
ਅਦਾਲਤ ਨੇ ਬਰਾੜ ਦਾ ਇੱਕ ਦਿਨ ਦਾ ਰਿਮਾਂਡ ਦੇ ਦਿੱਤਾ ਹੈ
ਚੰਡੀਗੜ੍ਹ - ਪੰਜਾਬ ਦੇ ਫਰੀਦਕੋਟ 'ਚ ਲਾਰੈਂਸ ਗੈਂਗ ਨਾਲ ਸਬੰਧਤ ਗੈਂਗਸਟਰ ਵਿਕਰਮ ਬਰਾੜ ਨੂੰ ਕੋਟਕਪੂਰਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਪੁਲਿਸ ਮੁਤਾਬਕ ਦੀਵਾਲੀ 'ਤੇ ਖਾਲਿਸਤਾਨੀ ਨਾਅਰੇ ਲਿਖਣ ਅਤੇ ਕਾਰੋਬਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਵਿਕਰਮ ਬਰਾੜ ਦਾ ਲਿੰਕ ਸਾਹਮਣੇ ਆਇਆ ਹੈ।
ਜਿਸ ਕਾਰਨ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ। ਅਦਾਲਤ ਨੇ ਬਰਾੜ ਦਾ ਇੱਕ ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਫਰੀਦਕੋਟ ਥਾਣਾ ਸਦਰ ਅਤੇ ਕੋਟਕਪੂਰਾ ਸਦਰ ਦੀ ਪੁਲਸ ਚਾਰ ਵੱਖ-ਵੱਖ ਸਮੇਂ 'ਚ 13 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਚੁੱਕੀ ਹੈ। ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।