Punjab Soldiers Widows: ਪੰਜਾਬ ਵਿਚ ਫੌਜੀਆਂ ਦੀਆਂ ਵਿਧਵਾਵਾਂ ਦੀ ਗਿਣਤੀ ਸਭ ਤੋਂ ਵੱਧ 
Published : Dec 9, 2023, 11:00 am IST
Updated : Dec 9, 2023, 11:00 am IST
SHARE ARTICLE
File Photo
File Photo

- ਸਾਬਕਾ ਸੈਨਿਕਾਂ ਦੀਆਂ ਰਜਿਸਟਰਡ ਵਿਧਵਾਵਾਂ ਦੀ ਗਿਣਤੀ 74,253 

Punjab Soldiers Widows:  ਪੰਜਾਬ ਵਿਚ ਫੌਜੀਆਂ ਦੀਆਂ ਵਿਧਵਾਵਾਂ ਦੀ ਗਿਣਤੀ ਸਾਹਮਣੇ ਆਈ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਦੇਸ਼ ਭਰ ਵਿਚ ਫੌਜੀਆਂ ਦੀਆਂ ਵਿਧਵਾਵਾਂ ਦੀ ਗਿਣਤੀ 6,98,252 ਹੈ ਜਿਨ੍ਹਾਂ ਵਿੱਚੋਂ ਤਿੰਨ ਲੱਖ ਦੇ ਕਰੀਬ ਵਿਧਵਾਵਾਂ ਉੱਤਰ-ਪੱਛਮੀ ਭਾਰਤ ਵਿਚ ਰਹਿੰਦੀਆਂ ਹਨ। ਇਸ ਖੇਤਰ ਵਿਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ, ਉੱਤਰਾਖੰਡ, ਦਿੱਲੀ ਤੇ ਚੰਡੀਗੜ੍ਹ ਸ਼ਾਮਲ ਹਨ।

ਦੇਸ਼ ਭਰ ’ਚੋਂ ਸਭ ਤੋਂ ਵੱਧ 74,253 ਫ਼ੌਜੀ ਵਿਧਵਾਵਾਂ ਪੰਜਾਬ ’ਚ ਰਹਿੰਦੀਆਂ ਹਨ। ਇਹ ਜਾਣਕਾਰੀ ਰੱਖਿਆ ਮੰਤਰਾਲੇ ਨੇ ਲੋਕ ਸਭਾ ਵਿੱਚ ਦਿੱਤੀ ਹੈ। ਜਾਣਕਾਰੀ ਅਨੁਸਾਰ ਪੰਜਾਬ ਤੋਂ ਬਾਅਦ ਦੂਜੇ ਨੰਬਰ ’ਤੇ ਕੇਰਲ ਅਤੇ ਤੀਜੇ ਨੰਬਰ ’ਤੇ ਉੱਤਰ ਪ੍ਰਦੇਸ਼ ਆਉਂਦਾ ਹੈ ਜਿਨ੍ਹਾਂ ਵਿਚ ਵਿਧਵਾਵਾਂ ਦੀ ਗਿਣਤੀ ਕ੍ਰਮਵਾਰ 69,507 ਤੇ 68,815 ਹੈ। ਇਸ ਤੋਂ ਬਾਅਦ ਵਿਧਵਾਵਾਂ ਦੀ ਗਿਣਤੀ ਹਰਿਆਣਾ ਵਿਚ 53546, ਉੱਤਰਾਖੰਡ ਵਿਚ 48924, ਰਾਜਸਥਾਨ ਵਿਚ 44665, ਹਿਮਾਚਲ ਪ੍ਰਦੇਸ਼ ਵਿਚ 39367, ਜੰਮੂ ਕਸ਼ਮੀਰ ਵਿੱਚ 21890, ਦਿੱਲੀ ਵਿਚ 14029 ਤੇ ਚੰਡੀਗੜ੍ਹ ਵਿੱਚ 2640 ਹੈ।

ਰੱਖਿਆ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਵਿਧਵਾਵਾਂ ਉਨ੍ਹਾਂ ਫੌਜੀਆਂ ਦੀਆਂ ਨਹੀਂ ਹਨ ਜਿਹੜੇ ਜੰਗ ਦੌਰਾਨ ਸ਼ਹੀਦ ਹੋਏ ਜਾਂ ਦਹਿਸ਼ਤਗਰਦਾਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ। ਇਹ ਅੰਕੜਾ ਦੇਸ਼ ਭਰ ਦੇ ਫੌਜੀਆਂ ਦੀਆਂ ਵਿਧਵਾਵਾਂ ਦਾ ਹੈ ਜਿਨ੍ਹਾਂ ਦੀ ਮੌਤ ਕਿਸੇ ਵੀ ਕਾਰਨ ਹੋਈ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਹਰਿਆਣਾ ਦੇਸ਼ ਭਰ ਵਿਚੋਂ ਛੇਵੇਂ ਸਥਾਨ ’ਤੇ ਹੈ ਅਤੇ ਇਸ ਸੂਬੇ ਵਿਚ ਵਿਧਵਾਵਾਂ ਦੀ ਗਿਣਤੀ 53,546 ਹੈ। ਜ਼ਿਕਰਯੋਗ ਹੈ ਕਿ ਉੱਤਰ-ਪੱਛਮੀ ਸੂਬਿਆਂ ਦੇ ਵੱਡੀ ਗਿਣਤੀ ਜਵਾਨ ਦੇਸ਼ ਦੇ ਸੁਰੱਖਿਆ ਬਲਾਂ ਵਿਚ ਤਾਇਨਾਤ ਹਨ।

ਜ਼ਿਕਰਯੋਗ ਹੈ ਕਿ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੰਸਦ ਮੈਂਬਰ ਸੁਨੀਲ ਦੱਤਾਤ੍ਰੇਅ ਤਤਕਰੇ ਨੇ ਸਾਬਕਾ ਫੌਜੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਇਹ ਵਿਧਵਾਵਾਂ ਪਰਿਵਾਰਕ ਪੈਨਸ਼ਨ ਦੀਆਂ ਹੱਕਦਾਰ ਹਨ ਜਿਹੜੀ ਕਿ ‘ਇਕ ਰੈਂਕ, ਇਕ ਪੈਨਸ਼ਨ’ ਤਹਿਤ ਹਰੇਕ ਪੰਜ ਸਾਲਾਂ ਬਾਅਦ ਸੋਧ ਕੇ ਮਿਲਣੀ ਚਾਹੀਦੀ ਹੈ। ਇਸ ਤੋਂ ਬਾਅਦ ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਲੋਕ ਸਭਾ ਨੂੰ ਜਾਣਕਾਰੀ ਦਿੱਤੀ ਕਿ ਪਰਿਵਾਰਕ ਪੈਨਸ਼ਨ ਨੂੰ ਮਹਿੰਗਾਈ ਰਾਹਤ ਭੱਤੇ ਨਾਲ ਜੋੜਿਆ ਗਿਆ ਹੈ ਜਿਸ ਵਿੱਚ ਹਰ ਛੇ ਮਹੀਨਿਆਂ ਬਾਅਦ ਸੋਧ ਕੀਤੀ ਜਾਂਦੀ ਹੈ।

(For more news apart from Punjab Soldiers Widows:, stay tuned to Rozana Spokesman)

 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement