
ਫਿਰ ਗੁਰੂ ਜੀ ਭਾਈ ਨਿਗਾਹਿਆ ਸਿੰਘ ਦੁਆਰਾ ਦਿੱਤੇ ਗਏ ਘੋੜੇ ਤੇ ਬੈਠ ਗਏ ਅਤੇ ਰਾਏਕੋਟ ਵੱਲ ਚਲੇ ਗਏ।
ਲੁਧਿਆਣਾ: ਗੁਰੂਦਵਾਰਾ ਸ਼੍ਰੀ ਮੰਜੀ ਸਾਹਿਬ (ਆਲਮਗੀਰ ਸਾਹਿਬ) ਜ਼ਿਲ੍ਹਾ ਲੁਧਿਆਣਾ ਵਿਚ ਪਿੰਡ ਆਲਮਗੀਰ ਵਿਚ ਸਥਿਤ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਆਪਣੇ ਚਾਰ ਪੁੱਤਰਾਂ ਅਤੇ ਮਾਤਾ ਜੀ ਨੂੰ ਮੁਗਲਾਂ ਦੁਆਰਾ ਸ਼ਹੀਦ ਕਰ ਦਿੱਤੇ ਜਾਣ ਤੋਂ ਬਾਅਦ;ਮਾਛੀਵਾੜਾ ਤੋਂ “ਊਚ ਦਾ ਪੀਰ” ਦੇ ਰੂਪ ਵਿਚ ਇਕ ਮੰਜੇ ਉੱਤੇ ਆਲਮਗੀਰ 14 ਪੋਹ 1761 ਬਿਕਰਮੀ (1704 ਏ.ਡੀ.) ਵਿਖੇ ਪਹੁੰਚੇ ਸਨ। ਇੱਥੇ ਪੁੱਜਣ ਤੇ, ਪਿੰਡ ਦੇ ਘੋੜਿਆਂ ਦੇ ਇਕ ਵਪਾਰੀ ਭਾਈ ਨਿਗਾਹਿਆ ਸਿੰਘ ਨੇ ਗੁਰੂ ਸਾਹਿਬ ਨੂੰ ਘੋੜਾ ਭੇਟ ਕੀਤਾ ਸੀ।
Gurdwara Sri Manji Sahib ਨਬੀ ਖਾਨ ਅਤੇ ਗਨੀ ਖਾਨ ਨੂੰ ਮੰਜੇ ਨਾਲ ਵਾਪਸ ਭੇਜ ਦਿੱਤਾ ਗਿਆ। ਗੁਰੂ ਸਾਹਿਬ ਨੇ ਇਕ ਬਜ਼ੁਰਗ ਔਰਤ ਨੂੰ ਕਿਹਾ ਜੋ ਗਾਂ ਦੇ ਗੋਬਰ ਨੂੰ ਚੁੱਕ ਰਹੀ ਸੀ ਕਿ ਉਹ ਪਾਣੀ ਵਾਲੀ ਜਗ੍ਹਾ ਦੱਸ ਸਕਦੀ ਹੈ ਜਿਸ ਜਗ੍ਹਾ ਤੋਂ ਪਾਣੀ ਲੈ ਕੇ ਇਸ਼ਨਾਨ ਕਰੇ ਜਿਸ ਤੇ ਬਜ਼ੁਰਗ ਔਰਤ ਨੇ ਜਵਾਬ ਦਿੱਤਾ ਕਿ “ਪੀਰ ਜੀ ਇਹ ਖੰਡਰ ਦੀ ਥਾਂ ਹੈ, ਇੱਥੇ ਪਾਣੀ ਨਹੀਂ ਹੈ। ਇੱਥੇ ਇੱਕ ਦੂਰ ਬਹੁਤ ਦੂਰ ਜਗ੍ਹਾ ਹੈ ਪਰ ਉੱਥੇ ਇੱਕ ਵੱਡਾ ਅਜਗਰ ਰਹਿੰਦਾ ਹੈ, ਉੱਥੇ ਕੋਈ ਨਹੀਂ ਜਾਂਦਾ।
Gurdwara Sri Manji Sahib ਗੁਰੂ ਸਾਹਿਬ ਜੀ ਨੇ ਤੀਰ ਨਾਲ ਅਜਗਰ ਨੂੰ ਮਾਰ ਕੇ ਉਸ ਨੂੰ “ਮੁਕਤੀ” ਦੇ ਦਿੱਤੀ ਹੈ ਅਤੇ ਅਜਗਰ ਖੂਹ ਵਿਚ ਡਿੱਗ ਗਿਆ। ਜਦੋਂ ਸਿੱਖ ਪਾਣੀ ਲਿਆਉਣ ਲਈ ਗਿਆ ਤਾਂ ਦੇਖਿਆ ਕਿ ਪਾਣੀ ਬਹੁਤ ਗੰਦਾ ਹੋ ਗਿਆ ਸੀ, ਗੁਰੂ ਸਾਹਿਬ ਉੱਥੇ ਹੀ ਬੈਠੇ ਹੋਏ ਸਨ। ਗੁਰੂ ਸਾਹਿਬ ਨੇ ਇਕ ਹੋਰ ਤੀਰ ਮਾਰਿਆ ਅਤੇ ਇਕ ਪਾਣੀ ਦਾ ਫੁਹਾਰਾ ਨਿਕਲਿਆ ਅਤੇ ਸਾਰੇ ਸਿੱਖਾਂ ਨੇ ਇਸ਼ਨਾਨ ਕੀਤਾ।
Gurdwara Sri Manji Sahibਇਸ ਚਮਤਕਾਰ ਨੂੰ ਦੇਖ ਕੇ, ਬਜ਼ੁਕਗ ਔਰਤ ਗੁਰੂ ਸਾਹਿਬ ਦੇ ਪੈਰਾਂ ਤੇ ਡਿੱਗ ਗਈ ਅਤੇ ਕਿਹਾ, “ਪੀਰ ਜੀ ਤੁਸੀਂ ਅਨੋਖੇ ਪੀਰ ਹੋ”, ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ। ਮੈਨੂੰ ਕੋਹੜ ਹੈ ਅਤੇ ਮੈਂ ਇਲਾਜ ਕਰਵਾਉਣ ਲਈ ਕਈ ਥਾਵਾਂ ਤੇ ਗਈ ਹਾਂ ਪਰ ਇਹ ਠੀਕ ਨਹੀਂ ਹੋਇਆ ਹੈ, ਕਿਰਪਾ ਕਰ ਕੇ ਮੇਰੀ ਬਿਮਾਰੀ ਦਾ ਇਲਾਜ ਕਰੋ ਅਤੇ ਮੈਨੂੰ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰੋ।
Gurdwara Sri Manji Sahibਗੁਰੂ ਸਾਹਿਬ ਨੇ ਕਿਹਾ ਕਿ ਜੋ ਕੋਈ ਵਿਸ਼ਵਾਸ ਨਾਲ ਇਸ ਪਾਣੀ ਨਾਲ ਇਸ਼ਨਾਨ ਕਰੇਗਾ, ਪ੍ਰਮਾਤਮਾ ਉਸ ਦੀ ਸਾਰੀ ਬਿਮਾਰੀ ਨੂੰ ਠੀਕ ਕਰ ਦੇਣਗੇ। ਫਿਰ ਗੁਰੂ ਜੀ ਭਾਈ ਨਿਗਾਹਿਆ ਸਿੰਘ ਦੁਆਰਾ ਦਿੱਤੇ ਗਏ ਘੋੜੇ ਤੇ ਬੈਠ ਗਏ ਅਤੇ ਰਾਏਕੋਟ ਵੱਲ ਚਲੇ ਗਏ। ਬਜ਼ੁਰਗ ਔਰਤ ਨੇ ਉਸ ਪਾਣੀ ਦੇ ਫੁਹਾਰੇ ਨਾਲ ਇਸ਼ਨਾਨ ਕੀਤਾ ਅਤੇ ਠੀਕ ਹੋ ਗਈ।
ਉਹ ਪਿੰਡ ਵਾਪਸ ਗਈ ਅਤੇ ਪਿੰਡ ਵਾਲਿਆਂ ਨੂੰ ਸਾਰੀ ਕਹਾਣੀ ਬਾਰੇ ਦੱਸਿਆ। ਉਹ ਜਗ੍ਹਾ ਜਿੱਥੇ ਭਾਈ ਨਬੀ ਖਾਨ ਅਤੇ ਭਾਈ ਗਨੀ ਖਾਂ ਨੇ ਗੁਰੂ ਸਾਹਿਬ ਦਾ ਮੰਜਾ ਰੱਖਿਆ ਸੀ, ਅੱਜ ਉਹ ਜਗ੍ਹਾ ਇਕ ਸੁੰਦਰ ਗੁਰਦੁਆਰਾ ਹੈ ਜੋ ਮੰਜੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।