Gram Panchayat Elections: ਜਨਵਰੀ ਦੇ ਆਖ਼ਰੀ ਹਫ਼ਤੇ ਹੋਣਗੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ, ਤਿਆਰੀਆਂ ਸ਼ੁਰੂ
Published : Dec 12, 2023, 8:57 am IST
Updated : Dec 12, 2023, 8:57 am IST
SHARE ARTICLE
 Gram Panchayat Elections
Gram Panchayat Elections

5 ਕਾਰਪੋਰੇਸ਼ਨਾਂ ਤੇ 39 ਮਿਉਂਸਪੈਲ ਚੋਣਾਂ ਵੀ ਜਨਵਰੀ ਵਿਚ, ਰਾਜ ਦਾ ਚੋਣ ਕਮਿਸ਼ਨ ਹਰਕਤ ’ਚ ਆਇਆ

Gram Panchayat Elections : ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੀ ਸਾਬਕਾ ਮਹਿਲਾ ਸਰਪੰਚ ਤੇ ਹੋਰਨਾਂ ਵਲੋਂ ਹਾਈ ਕੋਰਟ ਵਿਚ ਪਾਈ ਪਟੀਸ਼ਨ ਦੇ 5 ਕੁ ਸਾਲ ਬਾਅਦ ਆਏ ਸਖ਼ਤ ਫ਼ੈਸਲੇ ਮਗਰੋਂ ਪੰਜਾਬ ਦੇ ਰਾਜ ਚੋਣ ਕਮਿਸ਼ਨ ਵਲੋਂ ਹਰਕਤ ਵਿਚ ਆਉਣ ਨਾਲ ਪੰਚਾਇਤੀ ਰਾਜ ਮਹਿਕਮੇ ਨੇ ਕਮਿਸ਼ਨ ਦੇ ਸਹਿਯੋਗ ਨਾਲ 13242 ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਜਨਵਰੀ ਮਹੀਨੇ ਦੇ ਆਖ਼ਰੀ ਹਫ਼ਤੇ ਵਿਚ ਕਰਵਾਉਣ ਦਾ ਮਨ ਬਣਾ ਲਿਆ ਹੈ।

ਚੋਣ ਕਮਿਸ਼ਨ ਤੇ ਪੰਚਾਇਤੀ ਰਾਜ ਤੇ ਪੇਂਡੂ ਵਿਕਾਸ ਮਹਿਕਮੇ ਦੇ ਅੰਦਰੂਨੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਉਚ ਪਧਰ ਦੇ ਅਧਿਕਾਰੀਆਂ ਨਾਲ ਲਿਖਤੀ ਚਿੱਠੀਆਂ ਰਾਹੀਂ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪਿੰਡਾਂ ਦੇ ਵੋਟਰਾਂ ਤੇ ਸਾਰੇ ਵਾਰਡਾਂ ਵਿਚ ਪੈਂਦੇ ਘਰਾਂ ਦੀਆਂ ਵੋਟਰਾਂ ਲਿਸਟਾਂ ਵਿਚ ਸੋਧ ਕਰਨ ਤੇ ਵੋਟਰ ਨੂੰ ਦਰਜ ਕਰਨ ਤੇ ਨਾਮ ਕਟਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿਤੇ ਹਨ।  

ਪੰਜਾਬ ਦੀਆਂ ਕੁਲ 2,11,00,000 ਯਾਨੀ 2 ਕਰੋੜ 11 ਲੱਖ ਦੇ ਕਰੀਬ ਵੋਟਰਾਂ ਵਿਚੋਂ 65-70 ਫ਼ੀ ਸਦੀ ਪੇਂਡੂ ਵੋਟਰ ਹਨ ਜਿਨ੍ਹਾਂ ਨੇ 96,000 ਤੋਂ ਵੱਧ ਸਰਪੰਚ ਤੇ ਪੰਚ ਚੁਣਨੇ ਹਨ। ਅੰਦਰੂਨੀ ਸੂਤਰਾਂ ਨੇ ਇਹ ਵੀ ਦਸਿਆ ਕਿ 2 ਦਿਨ ਪਹਿਲਾਂ ਹਾਈ ਕੋਰਟ ਨੇ 5 ਸਾਲ ਪੁਰਾਣੀ ਪਟੀਸ਼ਨ ’ਤੇ ਸਖ਼ਤ ਫ਼ੈਸਲਾ ਸੁਣਾਉਂਦਿਆਂ ਰਾਜ ਦੇ ਮੌਜੂਦਾ ਚੋਣ ਕਮਿਸ਼ਨਰ ਨੂੰ 50,000 ਰੁਪਏ ਦਾ ਜੁਰਮਾਨਾ ਕੀਤਾ ਸੀ ਅਤੇ ਤਾੜਨਾ ਕੀਤੀ ਸੀ ਜੇ ਪੰਚਾਇਤੀ ਚੋਣਾਂ ਬਾਰੇ ਪ੍ਰੋਗਰਾਮ ਜਾਰੀ ਨਾ ਕੀਤਾ ਤਾਂ ਚੋਣ ਕਮਿਸ਼ਨਰ ਨੂੰ ਜੇਲ ਵਿਚ ਸੁੱਟ ਦਿਤਾ ਜਾਵੇਗਾ। 

ਜ਼ਿਕਰਯੋਗ ਹੈ ਕਿ ਅਦਾਲਤ ਦਾ ਸਖ਼ਤ ਫ਼ੈਸਲਾ 2019 ਵਿਚ ਪਾਈ ਪਟੀਸ਼ਨ ਦੇ ਮੱਦੇਨਜ਼ਰ ਕੀਤਾ ਸੀ ਜਿਸ ਵਿਚ ਮਹਿਲਾ ਸਰਪੰਚ ਨੇ ਅਪਣੇ ਪਿੰਡ ਭੰਮੇ ਕਲਾਂ ਅਤੇ ਪੰਜਾਬ ਵਿਚ ਪੈਂਦੇ ਹੋਰ ਪਿੰਡ ਪੰਚਾਇਤਾਂ ਵਿਚ ਖ਼ਾਲੀ ਪਈਆਂ ਹੋਰ ਕਈ ਵਾਰਡਾਂ ਸੀਟਾਂ ’ਤੇ ਉਪ ਚੋਣ ਕਰਵਾਉਣ ਦੀ ਬੇਨਤੀ ਕੀਤੀ ਹੋਈ ਸੀ। ਇਸ ਸਾਰੇ ਮਾਮਲੇ ਸਬੰਧੀ ਰੋਜ਼ਾਨਾ ਸਪੋਕਸਮੈਨ ਵਲੋਂ ਜਦੋਂ ਪੀੜਤ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਕਿ ਇਸ ਸਬੰਧੀ ਅਦਾਲਤ ਵਿਚ ਅਗਲੀ ਤਰੀਕ 18 ਦਸੰਬਰ ਹੈ ਅਤੇ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਛੇਤੀ ਜ਼ਰੂਰ ਕੀਤੀ ਜਾਵੇਗੀ।

ਅੰਦਰੂਨੀ ਸੂਤਰਾਂ ਨੇ ਇਹ ਵੀ ਦਸਿਆ ਕਿ 5 ਕਾਰਪੋਰੇਸ਼ਨਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਫਗਵੜਾ ਦੇ ਕ੍ਰਮਵਾਰ 85, 85, 95, 60 ਤੇ 50 ਵਾਰਡਾਂ ਦੀਆਂ ਆਮ ਚੋਣਾਂ ਵੀ ਗ੍ਰਾਮ ਪੰਚਾਇਤਾਂ ਦੇ ਨਾਲ ਹੀ ਕਰਵਾਈਆਂ ਜਾਣ ਦੀ ਪੱਕੀ ਸੰਭਾਵਨਾ ਹੈ। ਸੂਤਰਾਂ ਨੇ ਦਸਿਆ ਕਿ ਇਕ ਦੋ ਦਿਨਾਂ ਵਿਚ ਜਾਰੀ ਵੋਟਰ ਲਿਸਟਾਂ ਦੀ ਸੁਧਾਈ ਦਾ ਪ੍ਰੋਗਰਾਮ 21 ਦਸੰਬਰ ਤੋਂ 29 ਦਸੰਬਰ ਤਕ ਚਲੇਗਾ।

ਵਾਰਡ ਵੋਟਰਾਂ ਦੀ ਅਦਲਾ ਬਦਲੀ, ਵੋਟਰਾਂ ਦੇ ਨਾਮ ਕਟਵਾਉਣ ਜਾਂ ਨਵੇਂ ਦਰਜ ਕਰਵਾਉਣ ਮਗਰੋਂ ਵੋਟਰ ਲਿਸਟਾਂ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਛਪ ਜਾਣਗੀਆਂ ਅਤੇ ਨਾਮਜ਼ਦਗੀਆਂ ਭਰਨ, ਨਾਮ ਵਾਪਸ ਲੈਣ, ਉਮੀਦਵਾਰੀਆਂ ਅਤੇ ਪ੍ਰਚਾਰ ਲਈ ਇਕ ਹਫ਼ਤਾ ਦੇਣ ਉਪਰੰਤ, ਪੋÇਲੰਗ ਜਨਵਰੀ ਦੇ ਆਖ਼ਰੀ ਹਫ਼ਤੇ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੰਜਾਬ ਵਿਚ ‘ਆਪ’ ਸਰਕਾਰ ਵੀ ਪੰਚਾਇਤੀ ਚੋਣਾਂ ਤੇ ਮਿਉਂਸਪੈਲਟੀ ਚੋਣਾਂ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਰਵਾ ਕੇ ਪੰਜਾਬ ਦੇ ਵੋਟਰਾਂ ਦਾ ਮਾਨਸਕ ਝੁਕਾਅ ਦਾ ਅੰਦਾਜ਼ਾ ਲਾਉਣਾ ਚਾਹੁੰਦੀ ਹੈ।

(For more news apart from  Gram Panchayat Elections, stay tuned to Rozana Spokesman)

Tags: punjabi news

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement