
ਬੀਜਿੰਗ ਦੇ ਪ੍ਰਾਇਮਰੀ ਸਕੂਲ 'ਚ ਇਕ ਸ਼ਖਸ ਵਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈੇ ਹੈ ਅਤੇ ਇਸ ਹਮਲੇ 'ਚ 20 ਬੱਚੇ ਜਖ਼ਮੀ ਦੱਸੇ ਜਾ ਰਹੇ ਹਨ। ਸ਼ਿਚੇਂਗ ਜਿਲ੍ਹਾ ...
ਬੀਜਿੰਗ: ਬੀਜਿੰਗ ਦੇ ਪ੍ਰਾਇਮਰੀ ਸਕੂਲ 'ਚ ਇਕ ਸ਼ਖਸ ਵਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈੇ ਹੈ ਅਤੇ ਇਸ ਹਮਲੇ 'ਚ 20 ਬੱਚੇ ਜਖ਼ਮੀ ਦੱਸੇ ਜਾ ਰਹੇ ਹਨ। ਸ਼ਿਚੇਂਗ ਜਿਲ੍ਹਾ ਸਕੂਲ ਨੇ ਅਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਜਿਸ 'ਚ ਦੱਸਿਆ ਗਿਆ ਹੈ ਕਿ 20 ਵਿਚੋਂ ਤਿੰਨ ਬੱਚੇ ਗੰਭੀਰ ਰੂਪ 'ਚ ਜਖ਼ਮੀ ਹੋਏ ਹਨ ਪਰ ਉਨ੍ਹਾਂ ਦੇ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।
20 Children Hurt
ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਸ਼ੱਕੀ ਹਮਲਾਵਰ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਅੱਗੇ ਦੀ ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਸ਼ੁਆਨਵੁ ਨਾਰਮਲ ਐਕਸਪੈਰੀਮੈਂਟਲ ਸਕੂਲ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ੱਕੀ ਹਮਲਾਵਰ ਸਕੂਲ ਦਾ ਹੀ ਕਰਮਚਾਰੀ ਦੱਸਿਆ ਜਾ ਰਿਹਾ ਹੈ। ਹੁਣੇ ਇਹ ਸਾਫ਼ ਨਹੀਂ ਹੋ ਸਕਿਆ ਕਿ ਹਮਲਾਵਰ ਨੇ ਬੱਚਿਆਂ 'ਤੇ ਹਥੌੜੇ ਜਾਂ ਚਾਕੂ, ਕਿਸ ਨਾਲ ਹਮਲਾ ਕੀਤਾ ਹੈ।
Beijing School
ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪੇ ਸਕੂਲ ਦੇ ਬਾਹਰ ਜਮਾਂ ਹੋ ਗਏ ਅਤੇ ਸਕੂਲ ਪ੍ਰਸ਼ਾਸਨ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਜਿਸ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਉਸ ਦੇ ਇਕ ਡਾਕਟਰ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਕਈ ਬੱਚਿਆਂ ਦਾ ਇਲਾਜ ਦੌਰਾਨ ਆਪਰੇਸ਼ਨ ਕੀਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਕੁੱਝ ਸਾਲਾਂ 'ਚ ਚੀਨ 'ਚ ਚਾਕੂਬਾਜ਼ੀ ਦੇ ਹਮਲੇ ਵਧੇ ਹਨ।
ਪਿਛਲੇ ਸਾਲ ਅਕਤੂਬਰ ਨੂੰ ਇਕ 39 ਸਾਲ ਦੀ ਮਹਿਲਾ ਨੂੰ ਗਿ੍ਰਫਤਾਰ ਕੀਤਾ ਸੀ। ਉਸ 'ਤੇ ਇਕ ਕਿੰਡਰਗਾਰਟਨ 'ਚ 14 ਬੱਚਿਆਂ 'ਤੇ ਚਾਕੂ ਨਾਲ ਹਮਲਾ ਕਰਨ ਦਾ ਆਰੋਪ ਸੀ।