25 ਸਾਲ ਤੋਂ ਇਕੋ ਜੋੜਾ ਕਰਦਾ ਆ ਰਿਹੈ ਪਿੰਡ ਢਾਹਾਂ ਦੀ ਸਰਪੰਚੀ
Published : Jan 2, 2019, 5:27 pm IST
Updated : Jan 2, 2019, 5:27 pm IST
SHARE ARTICLE
Darshan Singh & Paramjeet Kaur
Darshan Singh & Paramjeet Kaur

ਪੰਜਾਬ ਵਿਚ ਪੰਚਾਇਤ ਚੋਣ ਦੇ ਦੌਰਾਨ 8 ਜ਼ਿਲ੍ਹਿਆਂ ਦੇ 14 ਬੂਥਾਂ ਉਤੇ ਬੂਥ ਕੈਪਚਰਿੰਗ ਅਤੇ...

ਰੋਪੜ : ਪੰਜਾਬ ਵਿਚ ਪੰਚਾਇਤ ਚੋਣ ਦੇ ਦੌਰਾਨ 8 ਜ਼ਿਲ੍ਹਿਆਂ ਦੇ 14 ਬੂਥਾਂ ਉਤੇ ਬੂਥ ਕੈਪਚਰਿੰਗ ਅਤੇ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਹਨ। ਸੂਬੇ ਵਿਚ ਚਾਰ ਦਿਨ ਦੇ ਅੰਦਰ ਦੂਜੀ ਵਾਰ ਮਤਦਾਨ  ਕਰਵਾਉਣ ਦੀ ਨੌਬਤ ਆ ਗਈ। ਇਸ ਦੇ ਉਲਟ ਰੋਪੜ ਜ਼ਿਲ੍ਹੇ ਦਾ ਢਾਹਾਂ ਪਿੰਡ ਸਰਪੰਚਾਂ ਅਤੇ ਗਰਾਮੀਣਾਂ ਲਈ ਪ੍ਰੇਰਨਾ ਬਣ ਚੁੱਕਿਆ ਹੈ। 25 ਸਾਲ ਪਹਿਲਾਂ ਪਿੰਡ ਨੂੰ ਅਪਣੀ ਪੰਚਾਇਤ ਦਾ ਦਰਜਾ ਮਿਲਿਆ ਅਤੇ ਉਸ ਤੋਂ ਬਾਅਦ ਹੁਣ ਤੱਕ ਹੋਈਆਂ ਕੁੱਲ 6 ਚੋਣਾਂ ਵਿਚ ਹਰ ਵਾਰ ਪਿੰਡ ਦਾ ਇਕ ਹੀ ਪਤੀ-ਪਤਨੀ ਸਰਪੰਚੀ ਕਰਦਾ ਆ ਰਿਹਾ ਹੈ।

3 ਵਾਰ ਪਤੀ ਤਾਂ 3 ਵਾਰ ਪਤਨੀ ਸਰਪੰਚ ਚੁਣੀ ਜਾ ਚੁੱਕੀ ਹੈ। ਪਿੰਡ ਢਾਹਾਂ ਦੀ ਪੰਚਾਇਤ ਸਾਲ 1993 ਵਿਚ ਤਖ਼ਤਗੜ ਦੀ ਪੰਚਾਇਤ ਤੋਂ ਵੱਖ ਹੋ ਕੇ ਹੋਂਦ ਵਿਚ ਆਈ ਸੀ। 400 ਵੋਟਰਸ ਅਤੇ ਲਗਭੱਗ 700 ਦੀ ਜਨਸੰਖਿਆ ਵਾਲੇ ਇਸ ਪਿੰਡ ਵਿਚ ਜਾਟ ਪਰਵਾਰਾਂ ਦੀ ਗਿਣਤੀ ਜ਼ਿਆਦਾ ਹੈ। 1993 ਵਿਚ ਦਰਸ਼ਨ ਸਿੰਘ ਢਾਹਾਂ ਨੂੰ ਸਰਵਸੰਮਤੀ ਨਾਲ ਲੋਕਾਂ ਨੇ ਪੰਚਾਇਤ ਦੀ ਕਮਾਨ ਸੌਂਪੀ ਸੀ। 1998 ਦੀਆਂ ਚੋਣਾਂ ਵਿਚ ਦਰਸ਼ਨ ਦੀ ਪਤਨੀ ਪਰਮਜੀਤ ਕੌਰ ਸਰਪੰਚ ਚੁਣੀ ਗਈ।

2003 ਵਿਚ ਫਿਰ ਦਰਸ਼ਨ ਸਿੰਘ ਸਰਪੰਚ ਬਣੇ, ਜਦੋਂ ਕਿ 2008 ਵਿਚ ਪਿੰਡ ਵਾਸੀਆਂ ਨੇ ਫਿਰ ਤੋਂ ਪਰਮਜੀਤ ਕੌਰ ਨੂੰ ਜਤਾਇਆ। 2013 ਦੀਆਂ ਪੰਚਾਇਤ ਚੋਣਾਂ ਵਿਚ ਪਿੰਡ ਵਾਸੀਆਂ ਨੇ ਤੀਜੀ ਵਾਰ ਦਰਸ਼ਨ ਸਿੰਘ ਨੂੰ ਅਪਣਾ ਸਰਪੰਚ ਚੁਣਿਆ ਤਾਂ ਹੁਣ ਇਸ ਵਾਰ ਫਿਰ ਤੋਂ ਸਰਵਸੰਮਤੀ ਨਾਲ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਨੂੰ ਤੀਜੀ ਵਾਰ ਮੌਕਾ ਦਿਤਾ ਹੈ। ਜਦੋਂ ਪਹਿਲੀ ਵਾਰ ਦਰਸ਼ਨ ਸਿੰਘ ਸਰਪੰਚ ਬਣੇ ਤਾਂ ਪਿੰਡ ਲਈ ਪੱਕੀ ਸੜਕ ਤੱਕ ਨਹੀਂ ਸੀ।

ਅੱਜ ਪਿੰਡ ਵਿਚ ਸਿੰਚਾਈ ਲਈ ਤਿੰਨ ਟਿਊਬਵੈੱਲ, ਪੀਣ ਦੇ ਪਾਣੀ ਲਈ ਵਾਟਰ ਵਰਕਸ, ਦੁੱਧ ਉਤਪਾਦਕਾਂ ਲਈ ਬੀਐਮਸੀ (ਬਲਾਕ ਮਿਲਕ ਕੂਲਰ) ਦੀ ਵਿਵਸਥਾ ਹੈ। ਪਿੰਡ ਦੇ ਨਰਿੰਦਰ ਸਿੰਘ, ਰਤਨ ਸਿੰਘ, ਬਲਜੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਪਿੰਡ ਵਿਚ ਸਰਪੰਚ ਅਹੁਦੇ ਲਈ ਸਰਵਸੰਮਤੀ ਬਣੀ ਤਾਂ ਵੀ ਦਰਸ਼ਨ ਸਿੰਘ ਦੇ ਨਾਮ ਉਤੇ ਅਤੇ ਮਤਦਾਨ ਹੋਇਆ ਤਾਂ ਵੀ ਲੋਕਾਂ ਨੇ ਉਨ੍ਹਾਂ ਦੇ ਪਰਵਾਰ ਨੂੰ ਹੀ ਜਿੱਤ ਹਾਸਲ ਕਰਵਾਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਦਰਸ਼ਨ ਸਿੰਘ ਹਮੇਸ਼ਾ ਪਿੰਡ ਦੇ ਲੋਕਾਂ ਦੇ ਸੁੱਖ-ਦੁੱਖ ਵਿਚ ਨਾਲ ਖੜ੍ਹੇ ਹੁੰਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement