ਭਾਰਤ ਦੇ ਇਹ ਪਿੰਡ ਹਨ ਬੇਹੱਦ ਖੂਬਸੂਰਤ
Published : Aug 30, 2019, 10:26 am IST
Updated : Aug 30, 2019, 10:26 am IST
SHARE ARTICLE
These gorgeous indian village pictures will force you change your travel plans
These gorgeous indian village pictures will force you change your travel plans

ਤੋਸ਼, ਹਿਮਾਚਲ ਪ੍ਰਦੇਸ਼ ਦਾ ਇੱਕ ਛੋਟਾ ਜਿਹਾ ਪਿੰਡ, ਇੱਕ ਸੈਲਾਨੀ ਸਥਾਨ ਬਣ ਰਿਹਾ ਹੈ।

ਨਵੀਂ ਦਿੱਲੀ: ਭਾਰਤ ਨੂੰ ਪਿੰਡਾਂ ਦਾ ਦੇਸ਼ ਕਿਹਾ ਜਾਂਦਾ ਹੈ ਅਤੇ ਲਗਭਗ 67 ਫ਼ੀਸਦੀ ਆਬਾਦੀ ਇਨ੍ਹਾਂ ਪਿੰਡਾਂ ਵਿਚ ਰਹਿੰਦੀ ਹੈ। ਜਦੋਂ ਵੀ ਲੋਕ ਘੁੰਮਣ ਦੀ ਯੋਜਨਾ ਬਣਾਉਂਦੇ ਹਨ ਤਾਂ ਉਹ ਵੱਡੇ ਸ਼ਹਿਰਾਂ, ਹਿੱਲ ਸਟੇਸ਼ਨਾਂ ਜਾਂ ਕਿਸੇ ਹੋਰ ਦੇਸ਼ ਬਾਰੇ ਸੋਚਦੇ ਹਨ ਪਰ ਅਸੀਂ ਤੁਹਾਨੂੰ ਦੇਸ਼ ਦੇ ਕੁਝ ਅਜਿਹੇ ਪਿੰਡਾਂ ਦੀ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਆਪਣੀ ਯੋਜਨਾ ਬਦਲਣ ਲਈ ਮਜਬੂਰ ਹੋ ਜਾਵੋਗੇ।

Villages Villages

ਤੋਸ਼, ਹਿਮਾਚਲ ਪ੍ਰਦੇਸ਼ ਦਾ ਇੱਕ ਛੋਟਾ ਜਿਹਾ ਪਿੰਡ, ਇੱਕ ਸੈਲਾਨੀ ਸਥਾਨ ਬਣ ਰਿਹਾ ਹੈ। ਪਾਰਵਤੀ ਘਾਟੀ ਵਿਚ ਵਸੇ ਇਸ ਪਿੰਡ ਦੀ ਸੁੰਦਰਤਾ ਵੇਖ ਕੇ ਬਣ ਜਾਂਦੀ ਹੈ। ਇਸ ਦੇ ਆਸ ਪਾਸ ਵੀ ਬਹੁਤ ਸਾਰੀਆਂ ਥਾਵਾਂ ਵੇਖਣ ਲਈ ਹਨ। ਮਾਵਾਲੀਨੰਗ ਭਾਰਤ ਦੇ ਉੱਤਰ-ਪੂਰਬੀ ਰਾਜ ਮੇਘਾਲਿਆ ਦਾ ਇੱਕ ਪਿੰਡ ਹੈ, ਜਿਸ ਨੂੰ ‘ਏਸ਼ੀਆ ਦਾ ਸਭ ਤੋਂ ਸਾਫ ਪਿੰਡ’ ਦਾ ਦਰਜਾ ਪ੍ਰਾਪਤ ਹੈ। ਇਸ ਪਿੰਡ ਦਾ ਇੱਕ ਹੋਰ ਨਾਮ ਵੀ ਹੈ - ਰੱਬ ਦਾ ਆਪਣਾ ਬਾਗ।

Villages Villages

ਇਹ ਪਿੰਡ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਤੋਂ ਥੋੜ੍ਹੀ ਦੂਰ ਸਥਿਤ ਖਾਸੀ ਪਹਾੜੀ ਖੇਤਰ ਵਿਚ ਪੈਂਦਾ ਹੈ। ਨਾਕੋ ਪਿੰਡ ਲਾਹੌਲ ਸਪੀਤੀ ਘਾਟੀ ਵਿਚ ਸਥਿਤ ਹੈ। ਇਹ ਕਲਪਾ ਤੋਂ 117 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਨਾਕੋ ਝੀਲ ਦੇ ਕੰਢੇ ਵਸੇ ਇਸ ਪਿੰਡ ਦੀ ਸੁੰਦਰਤਾ ਸਾਰਾ ਸਾਲ ਦੇਖਣ ਯੋਗ ਹੁੰਦੀ ਹੈ। ਠੰਡ ਵਿਚ ਝੀਲ ਦਾ ਪਾਣੀ ਜੰਮ ਜਾਂਦਾ ਹੈ ਅਤੇ ਸਕੇਟਿੰਗ ਦਾ ਅਨੰਦ ਲਿਆ ਜਾ ਸਕਦਾ ਹੈ।

Villages Villages

ਤਾਰਕਲੀ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਮਾਲਵਾਨ ਤਾਲੁਕ ਵਿਚ ਸਥਿਤ ਇੱਕ ਪਿੰਡ ਹੈ। ਇਹ ਮਹਾਰਾਸ਼ਟਰ ਦੇ ਸ਼ਾਂਤ ਬੀਚਾਂ ਵਿਚ ਸ਼ਾਮਲ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement