
ਦੁਨੀਆ ਭਰ ਵਿਚ ਘੁੰਮਣ-ਫਿਰਣ ਲਈ ਬਹੁਤ ਹੀ ਖੂਬਸੂਰਤ ਥਾਂਵਾਂ ਅਤੇ ਕਿਲੇ ਹਨ। ਜੋ ਆਪਣੀ ਖਾਸੀਅਤ ਲਈ ਕਾਫ਼ੀ ਮਸ਼ਹੂਰ ਹਨ। ਕੁੱਝ ਲੋਕਾਂ ਨੂੰ ਪੁਰਾਣੀ ਥਾਂਵਾਂ ਉਤੇ ਜਾਣਾ ਪਸੰਦ..
ਦੁਨੀਆ ਭਰ ਵਿਚ ਘੁੰਮਣ-ਫਿਰਣ ਲਈ ਬਹੁਤ ਹੀ ਖੂਬਸੂਰਤ ਥਾਂਵਾਂ ਅਤੇ ਕਿਲੇ ਹਨ। ਜੋ ਆਪਣੀ ਖਾਸੀਅਤ ਲਈ ਕਾਫ਼ੀ ਮਸ਼ਹੂਰ ਹਨ। ਕੁੱਝ ਲੋਕਾਂ ਨੂੰ ਪੁਰਾਣੀ ਥਾਂਵਾਂ ਉਤੇ ਜਾਣਾ ਪਸੰਦ ਹੁੰਦਾ ਹੈ। ਜੇਕਰ ਤੁਹਾਨੂੰ ਵੀ ਕਿਲੇ ਅਤੇ ਇਤਿਹਾਸਿਕ ਥਾਂਵਾਂ ਤੇ ਜਾਣਾ ਵਧੀਆ ਲੱਗਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਖੂਬਸੂਰਤ ਅਜਿਹੇ ਮਹਿਲਾਂ ਦੇ ਬਾਰੇ ਵਿਚ ਦੱਸਾਂਗੇ, ਜਿਥੇ ਇਕ ਵਾਰ ਜਾਣ ਤੋਂ ਬਾਅਦ ਤੁਹਾਡਾ ਮਨ ਦੁਬਾਰਾ ਜਾਣ ਨੂੰ ਕਰੇਗਾ।
Fort
ਮੱਧ ਪ੍ਰਦੇਸ਼ ਦੇ ਉਜੈਨ ਵਿਚ ਸਥਿਤ ਸ਼ਾਹੀ ਕਾਲੀਦਾਦ ਕਿਲਾ ਕਰੀਬ 400 ਸਾਲ ਪੁਰਾਣਾ ਹੈ। ਇਸ ਮਹਿਲ ਨੂੰ ਮਾਂਡ ਦੇ ਸੁਲਤਾਨ ਨਾਸੀਰੁੱਦੀਨ ਖਿਲਜੀ ਨੇ ਬਣਵਾਇਆ ਸੀ। ਇਸ ਮਹਲ ਦੀ ਖਾਸੀਅਤ ਇਹ ਹੈ ਕਿ ਇਸ ਦੇ ਅੰਦਰ ਹਰ ਸਮੇਂ ਪਾਣੀ ਭਰਿਆ ਰਹਿੰਦਾ ਹੈ। ਇਸ ਦੇ ਅੰਦਰ ਬਣੇ 52 ਕੁੰਡਾਂ ਦੇ ਕਾਰਨ ਇਹ ਹਮੇਸ਼ਾ ਪਾਣੀ ਨਾਲ ਭਰਿਆ ਰਹਿੰਦਾ ਹੈ।
Fort
ਆਮੇਰ ਪੈਲੇਸ ਨੂੰ ਦੇਖਣ ਲਈ ਹਰ ਸਾਲ ਘੱਟੋ ਘੱਟ 46 ਲੱਖ ਯਾਤਰੀ ਆਉਂਦੇ ਹਨ। ਇਸ ਨੂੰ ਧਿਆਨ ਵਿਚ ਰੱਖ ਕੇ ਸਰਕਾਰ ਨੇ ਇੱਥੇ ਯਾਤਰੀਆਂ ਲਈ ਈ-ਰਿਕਸ਼ਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਕੇਂਦਰ ਸਰਕਾਰ ਵੀ ਇਸ ਨੂੰ ਆਇਕੋਨਿਕ ਟੂਰਿਜ਼ਮ ਦੇ ਰੂਪ ਵਿਚ ਵਿਕਸਿਤ ਕਰਨ ਜਾ ਰਹੀ ਹੈ। ਇਸ ਲਈ ਇਸ ਦੇ ਆਸ ਪਾਸ ਯਾਤਰੀ ਸਹੂਲਤ ਪਾਰਕਿੰਗ, ਹੋਟਲਾਂ ਨੂੰ ਵਿਕਸਿਤ ਕੀਤਾ ਜਾਵੇਗਾ। ਗਵਾਲੀਅਰ ਕਿਲੇ ਦੀ ਉਸਾਰੀ 8ਵੀ ਸ਼ਤਾਬਦੀ ਵਿਚ ਹੋਈ ਸੀ। ਇਹ ਕਿਲਾ ਤਿੰਨ ਵਰਗ ਕਿਲੋਮੀਟਰ ਵਿਚ ਫੈਲਿਆ ਹੈ। ਇਸ ਦੀ ਉਚਾਈ 35 ਫੁੱਟ ਹੈ। ਇਸ ਕਿਲੇ ਵਿਚ ਕਈ ਸਮਾਰਕ ,ਬੁੱਧ-ਜੈਨ ਮੰਦਿਰ,ਮਾਨਸਿੰਹ, ਜਹਾਂਗੀਰ ਮਹਿਲ,ਕਰਨ ਮਹਿਲ, ਸ਼ਾਹਜਹਾਂ ਮਹਿਲ ਵੀ ਮੌਜੂਦ ਹੈ। ਇਹ ਗਵਾਲੀਅਰ ਸ਼ਹਿਰ ਦਾ ਪ੍ਰਮੁੱਖ ਸਮਾਰਕ ਹੈ ਜੋ ਗੋਪਾਂਚਲ ਨਾਮਕ ਛੋਟੀ ਪਹਾੜੀ ਉਤੇ ਸਥਿਤ ਹੈ।
Fort
ਉੱਤਰ ਪ੍ਰਦੇਸ਼ ਦਾ ਆਗਰੇ ਦਾ ਕਿਲਾ ਬਹੁਤ ਮਸ਼ਹੂਰ ਹੈ। ਇਸ ਕਿਲੇ ਵਿਚ ਵਸਤੂ ਸ਼ਿਲਪ , ਨਕਾਸ਼ੀ ਅਤੇ ਸੁੰਦਰ ਰੰਗ - ਰੋਗਨ ਦੇਖਣ ਵਿਚ ਬਹੁਤ ਸੁੰਦਰ ਲੱਗਦਾ ਹੈ। ਸਫੈਦ ਸੰਗਮਰਮਰ ਦੀ ਮੋਤੀ ਮਸਜ਼ਿਦ, ਦੀਵਾਨ-ਏ-ਆਮ, ਦੀਵਾਨ- ਏ-ਖਾਸ , ਮੁਸਮਨ ਗੁੰਬਦ, ਜਹਾਂਗੀਰ ਪੈਲੇਸ , ਖਾਸ ਮਹਿਲ ਅਤੇ ਸ਼ੀਸ਼ ਮਹਿਲ ਉਨ੍ਹਾਂ ਵਿਚੋਂ ਕੁਝ ਖਾਸ ਹਨ। ਨਦੀ ਕੰਡੇ ਚਿੱਤੌੜਗੜ੍ਹ ਦਾ ਕਿਲਾ ਬਹੁਤ ਹੀ ਖੂਬਸੂਰਤ ਹੈ। ਜ਼ਮੀਨ ਤੋਂ 500 ਫੁੱਟ ਦੀ ਉੱਚੀ ਪਹਾੜੀ ਉਤੇ ਬਣਿਆ ਇਹ ਕਿਲਾ ਤੁਹਾਨੂੰ ਆਪਣੇ ਵੱਲ ਆਕਰਸ਼ਤ ਕਰਦਾ ਹੈ।