ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਵਿਰੁਧ ਲੜਾਈ ਲਈ ਕਈ ਪਹਿਲਕਦਮੀਆਂ ਕੀਤੀਆਂ : ਸੋਨੀ
Published : Jun 6, 2020, 9:27 am IST
Updated : Jun 6, 2020, 9:27 am IST
SHARE ARTICLE
File Photo
File Photo

4 ਹੋਰ ਨਵੀਆਂ ਵਾਇਰਸ ਟੈਸਟਿੰਗ ਲੈਬਾਂ ਦੀ ਸਥਾਪਨਾ ਜਲਦ ਕੀਤੀ ਜਾਵੇਗੀ

ਚੰਡੀਗੜ੍ਹ , 5 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਵਿਰੁਧ ਲੜਾਈ ਲਈ ਕਈ ਪਹਲਿਕਦਮੀਆਂ ਕੀਤੀਆਂ ਹਨ।

ਸ੍ਰੀ ਸੋਨੀ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ 3 ਸਰਕਾਰੀ ਮੈਡੀਕਲ ਕਾਲਜਾਂ ਵਿਚ ਪ੍ਰਤੀ ਦਿਨ 9000 ਟੈਸਟਾਂ ਦੀ ਸਮਰਥਾ ਬਣਾਈ ਗਈ ਹੈ ਅਤੇ ਟੈਸਟ ਦੀ ਗੁਣਵੱਤਾ ਨੂੰ ਧਿਆਨ ਵਿਚ ਰੱਖਣ ਲਈ ਵਾਈਸ ਚਾਂਸਲਰ, ਬਾਬਾ ਫ਼ਰੀਦ ਯੂਨੀਵਰਸਟੀ ਆਫ਼ ਹੈਲਥ ਸਾਇੰਸਿਜ਼ ਅਤੇ 3 ਮੈਡੀਕਲ ਕਾਲਜਾਂ ਦੇ ਡਾਕਟਰਾਂ ਦੀ ਅਗਵਾਈ ਹੇਠ ਇਕ ਮਾਹਰ ਗਰੁੱਪ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਗੁਣਵੱਤਾ ਲੇਖਾ ਪੜਤਾਲ ਲਈ ਪੀ.ਜੀ.ਆਈ., ਚੰਡੀਗੜ੍ਹ ਵਿਚ ਹਰ ਹਫ਼ਤੇ 5 ਨਮੂਨੇ ਭੇਜੇ ਜਾ ਰਹੇ ਹਨ। 5 ਜੂਨ ਤਕ 3 ਮੈਡੀਕਲ ਕਾਲਜਾਂ ਵਿਚ ਪੰਜਾਬ ਵਿੱਚ 107000 ਨਮੂਨਿਆਂ ਦੀ ਕੁੱਲ ਜਾਂਚ ਦੇ ਵਿਚੋਂ 85000 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

ਸ੍ਰੀ ਸੋਨੀ ਨੇ ਦਸਿਆ ਕਿ 3 ਮੈਡੀਕਲ ਕਾਲਜਾਂ ਵਿਚ ਲੈਬਾਂ ਦੀ ਸਥਾਪਨਾ ਲਈ ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਟੀ ਲੁਧਿਆਣਾ, ਆਈ.ਆਈ.ਟੀ. ਰੋਪੜ, ਗੁਰੂ ਨਾਨਕ ਦੇਵ ਯੂਨੀਵਰਸਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ ਤੋਂ ਮਦਦ ਲਈ ਗਈ।

ਵਿਭਾਗ ਦੀ ਭਵਿੱਖ ਬਾਰੇ ਰਣਨੀਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਜਲਦੀ ਹੀ ਪੰਜਾਬ ਵਿਚ ਰੀਜਨਲ ਡਜ਼ੀਜ਼ ਡਾਇਗਨੋਸਟਿਕ ਲੈਬੋਰੇਟਰੀ (ਨਾਰਥ ਜ਼ੋਨ) ਜਲੰਧਰ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਟੀ ਲੁਧਿਆਣਾ, ਸਟੇਟ ਫੋਰੈਂਸਿਕ ਸਾਇੰਸ ਲੈਬ ਮੋਹਾਲੀ, ਪੰਜਾਬ ਬਾਇਓਟੈਕ ਇੰਕਯੁਬੇਟਰ ਵਿਖੇ 4 ਹੋਰ ਨਵੀਆਂ ਵਾਇਰਸ ਟੈਸਟਿੰਗ ਲੈਬਾਂ ਦੀ ਸਥਾਪਨਾ ਕੀਤੀ ਜਾਵੇਗੀ।

ਉਨ੍ਹਾਂ ਦਸਿਆ ਕਿ ਕੇਂਦਰ ਸਰਕਾਰ ਦੀਆਂ ਸੰਸਥਾਵਾਂ ਹੋਣ ਕਰ ਕੇ ਨਵੀਆਂ ਵਾਇਰਲ ਟੈਸਟਿੰਗ ਲੈਬਾਂ ਸ਼ੁਰੂ ਕਰਨ ਲਈ ਵਿਭਾਗ ਆਈਸਰ, ਨਾਬੀ, ਨਾਈਪਰ ਦੇ ਸੰਪਰਕ ਵਿਚ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਵਾਇਰਲ ਟੈਸਟਿੰਗ ਲੈਬਾਂ ਸ਼ੁਰੂ ਕਰਨ ਲਈ ਦਯਾਨੰਦ ਮੈਡੀਕਲ ਕਾਲਜ ਅਤੇ ਕ੍ਰਿਸ਼ਚਨ ਮੈਡੀਕਲ ਕਾਲਜ, ਲੁਧਿਆਣਾ ਨੂੰ ਵੀ ਸਹਾਇਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਦਸਿਆ ਕਿ ਹੁਣ ਟੈਸਟਿੰਗ ਦੀ ਸਮਰੱਥਾ ਵਿਚ ਵਾਧਾ ਹੋਣ ਨਾਲ, ਵਿਭਾਗ ਬਿਮਾਰੀ ਦੇ ਫੈਲਣ ਅਤੇ ਇਲਾਜਾਂ ਦੀ ਬਿਹਤਰ ਸਮਝ ਹਾਸਲ ਕਰਨ ਲਈ ਕੋਵਿਡ ਸੰਭਾਲ ਵਾਸਤੇ ਵਧੇਰੇ ਅੰਕੜੇ ਪ੍ਰਦਾਨ ਕਰਾਉਣ ਦੇ ਯੋਗ ਹੋਵੇਗਾ।

ਸ਼੍ਰੀ ਸੋਨੀ ਨੇ ਦੱਸਿਆ ਕਿ ਸਾਰੀਆਂ ਪ੍ਰਯੋਗਸ਼ਾਲਾਵਾਂ, ਉਨ੍ਹਾਂ ਦੇ ਟੈਸਟ ਕਰਨ ਵਾਲੇ ਸਾਜੋ-ਸਾਮਾਨ ਦੀ ਨਿਗਰਾਨੀ ਕਰਨ ਲਈ, ਖਪਤ ਕਰਨ ਯੋਗ ਪਦਾਰਥਾਂ ਦੀ ਲੋੜ ਅਤੇ ਸਾਰੀ ਸੁਯੋਗਤਾ ਵਿਚ ਸੁਧਾਰ ਕਰਨ ਲਈ, ਇਕ ਆਈ. ਟੀ. ਪ੍ਰਣਾਲੀ ਵਿਕਸਿਤ ਕੀਤੀ ਗਈ ਹੈ ਅਤੇ ਡੇਟਾ ਸਿਹਤ ਸੇਵਾਵਾਂ ਵਿਭਾਗ ਪੰਜਾਬ ਦੇ ਨਾਲ-ਨਾਲ ਆਈ.ਸੀ.ਐਮ.ਆਰ ਨਾਲ ਸਾਂਝਾ ਕੀਤਾ ਜਾਂਦਾ ਹੈ।

ਸੂਬੇ ਦੇ ਤਿੰਨ 3 ਸਰਕਾਰੀ ਮੈਡੀਕਲ ਕਾਲਜਾਂ ਦੀ ਇਲਾਜ ਸਮਰੱਥਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ  ਇਨ੍ਹਾਂ ਮੈਡੀਕਲ ਕਾਲਜਾਂ ਵਿੱਚ 1100 ਆਈਸੋਲੇਸ਼ਨ ਬੈਡ ਹਨ, ਜਿਨ੍ਹਾਂ ਵਿੱਚੋਂ 1006 ਬੈਡ ਆਕਸੀਜ਼ਨ ਦੇ ਨਾਲ ਹਨ ਅਤੇ 134 ਵੈਂਟੀਲੇਟਰ ਸਮੇਤ ਉਪਲਬਧ ਹਨ ਜ਼ੋ ਕਿ ਸਭ ਤੋਂ ਨਾਜ਼ੁਕ ਮਾਮਲਿਆਂ ਦੀ ਦੇਖ ਭਾਲ ਕਰਨ ਲਈ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਡਾ. ਕੇ.ਕੇ. ਤਲਵਾੜ, ਸਲਾਹਕਾਰ, ਸਿਹਤ ਅਤੇ ਮੈਡੀਕਲ ਸਿੱਖਿਆ, ਪੰਜਾਬ ਦੀ ਮਦਦ ਨਾਲ ਪੱਧਰ-2, ਪੱਧਰ-3 ਅਤੇ ਵਿਸ਼ੇਸ਼  ਦੇਖ-ਭਾਲ ਅਤੇ ਸਿਖਲਾਈ ਦੇ  ਲਈ ਤਿੰਨ ਮਾਹਰ ਗਰੁੱਪਾਂ ਦਾ ਗਠਨ ਕੀਤਾ ਗਿਆ ਹੈ।

ਪੱਧਰ-3 (ਗੰਭੀਰ ਸੰਭਾਲ) ਅਤੇ ਵਿਸ਼ੇਸ਼ ਸਿਖਲਾਈ ਲਈ ਮਾਹਰ ਗਰੁੱਪ ਦਾ ਨਿਰਮਾਣ ਡਾ. ਜੀ. ਡੀ. ਪੁਰੀ, ਡੀਨ ਪੀ.ਜੀ.ਆਈ. ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਕੀਤਾ ਗਿਆ ਹੈ। ਪੱਧਰ-2 ਗਰੁੱਪ ਡਾ. ਬਿਸ਼ਵ ਮੋਹਨ, ਪ੍ਰੋਫੈਸਰ ਡੀ.ਐਮ.ਸੀ. ਲੁਧਿਆਣਾ ਦੀ ਅਗਵਾਈ ਹੇਠ ਬਣਾਇਆ ਗਿਆ ਹੈ। ਪੀ.ਜੀ.ਆਈ., ਏਮਜ਼, 3 ਸਰਕਾਰੀ ਮੈਡੀਕਲ ਕਾਲਜ, ਡੀ.ਐਮ.ਸੀ., ਸੀ.ਐਮ.ਸੀ. ਦੇ ਮਾਹਰ ਇਨ੍ਹਾਂ ਗਰੁੱਪਾਂ ਦੇ ਮੈਂਬਰ ਹਨ, ਜੋ ਮਰੀਜ਼ਾਂ ਨੂੰ ਵਧੀਆ ਸੰਭਵ ਇਲਾਜ ਪ੍ਰਦਾਨ ਕਰਨ ਲਈ ਨਿਯਮਤਿ ਤੌਰ ‘ਤੇ ਡਾਕਟਰਾਂ ਨੂੰ ਮਾਰਗ-ਦਰਸ਼ਨ ਅਤੇ ਜਾਣਕਾਰੀ ਪ੍ਰਦਾਨ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement