
ਤੁਸੀ ਆਪਣੇ ਦੇਸ਼ ਕਿਤੇ ਵੀ ਘੁੰਮਣ ਚਲੇ ਜਾਓ, ਤੁਹਾਨੂੰ ਉੱਥੇ ਜਾ ਕੇ ਕੁੱਝ ਵੀ ਸੋਚਣਾ ਨਹੀਂ ਪੈਂਦਾ ਹੈ ਕਿ ਤੁਹਾਨੂੰ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ।
ਤੁਸੀ ਆਪਣੇ ਦੇਸ਼ ਕਿਤੇ ਵੀ ਘੁੰਮਣ ਚਲੇ ਜਾਓ, ਤੁਹਾਨੂੰ ਉੱਥੇ ਜਾ ਕੇ ਕੁੱਝ ਵੀ ਸੋਚਣਾ ਨਹੀਂ ਪੈਂਦਾ ਹੈ ਕਿ ਤੁਹਾਨੂੰ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ। ਤੁਸੀ ਜਿਵੇਂ ਚਾਹੋ ਓਵੇਂ ਹੀ ਆਪਣੇ ਟਰਿੱਪ ਦਾ ਆਨੰਦ ਲੈ ਸਕਦੇ ਹੋ। ਪਰ ਦੁਨੀਆ ਵਿੱਚ ਹਰ ਦੇਸ਼ ਦੇ ਆਪਣੇ ਵੱਖ ਨਿਯਮ ਅਤੇ ਕਨੂੰਨ ਹੁੰਦੇ ਹਨ ਜੋ ਕਿ ਹਰ ਕਿਸੇ ਉੱਤੇ ਲਾਗੂ ਹੁੰਦੇ ਹਨ ਚਾਹੇ ਉਹ ਉਸ ਦੇਸ਼ ਦਾ ਨਾਗਰਿਕ ਹੋਵੇ ਜਾਂ ਫਿਰ ਕੋਈ ਯਾਤਰੀ ਹੀ ਕਿਉਂ ਨਾ ਹੋਵੇ। ਜੇਕਰ ਤੁਸੀ ਦੁਨੀਆ ਦੇ ਕਿਸੇ ਹੋਰ ਦੇਸ਼ ਵਿਚ ਜਾ ਰਹੇ ਹੋ, ਤਾਂ ਤੁਹਾਨੂੰ ਕੁੱਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ। ਆਓ ਜੀ, ਅੱਜ ਅਸੀਂ ਤੁਹਾਨੂੰ ਦੁਬਈ ਦੇ ਬਾਰੇ ਵਿੱਚ ਦੱਸਦੇ ਹਾਂ ਕਿ ਉੱਥੇ ਜਾਣ ਤੋਂ ਬਾਅਦ ਉਹ ਕਿਹੜੇ 7 ਕੰਮ ਹਨ ਜਿਨ੍ਹਾਂ ਨੂੰ ਕਰਨ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ।
Some main rules for Dubai Trip
ਫੋਟੋਗਰਾਫੀ ਕਰਨ ਤੋਂ ਪਹਿਲਾਂ ਥੋੜਾ ਸੰਭਾਲ ਕੇ
ਸਾਡੇ ਜ਼ਿਆਦਾਤਰ ਲੋਕਾਂ ਦੀ ਆਦਤ ਹੁੰਦੀ ਹੈ , ਕਿ ਰਸਤੇ 'ਚ ਚਲਦੇ ਹੋਏ ਕੋਈ ਵੀ ਚੀਜ਼ ਚੰਗੀ ਲੱਗੀ, ਉਸ ਦੀ ਤਸਵੀਰ ਮੋਬਾਇਲ ਕੈਮਰੇ ਵਿੱਚ ਕੈਦ ਕਰ ਲੈਂਦੇ ਹਾਂ ਪਰ ਦੁਬਈ ਵਿਚ ਇੱਥੇ ਦੇ ਵਸਨੀਕ ਲੋਕਾਂ ਦੀ ਫੋਟੋ ਕਲਿਕ ਕਰਨ ਤੋਂ ਪਹਿਲਾਂ ਤੁਹਾਨੂੰ ਇਨ੍ਹਾਂ ਲੋਕਾਂ ਦੀ ਇਜ਼ਾਜਤ ਲੈਣੀ ਪਵੇਗੀ। ਖਾਸਕਰ ਇੱਥੇ ਦੀਆਂ ਔਰਤਾਂ ਤੋਂ।
Some main rules for Dubai Trip
ਪਬਲਿਕ ਜਗ੍ਹਾ 'ਤੇ ਜ਼ਿਆਦਾ ਪਿਆਰ ਨਾ ਦਿਖਾਓ
Some main rules for Dubai Trip
ਦੁਬਈ ਵਿੱਚ ਖੁਲ੍ਹੇਆਮ ਪਿਆਰ ਦਿਖਾਉਣਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ ਇਥੇ ਕਿਸ ਕਰਨ ਦੀ ਤਾਂ ਸੋਚੋ ਵੀ ਨਾ। ਜੇਕਰ ਤੁਸੀਂ ਆਪਣੇ ਦੋਸਤਾਂ ਨੂੰ ਭੀੜ ਭਰੇ ਇਲਾਕੇ ਵਿਚ ਗਲੇ ਲਗਾਉਣ ਦੀ ਕੋਸ਼ਿਸ਼ ਵੀ ਕੀਤੀ , ਤਾਂ ਇਸ ਦੀ ਵੱਡੀ ਸਜ਼ਾ ਤੁਹਾਨੂੰ ਭੁਗਤਣੀ ਪੈ ਸਕਦੀ ਹੈ। ਜੇਕਰ ਤੁਸੀ ਦੁਬਈ ਵਿੱਚ ਜਾ ਰਹੇ ਹੋ ਤਾਂ ਆਪਣੇ ਸੂਟਕੇਸ ਵਿੱਚ ਅਜਿਹੇ ਕੱਪੜੇ ਜਰੂਰ ਰੱਖ ਲਵੋ , ਜਿਸ ਵਿੱਚ ਤੁਹਾਡਾ ਸਰੀਰ ਨਾ ਦਿਸਦਾ ਹੋਵੇ। ਦੁੰਬਈ ਵਿੱਚ ਕਿਸੇ ਤਰ੍ਹਾਂ ਦਾ ਸਰੀਰਕ ਨੁਮਾਇਸ਼ ਨਹੀਂ ਚੱਲੇਗਾ।
ਐਲਜੀਬੀਟੀ ਲੋਕ ਜ਼ਰਾ ਬਚਕੇ
Some main rules for Dubai Trip
ਦੁਨੀਆ ਭਰ ਵਿੱਚ ਚਾਹੇ ਐਲਜੀਬੀਟੀ ਲੋਕਾਂ ਦੇ ਰਿਸ਼ਤਿਆਂ ਨੂੰ ਲੈ ਕੇ ਖੁਲਾਪਣ ਆ ਚੁੱਕਿਆ ਹੈ, ਪਰ ਦੁਬਈ ਵਿੱਚ ਹੋਮੋਸੇਕਸੁਅਲ ਲੋਕਾਂ ਲਈ ਹੁਣੇ ਵੀ ਸਖ਼ਤ ਕਨੂੰਨ ਬਣਾਏ ਗਏ ਹਨ। ਇਸ ਲਈ ਜੇਕਰ ਤੁਸੀ ਦੁਬਈ ਜਾ ਰਹੇ ਹੋ, ਤਾਂ ਧਿਆਨ ਨਾਲ ਰਹੋ।
ਆਪਣੀ ਜ਼ੁਬਾਨ ਉਤੇ ਕੰਟਰੋਲ ਰੱਖੋ
Some main rules for Dubai Trip
ਅਕਸਰ ਲੋਕ ਗ਼ੁੱਸੇ ਵਿੱਚ ਆ ਕੇ ਆਪਣੇ ਆਪ ਉੱਤੇ ਕੰਟਰੋਲ ਨਹੀਂ ਕਰ ਪਾਉਂਦੇ ਅਤੇ ਗੁੱਸੇ 'ਚ ਗਾਲ੍ਹ ਦੇ ਦਿੰਦੇ ਹਨ ਪਰ ਜੇਕਰ ਤੁਸੀ ਦੁਬਈ ਵਿੱਚ ਹੋ ਤਾਂ ਗਾਲ੍ਹ ਦੇਣਾ ਤੁਹਾਡੇ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੋਵੇਗਾ। ਜੇਕਰ ਕਿਸੇ ਨੇ ਤੁਹਾਨੂੰ ਗਾਲ੍ਹ ਕੱਢ ਦੇ ਹੋਏ ਸੁਣ ਲਿਆ, ਤਾਂ ਤੁਹਾਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ।
ਆਪਣੇ ਕਪੜਿਆਂ ਦਾ ਸਨਮਾਨ ਕਰੋ।
ਜੇਕਰ ਤੁਸੀਂ ਪੂਰੀ ਬਾਂਹ ਦੇ ਕੱਪੜੇ ਪਾਏ ਹਨ, ਤਾਂ ਕਦੇ ਵੀ ਉਸ ਕਪੜੇ ਦੀ ਬਾਂਹ ਨੂੰ ਉਪਰ ਨਾ ਚੜਾਓ। ਅਜਿਹਾ ਕਰ ਕੇ ਤੁਸੀ ਆਪਣੇ ਕਪੜਿਆਂ ਦੀ ਬੇਇੱਜ਼ਤੀ ਕਰੋਗੇ, ਜਿਸ ਦੇ ਲਈ ਤੁਹਾਨੂੰ ਸਜ਼ਾ ਭੁਗਤਣੀ ਪੈ ਸਕਦੀ ਹੈ।
Some main rules for Dubai Trip
ਰਮਜਾਨ ਦੇ ਵਕਤ ਪਬਲਿਕ ਜਗ੍ਹਾ 'ਤੇ ਕੁੱਝ ਨਹੀਂ ਖਾਣਾ
ਰਮਜਾਨ ਦੇ ਵਕਤ ਜੇਕਰ ਤੁਸੀ ਦੁਬਈ ਦੇ ਭੀੜ ਭਰੇ ਇਲਾਕੇ 'ਚ ਖਾਂਦੇ ਹੋ ਤਾਂ ਤੁਹਾਨੂੰ ਇਸ ਦੀ ਸਜ਼ਾ ਮਿਲ ਸਕਦੀ ਹੈ।