
ਤੱਕ ਦੇਸ਼ ਵਿਚ ਕਰੋਨਾ ਵਾਇਰਸ ਤੋਂ 12,380 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ 414 ਲੋਕਾਂ ਦੀ ਇਸ ਖਤਰਨਾਕ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।
ਨਵੀਂ ਦਿੱਲੀ : ਕਰੋਨਾ ਵਾਇਰਸ ਜਿੱਥੇ ਤੇਜੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ ਉੱਥੇ ਹੀ ਡਾਕਟਰ ਅਤੇ ਪ੍ਰਸ਼ਾਸਨ ਦੇ ਕਰਮਚਾਰੀ ਦਿਨ-ਰਾਤ ਇਸ ਵਾਇਰਸ ਨਾਲ ਲੜਾਈ ਵਿਚ ਲੱਗੇ ਹੋਏ ਹਨ । ਸਮੇਂ-ਸਮੇਂ ਤੇ ਇਨ੍ਹਾਂ ਮੈਡੀਕਲ ਫੀਲਡ ਨਾਲ ਸਬੰਧਿਤ ਕਰਮੀਆਂ ਵੱਲੋਂ ਆਪਣੀ ਸੁਰੱਖਿਆ ਦੇ ਲਈ ਮਾਸਕ ਅਤੇ ਕਿਟਾਂ ਦੀ ਮੰਗ ਕੀਤੀ ਜਾਂਦੀ ਹੈ ਪਰ ਹੁਣ ਉਤਰ ਪ੍ਰਦੇਸ ਵਿਚ ਪੀਪੀਈ ਕਿਟਾਂ ਤੇ ਸਵਾਲ ਉਠ ਰਹੇ ਹਨ। ਦੱਸ ਦੱਈਏ ਕਿ ਉਤਰ ਪ੍ਰਦੇਸ਼ ਮੈਡੀਕਲ ਸਪਲਾਈ ਕਾਰਪੋਰੇਸ਼ਨ ਦੇ ਵੱਲੋਂ ਭੇਜੀਆਂ ਗਈਆਂ ਪੀਪੀਈ ਕਿਟਾਂ ਨੂੰ ਇਸਤੇਮਾਲ ਨਾਂ ਕਰਨ ਤੇ ਰੋਕ ਲਗਾਈ ਹੈ।
PPE
ਜੀਆਈਐੱਮਸੀ ਨੋਇਡਾ ਦੇ ਨਿਰਦੇਸ਼ਕ ਅਤੇ ਮੇਰਠ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੇ ਇਨ੍ਹਾਂ ਕਿਟਾਂ ਦੀ ਕੁਆਲਟੀ ਤੇ ਸਵਾਲ ਖੜ੍ਹੇ ਕੀਤੇ ਹਨ। ਇਨ੍ਹਾਂ ਸਵਾਲਾਂ ਤੋਂ ਬਾਅਦ ਡਾਇਰੈਕਟਰ ਜਨਰਲ ਕੇ.ਕੇ ਗੁਪਤਾ ਨੇ ਸਾਰੇ ਜ਼ਿਲ੍ਹਿਆਂ ਦੇ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਉਹ ਕਾਰਪੋਰੇਸ਼ਨ ਦੇ ਵੱਲੋਂ ਭੇਜੀਆਂ ਗਈਆਂ ਪੀਪੀਈ ਕਿਟਾਂ ਦੀ ਵਰਤੋਂ ਨਾ ਕਰਨ।
Coronavirus
ਇਸੇ ਤਹਿਤ ਕੇ.ਕੇ ਗੁਪਤਾ ਨੇ ਲਖਨਊ, ਕਾਨਪੁਰ, ਆਗਰਾ, ਪ੍ਰਿਆਗਰਾਜ, ਮੇਰਠ, ਝਾਂਸੀ, ਗੋਰਖਪੁਰ, ਕਨੋਜ਼, ਜਾਲੋਨ, ਬਾਂਦਾ, ਮਹਾਰਨਪੁਰ, ਆਜਮਗੜ੍ਹ, ਅੰਬੇਡਕਰ ਨਗਰ, ਬਸਤੀ, ਬਹਰਾਈਚ, ਫਿਰੋਜਾਬਾਦ, ਸ਼ਾਹਜਹਾਂਪੁਰ ਦੇ ਨਾਲ- ਨਾਲ ਅਯੋਧਿਆ ਵਿਚ ਵੀ ਇਨ੍ਹਾਂ ਕਿਟਾਂ ਦੀ ਵਰਤੋਂ ਨਾ ਕਰਨ ਦੇ ਆਦੇਸ਼ ਜ਼ਾਰੀ ਕੀਤੇ ਹਨ। ਦੱਸ ਦੱਈਏ ਕਿ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ਼ ਕਰ ਰਹੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਦੀ ਸੁਰੱਖਿਆ ਦੇ ਲਈ ਪੀਪੀਈ ਕਿਟਾਂ ਦਾ ਪਾਉਂਣਾ ਜਰੂਰੀ ਹੈ
PPE
ਕਿਉਂਕਿ ਇਹ ਕਿਟਾਂ ਸਿਹਤ ਕਰਮੀਆਂ ਨੂੰ ਕਰੋਨਾ ਵਾਇਰਸ ਦੀ ਲਾਗ ਤੋਂ ਬਚਾਉਂਣ ਵਿਚ ਮਦਦ ਕਰਦੀਆਂ ਹਨ। ਇਸ ਲਈ ਮੈਡੀਕਲ ਕਾਲਜ ਅਤੇ ਸਿਹਤ ਵਿਭਾਗ ਵਿਚ ਪੀਪੀਈ ਕਿਟਾਂ ਭੇਜਣ ਦੀ ਜਿੰਮੇਵਾਰੀ ਕਾਰਪੋਰੇਸ਼ਨ ਨੂੰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਹੁਣ ਤੱਕ ਦੇਸ਼ ਵਿਚ ਕਰੋਨਾ ਵਾਇਰਸ ਤੋਂ 12,380 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ 414 ਲੋਕਾਂ ਦੀ ਇਸ ਖਤਰਨਾਕ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।