ਤੱਕ ਸ੍ਰੀਨਗਰ ਤੋਂ ਮੁੰਬਈ ਸਿਰਫ਼ 20 ਘੰਟਿਆਂ ਵਿਚ ਪਹੁੰਚਿਆ ਜਾ ਸਕੇਗਾ। 

ਕਸ਼ਮੀਰ ਦੀ ਸੁੰਦਰਤਾ ਦਾ ਜ਼ਿਕਰ ਕਰਦਿਆਂ ਗਡਕਰੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸੰਸਦ ਮੈਂਬਰਾਂ ਦੇ ਵਫ਼ਦ ਨਾਲ ਜ਼ੋਜਿਲਾ ਸੁਰੰਗ ਦਾ ਦੌਰਾ ਕਰਨ ਦੀ ਵੀ ਅਪੀਲ ਕੀਤੀ। ਕੈਲਾਸ਼ ਮਾਨਸਰੋਵਰ ਤੀਰਥ ਯਾਤਰਾ ਹਿੰਦੂਆਂ ਦੇ ਨਾਲ-ਨਾਲ ਜੈਨ ਅਤੇ ਬੁੱਧ ਧਰਮ ਦੇ ਲੋਕਾਂ ਲਈ ਧਾਰਮਿਕ ਮਹੱਤਵ ਰੱਖਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement