‘ਆਪ’ ਦੇ ਚਾਰ ਵਿਧਾਇਕਾਂ ’ਤੇ ‘ਅਯੋਗਤਾ’ ਦੀ ਤਲਵਾਰ ਲਟਕੀ
Published : May 20, 2020, 7:19 am IST
Updated : May 20, 2020, 7:20 am IST
SHARE ARTICLE
Photo
Photo

ਵਿਧਾਨ-ਸਭਾ ਸਪੀਕਰ ਸਖ਼ਤ ਹੋਏ

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪੰਜਾਬ ’ਚ 19 ਵਿਧਾਇਕਾਂ ਵਾਲੀ ਵਿਰੋਧੀ ਧਿਰ ‘ਆਪ’ ਦੇ ਚਾਰ ਵਿਧਾਇਕਾਂ ਸੁਖਪਾਲ ਖਹਿਰਾ, ਅਮਰਜੀਤ ਸੰਦੋਆ, ਨਾਜਰ ਸਿੰਘ ਮਾਨਸ਼ਾਹੀਆ ਅਤੇ ਮਾਸਟਰ ਬਲਦੇਵ ਸਿੰਘ ਜੈਤੋ ਦੇ ਸਿਰ ’ਤੇ ‘ਅਯੋਗਤਾ’ ਦੀ ਤਲਵਾਰ ਜੋ ਕੋਰੋਨਾ ਵਾਇਰਸ ਕਾਰਨ 2 ਮਹੀਨੇ ਠੰਢੀ ਪੈ ਗਈ ਸੀ, ਹੁਣ ਫਿਰ ਤੇਜ਼ਧਾਰ ਅਖ਼ਤਿਆਰ ਕਰਨਾ ਸ਼ੁਰੂ ਹੋ ਗਈ ਹੈ।

Sukhpal KhairaSukhpal Khaira

ਭੁਲੱਥ ਦੇ ਵਿਧਾਇਕ ਖਹਿਰਾ ਅਤੇ ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਨੂੰ ਸਪੀਕਰ ਰਾਣਾ ਕੇ.ਪੀ. ਸਿੰਘ ਨੇ 31 ਜੁਲਾਈ ਸ਼ੁਕਰਵਾਰ ਨੂੰ ਅਪਣਾ ਪੱਖ, ਅਪਣੇ ਵਕੀਲ ਰਾਹੀਂ ਪੇਸ਼ ਕਰਨ ਲਈ ਵਿਧਾਨ ਸਭਾ ਕੰਪਲੈਕਸ ’ਚ ਬੁਲਾਇਆ ਹੈ। ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਆਮ ਚੋਣਾਂ ’ਚ ਭੁਲੱਥ ਹਲਕੇ ਤੋਂ ‘ਆਪ’ ਪਾਰਟੀ ਦੀ ਟਿਕਟ ’ਤੇ ਜਿੱਤੇ ਖਹਿਰਾ ਨੂੰ ਸ. ਹਰਵਿੰਦਰ ਸਿੰਘ ਫੂਲਕਾ ਤੋਂ ਬਾਅਦ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵਜੋਂ ਨਿਯੁਕਤ ਕੀਤਾ ਸੀ, ਪਰ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਇਕ ਸਾਲ ਦੇ ਅੰਦਰ ਹੀ ਨਵੇਂ ਨੇਤਾ ਹਰਪਾਲ ਚੀਮਾ ਨੂੰ ਤੈਨਾਤ ਕਰ ਦਿਤਾ। 

Amarjit SandoaAmarjit Sandoa

ਇਸ ਬੇਇੱਜ਼ਤੀ ਕਾਰਨ ਸ. ਖਹਿਰਾ ਨੇ ਕਈ ਪਾਰਟੀ ਵਿਰੋਧੀ ਬਿਆਨ ਦਿਤੇ। ਸਪੀਕਰ ਨੂੰ ਅਸਤੀਫ਼ਾ ਭੇਜਿਆ। ਹਰਪਾਲ ਚੀਮਾ ਨੇ ਖਹਿਰਾ ਵਿਰੁਧ ਪਟੀਸ਼ਨ ਦਰਜ ਕੀਤੀ। ਖਹਿਰਾ ਨੇ ਜਨਵਰੀ 2019 ’ਚ ਨਵੀਂ ਪਾਰਟੀ ‘ਪੰਜਾਬੀ ਏਕਤਾ ਪਾਰਟੀ’ ਬਣਾਈ। ਇਸੇ ਦੇ ਟਿਕ ’ਤੇ ਬਠਿੰਡਾ ਲੋਕ ਸਭਾ ਸੀਟ ’ਤੇ ਚੋਣ ਲੜੀ, ਬੁਰੀ ਤਰ੍ਹਾਂ ਹਾਰੇ, ਸਪੀਕਰ ਤੋਂ ਅਸਤੀਫ਼ਾ ਵਾਪਸ ਲੈਣ ਦਾ ਨਾਟਕ ਕੀਤਾ।

Harpal CheemaHarpal Cheema

ਇਸ ਵਿਚਕਾਰ ਵਿਧਾਨ ਸਭਾ ਇਜਲਾਸਾਂ ’ਚ ਵੀ ਹਾਜ਼ਰੀ ਭਰੀ। ਪਰ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਹੁਣ ਸਖ਼ਤ ਰਵਈਆ ਅਪਾਉਂਦਿਆਂ 31 ਜੁਲਾਈ ਨੂੰ ਪੇਸ਼ ਹੋਣ ਲਈ ਲਿਖਤੀ ਚਿੱਠੀ ਭੇਜੀ ਹੈ। ਇਸੇ ਤਰ੍ਹਾਂ ਰੋਪੜ ਤੋਂ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਅਪ੍ਰੈਲ 2019 ’ਚ ਐਲਾਨੀਆਂ ਸੱਤਾਧਾਰੀ ਪਾਰਟੀ ਕਾਂਗਰਸ ’ਚ ਸ਼ਾਮਲ ਹੋ ਗਏ।

Rana KP SinghRana KP Singh

ਪਰ ਸਾਲ ਭਰ ਤੋਂ ਅਜੇ ਵੀ ‘ਆਪ’ ’ਚ ਹਨ, ਤਨਖ਼ਾਹ ਤੇ ਹੋਰ ਭੱਤੇ ਸਹੂਲਤਾਂ ਲਈ ਜਾ ਰਹੇ ਹਨ। ਇਨ੍ਹਾਂ ਨੂੰ ਵੀ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਕੀਲ ਰਾਹੀਂ ਪੇਸ਼ ਹੋਣ ਲਈ ਲਿਖਿਆ ਹੈ। ਸੰਦੋਆ ਵਿਰੁਧ ਪਟੀਸ਼ਨ ਰੋਪੜ ਤੋਂ ਐਡਵੋਕੇਟ ਦਿਨੇਸ਼ ਚੱਢਾ ਨੇ ਦਰਜ ਕੀਤੀ ਹੈ।

ਜੈਤੋ ਰਿਜ਼ਰਵ ਹਲਕੇ ਤੋਂ ‘ਆਪ’ ਵਿਧਾਇਕ ਬਲਦੇਵ ਸਿੰਘ ਨੇ ਵੀ, ਖਹਿਰਾ ਦੀ ‘ਪੰਜਾਬ ਏਕਤਾ ਪਾਰਟੀ’ ਦੀ ਟਿਕਟ ’ਤੇ ਫ਼ਰੀਦਕੋਟ ਰਿਜ਼ਰਵ ਲੋਕ ਸਭਾ ਸੀਟ ਤੋਂ 2019 ’ਚ ਚੋਣ ਲੜੀ ਸੀ, ਹਾਰ ਗਏ, ਪਰ ਅਜੇ ਵੀ ਪਿਛਲੇ 13 ਮਹੀਨਿਆਂ ਤੋਂ ਬਤੌਰ ‘ਆਪ’ ਦੇ ਵਿਧਾਇਕ ਤਨਖ਼ਾਹ, ਭੱਤੇ, ਹੋਰ ਸਹੂਲਤਾਂ ਲੈ ਰਹੇ ਹਨ।

Vidhan SabhaVidhan Sabha

ਇਸ ਵਿਧਾਇਕ ਵਿਰੁਧ ਵੀ ਦੋ-ਤਿੰਨ ਪਟੀਸ਼ਨ ਸਪੀਕਰ ਕੋਲ ਦਰਜ ਹਨ, ਇਨ੍ਹਾਂ ਕਈ ਵਾਰ ਬੀਮਾਰੀ ਦੇ ਬਹਾਨੇ ਲਗਾਏ। ਹੁਣ ਲਿਖ ਕੇ ਕਿਹਾ, ‘ਪਟੀਸ਼ਨਕਰਤਾ ਨੇ ਕੇਸ ਵਾਪਸ ਲੈ ਲਿਆ, ਜਿਸ ਦੀ ਇਨਕੁਆਰੀ ਸਕੱਤਰ, ਵਿਧਾਨ ਸਭਾ ਕਰ ਰਹੇ ਹਨ। ਰੀਪੋਰਟ ਆਉਣ ’ਤੇ ਬਲਦੇਵ ਜੈਤੋ ਨੂੰ ਵੀ ਛੇਤੀ ਹੀ ਤਲਬ ਕੀਤਾ ਜਾਵੇਗਾ ਤਾਕਿ ‘ਅਯੋਗ’ ਕਰਾਰ ਦੇਣ ਦੇ ਕੇਸ ਬਾਰੇ ਸਪੀਕਰ ਰਾਣਾ ਕੇ.ਪੀ. ਸਿੰਘ ਫ਼ੈਸਲਾ ਕਰ ਲੈਣ।

PhotoPhoto

ਇਕ ਹੋਰ ‘ਆਪ’ ਵਿਧਾਇਕ ਮਾਨਸਾ ਹਲਕੇ ਤੋਂ ਨਾਜਰ ਸਿੰਘ ਮਾਨਸ਼ਾਹੀਆ ਵੀ ਸੰਦੋਆ ਵਾਂਗ ਪਿਛਲੇ ਸਾਲ ਕਾਂਗਰਸ ’ਚ ਸ਼ਾਮਲ ਹੋ ਗਏ, ਮੁੱਖ ਮੰਤਰੀ ਤੋਂ ਹਾਰ ਪੁਆ ਕੇ ਮੀਡੀਆ ’ਚ ਫ਼ੋਟੋਆਂ ਲੁਆਈਆਂ, ਪਰ ਪਿਛਲੇ ਤਿੰਨ ਇਜਲਾਸਾਂ ’ਚ ਉਹ ਵਿਰੋਧੀ ਧਿਰ ਵਲ ਹੀ ਬੈਂਚਾਂ ’ਤੇ ਬੈਠੇ ਰਹੇ। 

ਪਿਛਲੇ ਮਹੀਨੇ ਉਨ੍ਹਾਂ ਨੂੰ ਸਪੀਕਰ ਨੇ ਤਲਬ ਕੀਤਾ ਸੀ ਤਾਂ ਮਾਨਸ਼ਾਹੀਆ ਨੇ, ਉਨ੍ਹਾਂ ਨੂੰ ‘ਅਯੋਗ’ ਯਾਨੀ ਡਿਸਕੁਆਲੀਫਾਈ ਕਰਨ ਸਬੰਧੀ, ਵਿਧਾਨ ਸਭਾ ਵਲੋਂ ਬਣਾਏ ਨਿਯਮਾਂ ਦੀ ਕਾਪੀ ਮੰਗੀ ਸੀ। ਕਿਉੁਂਕਿ ਅਜਿਹੇ ਨਿਯਮ ਅਜੇ ਅੰਤਮ ਰੂਪ ਦੇਣ ਬਾਰੇ ਸਪੀਕਰ ਸਾਹਿਬ ਦੇ ਧਿਆਨ ਗੋਚਰੇ ਹਨ, ਮਾਨਸ਼ਾਹੀਆ ਨੂੰ ਵੀ ਹੁਣ ਛੇਤੀ ਪੇਸ਼ ਹੋਣ ਲਈ ਲਿਖਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement