ਭਾਰਤ 'ਚ ਮੁੜ ਵਧੀ ਕੋਰੋਨਾ ਦੀ ਗਿਣਤੀ, ਸੂਬਾ ਸਰਕਾਰਾਂ ਨੇ ਜਤਾਈ ਚਿੰਤਾ 
Published : Nov 21, 2020, 10:44 am IST
Updated : Nov 21, 2020, 10:48 am IST
SHARE ARTICLE
corona
corona

ਬੀਤੇ ਦਿਨ ਨਵੇਂ ਮਰੀਜ਼ਾਂ ਤੋਂ ਜ਼ਿਆਦਾ 49,715 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ।

ਨਵੀਂ ਦਿੱਲੀ:  ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਸੰਖਿਆ 90 ਲੱਖ ਤੋਂ ਪਾਰ ਪਹੁੰਚ ਗਈ ਹੈ। ਦੁਨੀਆਂ ਭਰ ਦੀ ਗੱਲ ਕਰੀਏ ਤੇ ਅਮਰੀਕਾ ਪਹਿਲੇ ਤੇ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਮਾਮਲੇ ਭਾਰਤ ਚ ਹਨ। ਪਿਛਲੇ 24 ਘੰਟਿਆਂ ਚ 46,232 ਨਵੇਂ ਇਨਫੈਕਟਡ ਮਰੀਜ਼ ਆਏ ਹਨ। ਉੱਥੇ ਹੀ 564 ਲੋਕ ਕੋਰੋਨਾ ਨਾਲ ਜ਼ਿੰਦਗੀ ਦੀ ਜੰਗ ਹਾਰ ਗਏ। ਚੰਗੀ ਗੱਲ ਇਹ ਹੈ ਕਿ ਬੀਤੇ ਦਿਨ ਨਵੇਂ ਮਰੀਜ਼ਾਂ ਤੋਂ ਜ਼ਿਆਦਾ 49,715 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ।

corona
 

ਸਿਹਤ ਮੰਤਰਾਲੇ ਦੀ ਰਿਪੋਰਟ 
ਕੋਰੋਨਾ ਮਾਮਲੇ ਵਧਣ ਦੀ ਇਹ ਸੰਖਿਆ ਦੁਨੀਆਂ 'ਚ ਅਮਰੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਉੱਥੇ ਹੀ ਮੌਤਾਂ ਦੀ ਸੰਖਿਆਂ ਦੁਨੀਆਂ 'ਚ ਛੇਵੇਂ ਨੰਬਰ 'ਤੇ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 90 ਲੱਖ, 50 ਹਜ਼ਾਰ ਹੋ ਗਏ ਹਨ। ਇਨ੍ਹਾਂ 'ਚ ਹੁਣ ਤਕ ਇਕ ਲੱਖ, 32 ਹਜ਼ਾਰ, 726 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਕੁੱਲ ਐਕਟਿਵ ਕੇਸ ਚਾਰ ਲੱਖ, 39 ਹਜ਼ਾਰ, 747 'ਤੇ ਆ ਗਈ ਹੈ। 

Coronavirus updates

ਪਿਛਲੇ 24 ਘੰਟੇ 'ਚ ਐਕਟਿਵ ਕੇਸ ਦੀ ਸੰਖਿਆਂ 4,047 ਘਟ ਗਈ। ਹੁਣ ਤਕ ਕੁੱਲ 84 ਲੱਖ, 78 ਹਜ਼ਾਰ ਲੋਕ ਕੋਰੋਨਾ ਨੂੰ ਮਾਤ ਦੇਕੇ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ 49, 715 ਮਰੀਜ਼ ਕੋਰੋਨਾ ਤੋਂ ਠੀਕ ਹੋਏ।

corona

ICMR ਰਿਪੋਰਟ 
ICMR ਦੀ ਰਿਪੋਰਟ ਦੇ ਮੁਤਾਬਿਕ ਦੇਸ਼ 'ਚ 20 ਨਵੰਬਰ ਤਕ ਕੋਰੋਨਾ ਵਾਇਰਸ ਲਈ ਕੁੱਲ 13 ਕਰੋੜ, ਲੱਖ ਸੈਂਪਲ ਟੈਸਟ ਕੀਤੇ ਗਏ, ਜਿੰਨ੍ਹਾਂ 'ਚ 10 ਲੱਖ ਸੈਂਪਲ ਕੱਲ੍ਹ ਟੈਸਟ ਕੀਤੇ ਗਏ। ਪੌਜ਼ਿਟੀਵਿਟੀ ਰੇਟ ਸੱਤ ਫੀਸਦ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement