Sri Harmandir Sahib model: PM ਮੋਦੀ ਨੂੰ ਤੋਹਫ਼ੇ ਵਿਚ ਮਿਲੇ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਦੀ ਹੋਵੇਗੀ ਨਿਲਾਮੀ

By : GAGANDEEP

Published : Oct 25, 2023, 3:51 pm IST
Updated : Oct 25, 2023, 3:51 pm IST
SHARE ARTICLE
photo
photo

18,400 ਰੁਪਏ ਵਿਚ ਨਿਲਾਮ ਹੋਵੇਗਾ ਸ੍ਰੀ ਦਰਬਾਰ ਦਾ ਮਾਡਲ 

Sri Harmandir Sahib model gifted to PM Narendra Modi to be auctioned:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾ ਦੌਰਾਨ ਮਿਲੇ ਸਾਰੇ ਤੋਹਫ਼ਿਆਂ ਦੀ ਨਿਲਾਮੀ ਇੱਕ ਵਾਰ ਫਿਰ ਤੋਂ ਹੋ ਰਹੀ ਹੈ। ਇਹ ਨਿਲਾਮੀ 2 ਅਕਤੂਬਰ ਤੋਂ ਸ਼ੁਰੂ ਹੋ ਕੇ 31 ਅਕਤੂਬਰ ਤੱਕ ਚੱਲੇਗੀ। ਇਹ ਪੰਜਵਾਂ ਐਡੀਸ਼ਨ ਹੈ ਜਦੋਂ ਪੀਐਮ ਮੋਦੀ ਦੇ ਤੋਹਫ਼ਿਆਂ ਦੀ ਨਿਲਾਮੀ ਹੋਈ ਹੈ। ਇਸ ਦੇ ਲਈ pmmementos.gov.in ਨਾਮ ਦੀ ਵੈੱਬਸਾਈਟ ਬਣਾਈ ਗਈ ਹੈ। ਇਸ ਵਿੱਚ ਕਰੀਬ 912 ਤੋਹਫ਼ੇ ਸ਼ਾਮਲ ਹਨ, ਜਿਨ੍ਹਾਂ ਦੀ ਨਿਲਾਮੀ ਲਈ ਘੱਟੋ-ਘੱਟ 2000 ਬੋਲੀ ਲਗਾਈ ਗਈ ਹੈ। ਤੁਸੀਂ ਇਸ ਵੈੱਬਸਾਈਟ 'ਤੇ ਜਾ ਕੇ ਵੀ ਬੋਲੀ ਲਗਾ ਸਕਦੇ ਹੋ।

ਪ੍ਰਸਿੱਧ ਕਲਾਕਾਰ ਪਰੇਸ਼ ਮੈਤੀ ਦੁਆਰਾ ਪੇਂਟ ਕੀਤੀ ਭਗਵਾਨ ਲਕਸ਼ਮੀ ਨਾਰਾਇਣ ਬਿੱਠਲ ਅਤੇ ਦੇਵੀ ਰੁਕਮਣੀ ਦੀ ਬਨਾਰਸ ਘਾਟ ਪੇਂਟਿੰਗ ਲਈ ਸਭ ਤੋਂ ਵੱਧ ਬੋਲੀ ਲਗਾਈ ਗਈ ਹੈ। ਇਸ ਲਈ ਸਭ ਤੋਂ ਵੱਧ 74.5 ਲੱਖ ਰੁਪਏ ਦੀ ਬੋਲੀ ਲੱਗੀ ਹੈ। ਨਵੀਂ ਦਿੱਲੀ ਦੀ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਵਿੱਚ ਪੀਐਮ ਮੋਦੀ ਨੂੰ ਮਿਲੇ ਤੋਹਫ਼ਿਆਂ ਦੀ ਇਹ ਨਿਲਾਮੀ ਬਹੁਤ ਖਾਸ ਹੈ।

ਇਸ ਨਿਲਾਮੀ ਵਿਚ ਪੀਐਮ ਮੋਦੀ ਨੂੰ ਦਿਤੇ ਗਏ ਅੰਮ੍ਰਿਤਸਰ (Sri Harmandir Sahib model gifted to PM Narendra Modi to be auctioned) ਦੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਦੀ ਵੀ ਨਿਲਾਮੀ ਹੋਵੇਗੀ। ਸ੍ਰੀ ਦਰਬਾਰ ਦਾ ਮਾਡਲ 18,400 ਰੁਪਏ ਵਿਚ ਨਿਲਾਮ ਹੋਵੇਗਾ। ਕਾਮਧੇਨੂ ਅਤੇ ਮੱਧ ਪੂਰਬ ਦੇ ਮਸ਼ਹੂਰ ਇਤਿਹਾਸਕ ਸ਼ਹਿਰ ਯੇਰੂਸ਼ਲਮ ਦੇ ਸਮਾਰਕ ਦੇ ਮਾਡਲ ਨੂੰ ਲੋਕ ਸਭ ਤੋਂ ਜ਼ਿਆਦਾ ਪਸੰਦ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਲੋਕ ਵੱਡੀ ਗਿਣਤੀ 'ਚ ਬੋਲੀ ਲਗਾ ਰਹੇ ਹਨ।

ਪੀਐਮ ਮੋਦੀ ਨੂੰ ਮਿਲੇ ਤੋਹਫ਼ਿਆਂ ਵਿਚ ਭਗਵਾਨ ਲਕਸ਼ਮੀ ਨਰਾਇਣ ਵਿੱਠਲ ਅਤੇ ਦੇਵੀ ਰੁਕਮਣੀ ਦੀਆਂ ਪੇਂਟਿੰਗਾਂ, ਅਰਨਮੁਲਾ ਕੰਨੜ, ਭਗਵਾਨ ਰਾਮ, ਸੀਤਾ, ਲਕਸ਼ਮਣ ਅਤੇ ਭਗਵਾਨ ਹਨੂੰਮਾਨ ਦੀਆਂ ਪਿੱਤਲ ਦੀਆਂ ਮੂਰਤੀਆਂ, ਮੋਢੇਰਾ ਦਾ ਸੂਰਜ ਮੰਦਰ, ਚਿਤੌੜਗੜ੍ਹ ਦਾ ਵਿਜੇ ਸਤੰਭ ਸ਼ਾਮਲ ਹਨ। ਚੰਬੇ ਰੁਮਾਲ ਦੀਆਂ ਪ੍ਰਤੀਕ੍ਰਿਤੀਆਂ ਵਿਸ਼ੇਸ਼ ਤੌਰ 'ਤੇ ਪਸੰਦ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਸੱਭਿਆਚਾਰਕ ਮਹੱਤਵ ਹੈ।

 ਜਾਣਕਾਰੀ ਅਨੁਸਾਰ ਇਸ ਨਿਲਾਮੀ ਤੋਂ ਪ੍ਰਾਪਤ ਪੈਸਾ ਨਮਾਮੀ ਗੰਗੇ ਪ੍ਰੋਜੈਕਟ ਨੂੰ ਸਮਰਪਿਤ ਹੈ। ਨਿਲਾਮੀ ਤੋਂ ਮਿਲਣ ਵਾਲੀ ਰਾਸ਼ੀ ਗੰਗਾ ਸਫਾਈ ਮੁਹਿੰਮ 'ਤੇ ਖਰਚ ਕੀਤੀ ਜਾਂਦੀ ਹੈ।

(For more latest news apart from Sri Harmandir Sahib model gifted to PM Narendra Modi to be auctioned, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement