
ਮੌਸਮ ਵਿਭਾਗ ਦਾ ਕਹਿਣਾ ਹੈ ਕਿ 24 ਤਰੀਖ਼ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ।
ਨਵੀਂ ਦਿੱਲੀ : ਇਕ ਪਾਸੇ ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਲੋਕ ਘਰਾਂ ਵਿਚ ਬੰਦ ਹੋਏ ਬੈਠੇ ਹਨ ਉਥੇ ਹੀ ਦੂਜੇ ਪਾਸੇ ਪਿਛਲੇ 2-3 ਦਿਨ ਤੋਂ ਵੱਖ-ਵੱਖ ਥਾਵਾਂ ਤੇ ਪੈ ਰਹੇ ਮੀਂਹ ਅਤੇ ਗੜੇਮਾਰੀ ਕਰਕੇ ਲੋਕਾਂ ਦਾ ਦੂਹਰਾ ਨੁਕਸਾਨ ਹੋ ਰਿਹਾ ਹੈ। ਦੱਸ ਦਈਏ ਕਿ ਇਸ ਸਮੇਂ ਕਿਸਾਨਾਂ ਦੀਆਂ ਫਸਲਾ ਪੱਕੀਆਂ ਖੜ੍ਹੀਆਂ ਹਨ ਪਰ ਕੁਝ ਦਿਨ ਤੋਂ ਪੈ ਰਹੇ ਮੀਂਹ ਕਰਕੇ ਲਗਾਤਾਰ ਫ਼ਸਲ ਖਰਾਬ ਹੋ ਰਹੀ ਹੈ। ਹਾਲਾਂਕਿ ਅੱਗੇ ਵੀ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ।
Farmer
ਇਸ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਵੱਲੋਂ ਇਹ ਕਿਹਾ ਗਿਆ ਕਿ 20 ਤੋਂ ਲੈ ਕੇ 24 ਅਪ੍ਰੈਲ ਦੇ ਵਿਚ ਭਾਰਤ ਦੇ ਕਈ ਸੂਬਿਆਂ ਵਿਚ ਬਾਰਿਸ਼ ਹੋ ਸਕਦੀ ਹੈ। ਇਸ ਲਈ ਆਸਾਮ, ਮੇਘਾਲਿਆ, ਪੱਛਮੀ ਬੰਗਾਲ-ਸਿੱਕਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜੋਰਮ-ਤ੍ਰਿਪੁਰਾ ਦੇ ਇਕੱਲਿਆਂ 'ਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਝਾਰਖੰਡ, ਤੇਲੰਗਾਨਾ, ਓਡੀਸ਼ਾ, ਬਿਹਾਰ, ਦੱਖਣੀ ਗ੍ਰਹਿ ਕਰਨਾਟਕ ਦੇ ਖੇਤਰਾਂ 'ਚ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਬਾਰਸ਼ ਹੋਣ ਦੀ ਸੰਭਾਵਨਾ ਹੈ।
Farmer
ਦੱਸ ਦੱਈਏ ਕਿ ਮੌਸਮ ਵਿਭਾਗ ਦੇ ਵੱਲੋਂ ਬਿਜਲੀ ਦੇ ਨਾਲ-ਨਾਲ ਗੜਮਾਰੀ ਹੋਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ, ਵਿਦਰਭ, ਛੱਤੀਸਗੜ੍ਹ 'ਚ ਬਾਰਸ਼ ਤੇ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਉਧਰ ਹੁਣ ਦਿੱਲੀ ਦਾ ਮੌਸਮ ਵੀ ਬਦਲਿਆ ਪ੍ਰਤੀਤ ਹੋ ਰਿਹਾ ਹੈ।
photo
ਜਿਸ ਕਰਕੇ ਦਿੱਲੀ ਦੇ ਐਨਸੀਆਰ ਵਿਚ ਲੋਕਾਂ ਨੂੰ ਧੁੱਪ ਅਤੇ ਗਰਮੀਂ ਤੋਂ ਥੋਹੜੀ ਰਾਹਤ ਮਿਲੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਹਲਕਾ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਵੀਰਵਾਰ ਨੂੰ ਭਾਰੀ ਮੀਂਹ ਦੇ ਨਾਲ-ਨਾਲ ਕਈ ਥਾਵਾਂ ਤੇ ਗੜੇਮਾਰੀ ਹੋਣ ਦੇ ਸੰਕੇਤ ਵੀ ਦਿੱਤੇ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 24 ਤਰੀਖ਼ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।