ਸਿਖਿਆ ਮੰਤਰੀ ਦੀ 'ਅੰਬੈਸਡਰਜ਼ ਆਫ਼ ਹੋਪ'  ਮੁਹਿੰਮ ਲਈ 1.05 ਲੱਖ ਐਂਟਰੀਆਂ ਪ੍ਰਾਪਤ
Published : May 7, 2020, 8:21 am IST
Updated : May 7, 2020, 8:22 am IST
SHARE ARTICLE
File Photo
File Photo

ਪੰਜਾਬ ਦੇ ਸਿਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ 'ਅੰਬੈਸਡਰਜ਼ ਆਫ਼ ਹੋਪ' ਲਈ ਤਕਰੀਬਨ 1,05,898 ਸਕੂਲੀ ਵਿਦਿਆਰਥੀਆਂ

ਚੰਡੀਗੜ੍ਹ, 6 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਸਿਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ 'ਅੰਬੈਸਡਰਜ਼ ਆਫ਼ ਹੋਪ' ਲਈ ਤਕਰੀਬਨ 1,05,898 ਸਕੂਲੀ ਵਿਦਿਆਰਥੀਆਂ ਵਲੋਂ ਅਪਣੇ ਵੀਡੀਉ ਸਾਂਝੇ ਕੀਤੇ ਗਏ ਹਨ। ਇਹ ਮੁਹਿੰਮ ਸੂਬੇ ਦੇ ਵਿਦਿਆਰਥੀਆਂ ਲਈ ਲਾਕਡਾਊਨ ਦੌਰਾਨ ਅਪਣੀ ਰਚਨਾਤਮਿਕਤਾ ਨੂੰ ਸਾਂਝਾ ਕਰਨ ਲਈ ਸ਼ੁਰੂ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਮੁਹਿੰਮ ਨੇ ਅਜਿਹਾ ਵਿਸ਼ਵ ਰੀਕਾਰਡ ਬਣਾਇਆ ਜੋ ਪਹਿਲਾਂ ਕਦੇ ਨਹੀਂ ਬਣਿਆ। ਅੱਠ ਦਿਨ ਚੱਲੇ ਇਸ ਆਨਲਾਈਨ ਵੀਡੀਓ ਮੁਕਾਬਲੇ ਵਿਚ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ।  

ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਐਂਟਰੀਆਂ ਦਾ ਰੀਕਾਰਡ ਫਿਲਹਾਲ ਫਿਲਪੀਨਜ਼ ਦੀ ਸੇਬੂ ਸਿਟੀ ਕਮਿਸ਼ਨ (ਇਕ ਸਰਕਾਰੀ ਸੰਸਥਾ) ਦੇ ਨਾਂ ਹੈ ਕਿਉਂਕਿ ਅੱਠ ਦਿਨ ਚੱਲੇ ਆਨਲਾਈਨ ਮੁਕਾਬਲੇ ਵਿਚ ਉਨ੍ਹਾਂ ਦੇ 43,157 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਮੁਹਿੰਮ ਨੂੰ ਲੁਧਿਆਣਾ ਜ਼ਿਲ੍ਹੇ 'ਚੋਂ ਸੱਭ ਤੋਂ ਵੱਧ 16,084 ਐਂਟਰੀਆਂ ਮਿਲੀਆਂ। ਇਸੇ ਤਰ੍ਹਾਂ ਅੰਮ੍ਰਿਤਸਰ 'ਚੋਂ 13,862, ਸੰਗਰੂਰ 10,741, ਪਟਿਆਲਾ 10,614, ਗੁਰਦਾਸਪੁਰ 7,030, ਜਲੰਧਰ 6,180, ਫ਼ਤਿਹਗੜ੍ਹ ਸਾਹਿਬ 5,319, ਬਠਿੰਡਾ 4,956, ਬਰਨਾਲਾ 4,412, ਮੋਹਾਲੀ 3,214 ਅਤੇ ਮਾਨਸਾ 2788 ,

ਹੁਸ਼ਿਆਰਪੁਰ 2449 ਮੁਕਤਸਰ 2253, ਕਪੂਰਥਲਾ 2260, ਮੋਗਾ 2222, ਫ਼ਾਜ਼ਿਲਕਾ 2089, ਰੂਪਨਗਰ 1982, ਪਠਾਨਕੋਟ 1605, ਫ਼ਿਰੋਜ਼ਪੁਰ 1685, ਸ਼ਹੀਦ ਭਗਤ ਸਿੰਘ ਨਗਰ 1655, ਤਰਨ ਤਾਰਨ 1318, ਅਤੇ ਫ਼ਰੀਦਕੋਟ ਜ਼ਿਲ੍ਹੇ ਤੋਂ ਇਸ ਮੁਹਿੰਮ ਵਾਸਤੇ 1182 ਐਂਟਰੀਆਂ ਪ੍ਰਾਪਤ ਹੋਈਆਂ ਹਨ। ਐਂਟਰੀਆਂ ਤੋਂ ਇਲਾਵਾ  ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਇਸ ਮੁਹਿੰਮ ਤਕ 8 ਦਿਨਾਂ ਦੌਰਾਨ ਤਕਰੀਬਨ 2.5 ਕਰੋੜ ਲੋਕਾਂ ਨੇ ਪਹੁੰਚ ਕੀਤੀ। ਇਸ  ਮੁਹਿੰਮ ਤਕ ਫੇਸਬੁੱਕ 'ਤੇ ਸੱਭ ਤੋਂ ਵੱਧ 8.5 ਮਿਲੀਅਨ (85 ਲੱਖ), ਯੂ ਟਿਊਬ 'ਤੇ 7 ਮਿਲੀਅਨ (70 ਲੱਖ), ਟਿਕ ਟੋਕ 'ਤੇ 4.5 ਮਿਲੀਅਨ (45 ਲੱਖ), ਇੰਸਟਾਗ੍ਰਾਮ 'ਤੇ 2.5 ਮਿਲੀਅਨ (25 ਲੱਖ) ਅਤੇ ਟਵਿੱਟਰ ਅਤੇ ਸਨੈਪਚੈਟ 'ਤੇ ਲਗਭਗ 1 ਮਿਲੀਅਨ (10 ਲੱਖ (ਹਰੇਕ)) ਲੋਕਾਂ ਨੇ ਪਹੁੰਚ ਕੀਤੀ।

File photoFile photo

ਸਿਖਿਆ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਢਲਾ ਉਦੇਸ਼ ਨਕਾਰਾਤਮਕਤਾ ਦੇ ਮਾਹੌਲ ਵਿਚ ਵਿਦਿਆਰਥੀਆਂ ਨੂੰ ਉਸਾਰੂ ਗਤੀਵਿਧੀ ਨਾਲ ਜੋੜਨਾ ਸੀ। ਸ੍ਰੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਅਪਣੇ ਰਿਸ਼ਤੇਦਾਰਾਂ ਵਲੋਂ ਭੇਜੀਆਂ ਗਈਆਂ ਐਂਟਰੀਆਂ ਨੂੰ ਮੁਕਾਬਲੇ ਦਾ ਹਿੱਸਾ ਨਹੀਂ ਮੰਨਿਆ ਜਾਵੇਗਾ ਅਤੇ ਜੇਤੂਆਂ ਦੀ ਪੂਰੀ ਤਰ੍ਹਾਂ ਚੋਣ ਮੈਰਿਟ ਅਤੇ ਪਾਰਦਰਸ਼ਤਾ ਦੇ ਅਧਾਰ 'ਤੇ ਕੀਤੀ ਜਾਵੇਗੀ।

ਇਸ ਮੁਕਾਬਲੇ ਤੋਂ ਕੇਂਦਰ ਸਰਕਾਰ ਵੀ ਕਾਫ਼ੀ ਪ੍ਰਭਾਵਤ ਹੋਈ ਅਤੇ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ। ਮਨੁੱਖੀ ਸਰੋਤ ਵਿਕਾਸ ਬਾਰੇ ਕੇਂਦਰੀ ਮੰਤਰੀ ਨੇ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ 'ਅੰਬੈਸਡਰਜ਼ ਆਫ਼ ਹੋਪ' ਮੁਹਿੰਮ ਦੇ ਵੇਰਵਿਆਂ ਬਾਰੇ ਜਾਣਨ ਲਈ ਗੱਲਬਾਤ ਕੀਤੀ। ਇਸ ਦੌਰਾਨ ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼, ਉੜੀਸਾ, ਰਾਜਸਥਾਨ ਅਤੇ ਛੱਤੀਸਗੜ੍ਹ ਸੂਬਿਆਂ ਵਲੋਂ ਅਪਣੇ ਵਿਦਿਆਰਥੀਆਂ ਲਈ ਵੀ ਇਹ ਮੁਹਿੰਮ ਸ਼ੁਰੂ ਕਰਨ ਦੇ ਸੰਕੇਤ ਮਿਲੇ ਹਨ।

ਇਨ੍ਹਾਂ ਸੂਬਿਆਂ ਦੇ ਸਿਖਿਆ ਸਕੱਤਰਾਂ ਨੇ ਪਹਿਲਾਂ ਹੀ ਇਸ ਸਬੰਧੀ ਸ੍ਰੀ ਵਿਜੇ ਇੰਦਰ ਸਿੰਗਲਾ ਨਾਲ ਵਿਸਥਾਰ ਵਿਚ ਵਿਚਾਰ ਵਟਾਂਦਾਰਾ ਕੀਤਾ ਹੈ।  
ਕੈਬਨਿਟ ਮੰਤਰੀ ਨੇ ਕਿਹਾ, ''ਅਸੀਂ ਵਿਦਿਆਰਥੀਆਂ ਦੀ ਭਾਵਨਾ ਅਤੇ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਿੰਸੀਪਲਾਂ ਦੁਆਰਾ ਉਨ੍ਹਾਂ ਨੂੰ ਸੇਧ ਦੇਣ ਅਤੇ ਪ੍ਰੇਰਿਤ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹਾਂ। ਮੈਂ ਅਤੇ ਮੇਰੀ ਟੀਮ ਹਰੇਕ ਵੀਡੀਉ ਨੂੰ ਚੰਗੀ ਤਰ੍ਹਾਂ ਘੋਖੇਗੀ ਅਤੇ ਅਗਲੇ 20 ਦਿਨਾਂ ਵਿਚ ਨਤੀਜਿਆਂ ਦੀ ਘੋਸ਼ਣਾ ਕਰਨ ਲਈ ਇਕ ਵਿਸਥਾਰਤ ਰੀਪੋਰਟ ਤਿਆਰ ਕਰੇਗੀ।”

ਸ੍ਰੀ ਸਿੰਗਲਾ ਨੇ ਦਸਿਆ ਕਿ ਸਾਰੇ 22 ਜ਼ਿਲ੍ਹਿਆਂ ਵਿਚੋਂ ਤਿੰਨ ਜੇਤੂਆਂ ਨੂੰ ਆਕਰਸ਼ਕ ਇਨਾਮ ਦਿਤੇ ਜਾਣਗੇ, ਜਿਨ੍ਹਾਂ ਵਿਚ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਐਪਲ ਆਈਪੈਡ, ਲੈਪਟਾਪ ਅਤੇ ਐਂਡਰਾਇਡ ਟੈਬਲੇਟ ਸ਼ਾਮਲ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਲਈ 50 ਹੋਰ ਇਨਾਮ ਵੀ ਦਿਤੇ ਜਾਣਗੇ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਵਾਲੇ ਸਕੂਲਾਂ ਨੂੰ ਪ੍ਰਸ਼ੰਸਾ ਪੱਤਰ ਦਿਤੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement