
ਕਨਾਤਲ ਉਤਰਾਖੰਡ ਦੀ ਖੂਬਸੂਰਤ ਥਾਵਾਂ ਵਿਚੋਂ ਇੱਕ ਹੈ। ਇਸ ਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਸ ਜਗ੍ਹਾ ਦੀ ਪਹਿਚਾਣ ਇੱਥੇ ਦੇ ਖੂਬਸੂਰਤ ਫੁਲ ਦੇ ਬਗੀਚੇ ਸੇਬ ...
ਕਨਾਤਲ ਉਤਰਾਖੰਡ ਦੀ ਖੂਬਸੂਰਤ ਥਾਵਾਂ ਵਿਚੋਂ ਇੱਕ ਹੈ। ਇਸ ਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਸ ਜਗ੍ਹਾ ਦੀ ਪਹਿਚਾਣ ਇੱਥੇ ਦੇ ਖੂਬਸੂਰਤ ਫੁਲ ਦੇ ਬਗੀਚੇ ਸੇਬ ਦੇ ਦਰਖ਼ਤ ਅਤੇ ਖੂਬਸੂਰਤ ਵਾਦੀਆਂ ਤੋਂ ਹੁੰਦੀ ਹੈ। ਇਥੇ ਆ ਕੇ ਤੁਸੀਂ ਸੁਕੂਨ ਦੇ ਕੁੱਝ ਪਲ ਬਿਤਾ ਸਕਦੇ ਹੋ। ਦੋਸਤਾਂ ਦੇ ਨਾਲ ਮਸਤੀ ਜਾਂ ਫਿਰ ਪਾਰਟਨਰ ਦੇ ਨਾਲ ਕਵਾਲਿਟੀ ਟਾਈਮ ਬਿਤਾਉਣਾ ਹੋਵੇ ਤਾਂ ਇਹ ਜਗ੍ਹਾ ਬੈਸਟ ਹੈ। ਕਨਾਤਲ ਆ ਕੇ ਤੁਹਾਨੂੰ ਵਧਆ ਤਜ਼ਰਬਾ ਹੋਵੇਗਾ।
Kanatal
ਕਨਾਤਲ ਦੀ ਕੁਦਰਤੀ ਖੂਬਸੂਰਤੀ ਵਿਚ ਘੁੰਮਣ ਦਾ ਮਜ਼ਾ ਹੀ ਕੁੱਝ ਹੋਰ ਹੈ। ਇਥੇ ਦੇ ਖੂਬਸੂਰਤ ਫੁੱਲ ਦੇ ਬਗੀਚੇ ਅਤੇ ਮਨਭਾਉਣਾ ਮੌਸਮ ਤੁਹਾਡਾ ਦਿਲ ਜਿੱਤ ਲੈਣਗੇ। ਕੁਦਰਤ ਨਾ ਪਿਆਰ ਕਰ ਵਾਲਿਆਂ ਲਈ ਇਹ ਥਾਂ ਬੇਹੱਦ ਸ਼ਾਨਦਾਰ ਹੈ। ਜੇਕਰ ਤੁਹਾਨੂੰ ਐਡਵੈਂਚਰ ਕਰਨਾ ਜ਼ਿਆਦਾ ਪਸੰਦ ਹੈ, ਤਾਂ ਤੁਸੀਂ ਟਰੈਕਿੰਗ ਲਈ ਕੋਡਿਆ ਜੰਗਲ ਜਾ ਸਕਦੇ ਹਨ। ਉਥੇ ਦੀ ਖੂਬਸੂਰਤ ਝਰਨੇ ਅਤੇ ਆਲੇ ਦੁਆਲੇ ਦੇ ਸੁੰਦਰ ਦ੍ਰਿਸ਼ ਖਿੱਚ ਦਾ ਕੇਂਦਰ ਹੈ। ਕਈ ਵਾਰ ਇੱਥੇ ਜੰਗਲੀ ਜਾਨਵਰ ਵੀ ਵਿਖ ਜਾਂਦੀਆਂ ਹਨ।
Kanatal
ਕਨਾਤਲ ਤੋਂ 10 ਕਿਲੋਮੀਟਰ ਦੀ ਦੂਰੀ 'ਤੇ ਸੁਰਕੁੰਡਾ ਦੇਵੀ ਮੰਦਰ ਸਥਿਤ ਹੈ। ਕਨਾਤਲ ਘੁੰਮਣ ਆਉਣ ਵਾਲੇ ਲੋਕ ਇਕ ਵਾਰ ਇੱਥੇ ਦਰਸ਼ਨ ਲਈ ਜ਼ਰੂਰ ਆਉਂਦੇ ਹਨ। ਇਸ ਦੇ ਨਾਲ ਹੀ 360 ਡਿਗਰੀ ਦਾ ਵਿਊ ਨੂੰ ਵੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ। ਇੱਥੇ ਛੁੱਟੀ ਬਿਤਾਉਣ ਤੋਂ ਬਾਅਦ ਤੁਸੀਂ ਅਪਣੇ ਆਪ ਨੂੰ ਪਹਿਲਾਂ ਤੋਂ ਤਰੋਤਾਜ਼ਾ ਮਹਿਸੂਸ ਕਰੋਗੇ।
Kanatal
ਕਨਾਤਲ ਜਾਣ ਲਈ ਤੁਹਾਨੂੰ ਅਸਾਨੀ ਨਾਲ ਦਿੱਲੀ ਐਨਸੀਆਰ ਤੋਂ ਬਸ ਮਿਲ ਜਾਵੇਗੀ। ਇੱਥੇ ਜਾਣ ਦਾ ਕਿਰਾਇਆ ਲਗਭੱਗ 800 ਤੋਂ 1200 ਰੁਪਏ ਖਰਚ ਆਵੇਗਾ। ਉੱਥੇ ਰਹਿਣਾ ਅਤੇ ਖਾਣਾ ਵੀ ਸਸਤੇ ਵਿਚ ਹੋ ਜਾਵੇਗਾ। ਤਾਂ ਬਸ ਸੋਚਣਾ ਕੀ ਹੈ ਬੈਗ ਪੈਕ ਕਰੋ ਅਤੇ ਨਿਕਲ ਜਾਓ ਕਨਾਤਲ ਉਤੇ ਅਪਣੀ ਛੁੱਟੀਆਂ ਨੂੰ ਯਾਦਗਾਰ ਬਣਾਉਣ ਲਈ।