
ਪੁਣੇ ਦੀ ਮਾਈਲੈਬ ਡਿਸਕਵਰੀ ਸਲਿਊਸ਼ਨਜ਼ ਕੰਪਨੀ ਨੂੰ ਅਪਣੀ ਕੋਵਿਡ-19 (ਕੋਰੋਨਾ ਵਾਇਰਸ) ਟੈਸਟ ਕਿਟ ਲਈ ਸੋਮਵਾਰ ਨੂੰ ਵਪਾਰਕ ਉਤਪਾਦਨ ਦੀ ਮਨਜ਼ੂਰੀ ਮਿਲ ਗਈ ਹੈ।
ਮੁੰਬਈ: ਪੁਣੇ ਦੀ ਮਾਈਲੈਬ ਡਿਸਕਵਰੀ ਸਲਿਊਸ਼ਨਜ਼ ਕੰਪਨੀ ਨੂੰ ਅਪਣੀ ਕੋਵਿਡ-19 (ਕੋਰੋਨਾ ਵਾਇਰਸ) ਟੈਸਟ ਕਿਟ ਲਈ ਸੋਮਵਾਰ ਨੂੰ ਵਪਾਰਕ ਉਤਪਾਦਨ ਦੀ ਮਨਜ਼ੂਰੀ ਮਿਲ ਗਈ ਹੈ। ਅਜਿਹੀ ਮਨਜ਼ੂਰੀ ਹਾਸਲ ਕਰਨ ਵਾਲੀ ਇਹ ਦੇਸ਼ ਦੀ ਪਹਿਲੀ ਕੰਪਨੀ ਹੈ। ਕੰਪਨੀ ਨੇ ਇਕ ਬਿਆਨ ਵਿਚ ਦੱਸਿਆ ਕਿ ਕੋਰੋਨਾ ਵਾਇਰਸ ਦੀ ਜਾਂਚ ਕਰਨ ਵਾਲੀ ਉਸ ਦੀ ‘ਮਾਈਲੈਬ ਪੈਥੋਡੀਟੈਕਟ ਕੋਵਿਡ-19 ਕੁਆਲੀਟੇਟਿਵ ਪੀਸੀਆਰ ਕਿੱਟ’ ਨੂੰ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਤੋਂ ਵਪਾਰਕ ਉਤਪਾਦਨ ਦੀ ਮਨਜ਼ੂਰੀ ਮਿਲ ਗਈ ਹੈ।
ਕੰਪਨੀ ਦਾ ਦਾਅਵਾ ਹੈ ਕਿ ਉਹ ਇਕ ਟੈਸਟਿੰਗ ਕਿੱਟ ਨਾਲ 100 ਲੋਕਾਂ ਦੀ ਜਾਂਚ ਕਰ ਸਕਦੇ ਹਨ। ਇਸ ਦੇ ਬਜ਼ਾਰ ਵਿਚ ਆਉਣ ਨਾਲ ਇਕ ਪ੍ਰਾਈਵੇਟ ਲੈਬ ਵਿਚ ਦਿਨ ਵਿਚ ਇਕ ਹਜ਼ਾਰ ਟੈਸਟ ਹੋ ਸਕਣਗੇ। ਮੌਜੂਦਾ ਸਮੇਂ ਵਿਚ ਇਹ ਗਿਣਤੀ 100 ਤੋਂ ਵੀ ਘੱਟ ਹੈ। ਕੰਪਨੀ ਦੇ ਪ੍ਰਬੰਧਨ ਨਿਰਦੇਸ਼ਨ ਹਸਮੁੱਖ ਰਾਵਲ ਨੇ ਕਿਹਾ, ‘ਸਥਾਨਕ ਅਤੇ ਕੇਂਦਰ ਸਰਕਾਰ ਤੋਂ ਮਿਲੇ ਸਹਿਯੋਗ ਅਤੇ ‘ਮੇਕ ਇੰਨ ਇਡੀਆ’ ‘ਤੇ ਜ਼ੋਰ ਦਿੰਦੇ ਹੋਏ ਉਹਨਾਂ ਨੇ ਕੋਵਿਡ-19 ਦੀ ਜਾਂਚ ਲਈ ਇਕ ਕਿੱਟ ਤਿਆਰ ਕੀਤੀ।
ਇਸ ਨੂੰ ਵਿਸ਼ਵ ਸਿਹਤ ਸੰਗਠਨ ਅਤੇ ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ (ਸੀਡੀਸੀ) ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਵਿਕਸਿਤ ਕੀਤਾ ਗਿਆ ਹੈ’।
ਉਹਨਾਂ ਕਿਹਾ, ਇਸ ਨੂੰ ਤੈਅ ਸਮੇਂ ਵਿਚ ਵਿਕਸਿਤ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਜਾਂਚ ਕਿੱਟ ਨੂੰ ਸਥਾਨਕ ਪੱਧਰ ‘ਤੇ ਬਣਾਉਣ ਨਾਲ ਇਸ ਦੀ ਮੌਜੂਦਾ ਲਾਗਤ ਘਟ ਕੇ ਇਕ ਚੌਥਾਈ ਰਹਿ ਜਾਵੇਗੀ।
ਮਾਈਲੈਬ ਨੂੰ RTPCR ਕਿਟ ਬਣਾਉਣ ਦਾ ਕਈ ਸਾਲਾਂ ਦਾ ਤਜ਼ੁਰਬਾ ਹੈ। ਇਹ ਭਾਰਤੀ ਐਫਡੀਏ/ਸੀਡੀਐਸਸੀਓ ਵੱਲੋਂ ਪ੍ਰਵਾਨਿਤ ਸਹੂਲਤ ‘ਤੇ ਕਿੱਟਾਂ ਦੀ ਇਕ ਲੜੀ ਦਾ ਨਿਰਮਾਣ ਕਰਦੀ ਹੈ। ਮਾਈਲੈਬ ਮੌਜੂਦਾ ਸਮੇਂ ਵਿਚ ਬਲੱਡ ਬੈਂਕਾਂ, ਹਸਪਤਾਲਾਂ, ਐਚਆਈਵੀ ਜਾਂਚ. ਐਚਬੀਵੀ ਅਤੇ ਐਚਸੀਵੀ ਕਿੱਟ ਲਈ ਆਈਡੀ-ਐਨਏਟੀ ਸਕਰੀਨਿੰਗ ਕਿੱਟ ਬਣਾਉਂਦੀ ਹੈ। ਮਾਈਲੈਬ ਨੂੰ ਕੋਵਿਡ-10 ਗੁਣਾਤਮਕ ਕਿੱਟ ਬਣਾਉਣ ਲਈ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ ਤੋਂ ਵੀ ਮਨਜ਼ੂਰੀ ਮਿਲੀ ਹੈ।