
ਪੰਚਾਇਤ ਚੋਣਾਂ ਵਿਚ ਇਸ ਵਾਰ ਕਈ ਤਰ੍ਹਾਂ ਦੇ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ, ਕਿਸੇ ਪਿੰਡ ਵਿਚ ਸੱਸ-ਨੂੰਹ ਦਾ ਮੁਕਾਬਲਾ ਸੀ ਤਾਂ ਕਿਸੇ ਪਿੰਡ 'ਚ ਚਾਚਾ-ਭਤੀਜਾ....
ਫਿਰੋਜ਼ਪੁਰ : ਪੰਚਾਇਤ ਚੋਣਾਂ ਵਿਚ ਇਸ ਵਾਰ ਕਈ ਤਰ੍ਹਾਂ ਦੇ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ, ਕਿਸੇ ਪਿੰਡ ਵਿਚ ਸੱਸ-ਨੂੰਹ ਦਾ ਮੁਕਾਬਲਾ ਸੀ ਤਾਂ ਕਿਸੇ ਪਿੰਡ 'ਚ ਚਾਚਾ-ਭਤੀਜਾ ਇਕ ਦੂਜੇ ਵਿਰੁਧ ਚੋਣ ਲੜ ਰਹੇ ਸਨ[ ਉੱਥੇ ਹੀ ਫਿਰੋਜ਼ਪੁਰ ਦੇ ਪਿੰਡ ਕੋਟ ਕਰੋੜ ਕਲ੍ਹਾਂ 'ਚ ਪਿੰਡ ਵਾਸੀਆਂ ਨੇ ਪਿੰਡ ਦੀ ਵਾਗਡੋਰ 20 ਸਾਲਾ ਰਾਜ ਗਗਨਦੀਪ ਸਿੰਘ ਦੇ ਹੱਥ ਸੌਂਪੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ਾਇਦ ਹੋ ਸਕਦਾ ਹੈ ਕਿ ਇਹ ਨੌਜਵਾਨ ਪੰਜਾਬ ਦਾ ਸੱਭ ਤੋਂ ਛੋਟੀ ਉਮਰ ਦਾ ਸਰਪੰਚ ਹੋਵੇ।
ਦੂਜੇ ਪਾਸੇ ਜਿੱਥੇ ਪਿੰਡ ਵਾਸੀਆਂ ਨੇ 20 ਸਾਲਾਂ ਗਗਨਦੀਪ ਸਿੰਘ ਨੂੰ ਸਰਪੰਚ ਚੁਣਿਆਂ ਉੱਥੇ ਹੀ ਰਾਜ ਗਗਨਦੀਪ ਸਿੰਘ ਨੇ ਪਿੰਡ ਵਾਸੀਆਂ ਦੀਆਂ ਉਮੀਦਾ'ਤੇ ਪਹਿਲ ਦੇ ਅਧਾਰ 'ਤੇ ਖਰਾ ਉਤਰਣ ਦਾ ਦਾਅਵਾ ਕੀਤਾ ਹੈ ਅਤੇ ਬਿਨਾਂ ਭੇਦ-ਭਾਵ ਤੋਂ ਸਾਰਿਆਂ ਨੂੰ ਨਾਲ ਲੈ ਕੇ ਚਲਣ ਨੂੰ ਕਿਹਾ ਹੈ। ਤੁਹਾਨੂੰ ਦੱਸ ਦਈਏ ਕਿ ਜਿਥੇ ਪਿੰਡ ਵਾਸੀਆਂ ਨੇ ਨੌਜਵਾਨ ਰਾਜ ਗਗਨਦੀਪ ਸਿੰਘ ਨੂੰ ਸਰਪੰਚ ਚੁਣਿਆ ਹੈ ਉੱਥੇ ਹੀ ਉਸ ਦੀ ਦਾਦੀ ਨੂੰ ਪੰਚਾਇਤ 'ਚ ਪੰਚ ਚੁਣਿਆ ਗਿਆ ਹੈ।
ਜ਼ਿਕਰਯੋਗ ਹੈ ਇਸ ਛੋਟੀ ਉਮਰੇ ਬਣੇ ਸਰਪੰਚ ਰਾਜ ਗਗਨਦੀਪ ਸਿੰਘ ਨੂੰ ਪਿੰਡ ਵਾਸੀਆਂ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਪਿੰਡ ਵਾਸੀ ਉਮੀਦ ਕਰਦੇ ਹਨ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਏਗਾ।