ਬਹੁਪੱਖੀ ਕਲਾ ਦਾ ਮਾਲਕ ਹੋਣ ਦੇ ਬਾਵਜੂਦ ਮਾੜੀ ਆਰਥਿਕ ਸਥਿਤੀ ਨਾਲ ਜੂਝ ਰਿਹਾ ਮੂਰਤੀਕਾਰ ਗੁਰਮੇਲ ਸਿੰਘ
Published : Mar 10, 2021, 2:34 pm IST
Updated : Mar 10, 2021, 3:01 pm IST
SHARE ARTICLE
 Gurmel Singh
Gurmel Singh

ਖ਼ੁਦ ਦਾ ਮਿਊਜ਼ੀਅਮ ਬਣਾਉਣਾ ਚਾਹੁੰਦਾ ਹੈ ਗੁਰਮੇਲ ਸਿੰਘ

ਫਰੀਦਕੋਟ: ਉਂਝ ਤਾਂ ਫਰੀਦਕੋਟ ਜ਼ਿਲ੍ਹਾ ਖਿਡਾਰੀਆਂ, ਗਾਇਕਾਂ, ਸਾਹਿਤਕਾਰਾਂ ਅਤੇ ਵੱਡੀਆਂ ਰਾਜਨੀਤਿਕ ਸ਼ਖ਼ਸੀਅਤਾਂ ਲਈ ਮਸ਼ਹੂਰ ਹੈ ਪਰ ਇਸ ਜਿਲ੍ਹੇ ਦੇ ਕੋਟਕਪੂਰਾ ਵਿਚ ਇਕ ਅਜਿਹਾ ਸ਼ਖ਼ਸ ਮੌਜੂਦ ਹੈ ਜੋ ਇਕ ਚੰਗਾ ਅਦਾਕਾਰ, ਚੰਗਾ ਗੀਤਕਾਰ, ਵਧੀਆ ਚਿੱਤਰਕਾਰ ਅਤੇ ਬਹੁਤ ਹੀ ਵਧੀਆ ਮੂਰਤੀਕਾਰ ਵੀ ਹੈ । ਇਸ ਸ਼ਖ਼ਸ ਦਾ ਨਾਂ ਹੈ ਗੁਰਮੇਲ ਸਿੰਘ ਜੋ ਕਿ ਇਕ ਮੂਰਤੀਕਾਰ ਹੋਣ ਦੇ ਨਾਲ-ਨਾਲ ਚੰਗਾ ਅਦਾਕਾਰ, ਗੀਤਕਾਰ ਅਤੇ ਚਿੱਤਰਕਾਰ ਵੀ ਹੈ। ਇੰਨੀਆਂ ਕਲਾਵਾਂ ਦਾ ਮਾਲਕ ਹੋਣ ਦੇ ਬਾਵਜੂਦ ਗੁਰਮੇਲ ਸਿੰਘ ਨੂੰ ਮਾੜੀ ਆਰਥਿਕ ਸਥਿਤੀ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਗੁਰਮੇਲ ਸਿੰਘ ਹੁਣ ਤਕ ਅਣਗਿਣਤ ਮੂਰਤੀਆਂ ਬਣਾ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਬਣਾਈਆਂ ਮੂਰਤੀਆਂ ਪੰਜਾਬ ਹੀ ਨਹੀਂ ਬਲਕਿ ਹੋਰਨਾਂ ਸੂਬਿਆਂ ਵਿਚ ਵੀ ਲੱਗੀਆਂ ਹੋਈਆਂ ਹਨ। 

muruti
 

ਦੱਸਣਯੋਗ ਹੈ ਕਿ ਗੁਰਮੇਲ ਸਿੰਘ ਇਨ੍ਹੀਂ ਦਿਨੀਂ ਕੋਟਕਪੂਰਾ ਦੇ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਅਪਣੇ ਛੋਟੇ ਜਿਹੇ ਪੁਰਾਣੇ ਮਕਾਨ ਵਿਚ ਅਪਣੀ ਪਤਨੀ ਅਤੇ ਅਪੰਗ ਬੇਟੀ ਨਾਲ ਰਹਿ ਰਿਹਾ ਹੈ। ਗੁਰਮੇਲ ਕਈ ਪੰਜਾਬੀ ਫਿਲਮਾਂ ਅਤੇ ਨਾਟਕਾ ਵਿਚ ਕੰਮ ਕਰ ਚੁੱਕਿਆ ਹੈ ਪਰ ਜਿੰਦਗੀ ਦੇ ਆਖਰੀ ਸਮੇਂ ਵਿਚ ਇਸ ਸ਼ਖ਼ਸ ਦਾ ਸੁਪਨਾ ਟੁਟਦਾ ਵਿਖਾਈ ਦੇ ਰਿਹਾ ਹੈ।

statue
 

ਇਸ ਮੌਕੇ ਗੱਲਬਾਤ ਕਰਦਿਆਂ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਛੇਵੀਂ ਜਮਾਤ ਵਿਚ ਪੜ੍ਹਦਾ ਸੀ ਜਦੋਂ ਉਸ ਨੇ ਚਿੱਤਰਕਾਰੀ ਸ਼ੁਰੂ ਕੀਤੀ ਅਤੇ ਚਿੱਤਰਕਾਰੀ ਕਰਦੇ ਉਹ ਕਦੋਂ ਮੂਰਤੀਕਾਰ ਬਣ ਗਿਆ ਉਸ ਨੂੰ ਪਤਾ ਹੀ ਨਹੀਂ ਲੱਗਾ । ਗੁਰਮੇਲ ਸਿੰਘ ਨੇ ਦੱਸਿਆ ਕਿ ਉਸ ਦੀਆ ਬਣਾਈਆਂ ਹੋਈਆਂ ਮੂਰਤੀਆਂ ਪੰਜਾਬ ਸਮੇਤ ਭਾਰਤ ਦੇ ਕਰੀਬ 6 ਸੂਬਿਆ ਵਿਚ ਵੱਖ-ਵੱਖ ਥਾਵਾਂ ’ਤੇ ਲੱਗੀਆਂ ਹੋਈਆ ਹਨ ਅਤੇ ਹੁਣ ਤੱਕ ਉਹ ਅਣਗਿਣਤ ਮੂਰਤੀਆਂ ਬਣਾ ਚੁੱਕਿਆ ਹੈ ।

gurmail singhgurmail singh

ਉਹਨਾਂ ਦੱਸਿਆ ਕਿ ਇਕ ਮੂਰਤੀ ਬਣਾਉਣ ਵਿਚ ਕਾਫੀ ਪੈਸਾ ਅਤੇ ਸਮਾਂ ਲੱਗ ਜਾਂਦਾ। ਉਸ ਨੇ ਕਿਹਾ ਕਿ ਉਸ ਨੇ ਕੰਮ ਬਹੁਤ ਕੀਤਾ ਪਰ ਉਸ ਦਾ ਜੋ ਸਤਿਕਾਰ ਬਣਦਾ ਸੀ ਉਹ ਨਹੀਂ ਮਿਲਿਆ। ਉਹਨਾਂ ਕਿਹਾ ਅੱਜ ਤੱਕ ਉਹਨਾਂ ਨੂੰ ਸਰਕਾਰ ਜਾਂ ਕਿਸੇ ਸਮਾਜਸੇਵੀ ਵੱਲੋਂ ਕੋਈ ਵੀ ਆਰਥਿਕ ਮਦਦ ਨਹੀਂ ਮਿਲੀ ਜਿਸ ਦੇ ਸਹਾਰੇ ਉਹ ਆਪਣਾ ਕੰਮ ਵਧਾ ਸਕਦਾ ਅਤੇ ਅਪਣਾ 2 ਵਕਤ ਦਾ ਗੁਜਾਰਾ ਚਲਾ ਸਕੇ । ਉਹਨਾਂ ਕਿਹਾ ਕਿ ਸ਼ੁਰੂ ਵਿਚ ਤਾਂ ਕੰਮ ਬਹੁਤ ਸੀ ਪਰ ਹੁਣ ਆਧੁਨਿਕਤਾ ਦੀ ਹੋੜ ਵਿਚ ਲੋਕ ਮੂਰਤੀਆਂ ਬਣਾਉਣ ਤੋਂ ਕੰਨੀ ਕਤਰਾਉਂਦੇ ਹਨ।

picture

ਉਸ ਦਾ ਸੁਪਨਾ ਸੀ ਕਿ ਉਹ ਇਕ ਮਿਊਜ਼ੀਅਮ ਬਣਾਉਂਦਾ ਜਿਥੇ ਉਹ ਅਪਣੀਆਂ ਕਲਾ ਕ੍ਰਿਤਾਂ ਨੂੰ ਸੰਭਾਲ ਕੇ ਰੱਖਦਾ ਅਤੇ ਉਹ ਅਪਣੇ ਅਮੀਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਸੇਵਾ ਕਰ ਸਕਦਾ ਪਰ ਹੁਣ ਉਸਦਾ ਇਹ ਸੁਪਨਾ ਟੁਟਦਾ ਨਜ਼ਰ ਆ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement