ਕੋਰੋਨਾ ਤੋਂ ਮੁਕਤ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ
Published : Apr 23, 2020, 7:47 am IST
Updated : Apr 23, 2020, 7:47 am IST
SHARE ARTICLE
Photo
Photo

ਨਵਾਂਸ਼ਹਿਰ ਜ਼ਿਲ੍ਹਾ ਕੋਰੋਨਾ ਤੋਂ ਮੁਕਤ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਕੋਰੋਨਾ ਪ੍ਰਭਾਵਤ ਇਸ ਜ਼ਿਲ੍ਹੇ ਦਾ ਅਠਾਰਵਾਂ ਮਰੀਜ਼ ਅੱਜ ਠੀਕ

ਨਵਾਂਸ਼ਹਿਰ, 22 ਅਪ੍ਰੈਲ (ਅਮਰੀਕ ਸਿੰਘ ਢੀਂਡਸਾ): ਨਵਾਂਸ਼ਹਿਰ ਜ਼ਿਲ੍ਹਾ ਕੋਰੋਨਾ ਤੋਂ ਮੁਕਤ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਕੋਰੋਨਾ ਪ੍ਰਭਾਵਤ ਇਸ ਜ਼ਿਲ੍ਹੇ ਦਾ ਅਠਾਰਵਾਂ ਮਰੀਜ਼ ਅੱਜ ਠੀਕ ਹੋਣ ਬਾਅਦ ਅੱਜ ਘਰ ਰਵਾਨਾ ਹੋ ਗਿਆ। ਬੀਤੀ 18 ਮਾਰਚ ਨੂੰ ਬਾਬਾ ਬਲਦੇਵ ਸਿੰਘ ਦੇ ਦਿਹਾਂਤ ਬਾਅਦ ਲਏ ਗਏ ਟੈਸਟ ਤੋਂ ਬਾਅਦ, ਰਾਜ 'ਚ ਕੋਰੋਨਾ ਮਾਮਲਿਆਂ ਦਾ ਧੁਰਾ ਬਣੇ ਜ਼ਿਲ੍ਹਾ ਨਵਾਂਸ਼ਹਿਰ ਲਈ ਅੱਜ ਆਖਰੀ ਮਰੀਜ਼ ਦੇ ਸਿਹਤਯਾਬ ਹੋ ਕੇ ਘਰ ਜਾਣ ਨਾਲ ਵੱਡੀ ਰਾਹਤ ਵਾਲੀ ਸਥਿਤੀ ਬਣ ਗਈ ਹੈ। ਭਾਵੇਂ ਕਿ ਜ਼ਿਲ੍ਹੇ ਨੂੰ ਰੈੱਡ ਜ਼ੋਨ 'ਚੋਂ ਗ੍ਰੀਨ ਜ਼ੋਨ 'ਚ ਜਾਣ ਲਈ ਹਾਲਾਂ 28 ਦਿਨ ਦੇ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ ਪ੍ਰੰਤੂ ਜ਼ਿਲ੍ਹੇ 'ਤੇ ਕੋਰੋਨਾ ਦੀ ਦਹਿਸ਼ਤ ਦਾ ਪਿਆ ਪ੍ਰਛਾਵਾਂ ਅੱਜ ਸਮਾਪਤ ਹੋ ਗਿਆ।

ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ 19 ਮਾਰਚ ਤੋਂ 26 ਮਾਰਚ ਤਕ ਇਕਦਮ ਆਏ 18 ਕੋਰੋਨਾ ਮਾਮਲਿਆਂ ਨੂੰ ਜਿਸ ਸੰਜੀਦਗੀ ਤੇ ਸੇਵਾ ਭਾਵ ਨਾਲ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਨਜਿਠਿਆ ਹੈ, ਉਸ ਦਾ ਹੀ ਨਤੀਜਾ ਹੈ ਕਿ ਜ਼ਿਲ੍ਹਾ ਬਿਨਾਂ ਕਿਸੇ ਹੋਰ ਵਡਮੁੱਲੀ ਜਾਨ ਨੂੰ ਗਵਾਇਆ, ਇਸ ਮੁਸ਼ਕਲ 'ਚੋਂ ਬਾਹਰ ਨਿਕਲ ਆਇਆ ਹੈ। ਉਨ੍ਹਾਂ ਇਸ ਦਾ ਸਿਹਰਾ ਸਿਹਤ, ਪ੍ਰਸ਼ਾਸਕੀ, ਪੁਲਿਸ ਅਤੇ ਜ਼ਮੀਨੀ ਪੱਧਰ 'ਤੇ ਲੱਗੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿੰਦੇ ਹੋਏ ਕਿਹਾ ਕਿ ਜੇਕਰ ਹਰ ਇਕ ਅਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਾ ਨਿਭਾਉਂਦਾ ਤਾਂ ਅੱਜ ਵਾਲਾ ਨਤੀਜਾ ਨਹੀਂ ਸੀ ਨਿਕਲਣਾ।

File photoFile photo

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅੱਜ ਘਰ ਭੇਜੇ ਗਏ 16 ਸਾਲਾ ਕੋਵਿਡ 'ਤੇ ਜਿੱਤ ਪਾਉਣ ਵਾਲੇ ਨੌਜੁਆਨ ਨੂੰ ਸ਼ੁੱਭ ਇਛਾਵਾਂ ਵਜੋਂ ਫਲ ਅਤੇ ਚਾਕਲੇਟ ਵੀ ਭੇਟ ਕੀਤੇ ਅਤੇ ਉਸ ਨੂੰ 14 ਦਿਨ ਦਾ ਕੁਆਰਨਟਾਈਨ ਸਮਾਂ ਘਰ 'ਚ ਪੂਰਾ ਕਰਨ ਦੀ ਤਾਕੀਦ ਕੀਤੀ। ਐਸ.ਐਸ.ਪੀ. ਅਲਕਾ ਮੀਨਾ ਨੇ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ 'ਚ ਮਰੀਜ਼ਾਂ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਟੀਮ ਵਜੋਂ ਕੰਮ ਕਰਦਿਆਂ ਅਸੰਭਵ ਨੂੰ ਸੰਭਵ ਬਣਾ ਲਿਆ ਹੈ।

ਉਨ੍ਹਾਂ ਕਿਹਾ ਕਿ ਇਹ ਸਫ਼ਰ ਅਜੇ ਮੁਕੰਮਲ ਨਹੀਂ ਹੋਇਆ, ਸਾਨੂੰ ਅਪਣੇ ਜ਼ਿਲ੍ਹੇ ਨੂੰ ਸੁਰੱਖਿਅਤ ਜ਼ੋਨ 'ਚ ਲਿਆਉਣ ਲਈ ਹਾਲੇ ਘਰਾਂ 'ਚ ਹੀ ਰਹਿਣਾ ਪਵੇਗਾ ਅਤੇ ਸਰਕਾਰ ਵਲੋਂ ਲਾਈਆਂ ਪਾਬੰਦੀਆਂ ਦਾ ਹਕੀਕੀ ਰੂਪ 'ਚ ਪਾਲਣ ਕਰਨਾ ਪਵੇਗਾ। ਐਮ.ਐਲ.ਏ. ਅੰਗਦ ਸਿੰਘ ਨੇ ਇਸ ਮੌਕੇ ਆਖਿਆ ਕਿ ਸਮੁੱਚਾ ਪ੍ਰਸ਼ਾਸਨ, ਸਿਹਤ ਵਿਭਾਗ, ਪੁਲਿਸ ਵਿਭਾਗ, ਜ਼ਿਲ੍ਹਾ ਹਸਪਤਾਲ ਦਾ ਸਟਾਫ਼ ਵਧਾਈ ਦਾ ਪਾਤਰ ਹੈ, ਜਿਨ੍ਹਾਂ ਨੇ ਮਰੀਜ਼ਾਂ ਨੂੰ ਸਿਹਤਯਾਬ ਕਰ ਕੇ ਘਰ ਤੋਰਨ ਦਾ 10 ਅਪ੍ਰੈਲ ਤੋਂ ਸ਼ੁਰੂ ਕੀਤਾ ਸਿਲਸਿਲਾ ਅੱਜ ਮੁਕੰਮਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਜ਼ਿਲ੍ਹਾ, ਜਿਹੜਾ ਕਿ ਕੋਵਿਡ-19 ਦੇ ਪ੍ਰਭਾਵ 'ਚ ਆਉਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਸੀ, ਅੱਜ ਮੁਕਤ ਹੋਣ ਵਾਲਾ ਵੀ ਪਹਿਲਾ ਬਣ ਗਿਆ ਹੈ।

ਨਵਾਂਸ਼ਹਿਰ ਜ਼ਿਲ੍ਹੇ 'ਚ ਕੋਵਿਡ ਪੀੜਤ ਪਾਏ ਗਏ ਇਨ੍ਹਾਂ 18 ਮਰੀਜ਼ਾਂ 'ਚ 14 ਸਵਰਗੀ ਬਾਬਾ ਬਲਦੇਵ ਸਿੰਘ ਦੇ ਪਰਵਾਰ ਨਾਲ ਸਬੰਧਤ ਸਨ ਜਦਕਿ ਬਾਕੀ ਤਿੰਨ ਵੀ ਇਸੇ ਪਿੰਡ ਨਾਲ ਤੇ ਇਕ ਹੋਰ ਨਾਲ ਦੇ ਪਿੰਡ ਲਧਾਣਾ ਝਿੱਕਾ ਨਾਲ ਸਬੰਧਤ ਸੀ। ਅਠਾਰਵੇਂ ਤੇ ਆਖਰੀ ਮਰੀਜ਼ ਦੇ ਸਿਹਤਯਾਬ ਹੋ ਕੇ ਘਰ ਜਾਣ ਮੌਕੇ ਹਸਪਤਾਲ ਦੇ ਸਟਾਫ਼ ਦਾ ਸਮੂਹ ਅਧਿਕਾਰੀਆਂ ਵਲੋਂ ਫੁੱਲਾਂ ਦੀ ਵਰਖਾ ਤੇ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਐਸ.ਐਮ.ਓ. ਡਾ. ਹਰਿਵੰਦਰ ਸਿੰਘ ਨੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਦਿਤੇ ਸਹਿਯੋਗ ਦਾ ਧਨਵਾਦ ਪ੍ਰਗਟਾਇਆ। ਇਸ ਮੌਕੇ ਸਿਵਲ ਸਰਜਨ ਡਾ. ਰਜਿੰਦਰ ਭਾਟੀਆ, ਐਸ.ਐਮ.ਓ. ਡਾ. ਹਰਵਿੰਦਰ ਸਿੰਘ ਤੇ ਸਮੁੱਚਾ ਹਸਪਤਾਲ ਦਾ ਸਟਾਫ਼ ਵੀ ਮੌਜੂਦ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement