
ਇਕ ਟੀਵੀ ਚੈਨਲ ਦੇ ਪੱਤਰਕਾਰ ਬੌਬੀ ਖੁਰਾਣਾ ਦੇ ਭਰਾ ਗਿਰਧਾਰੀ ਲਾਲ (ਲਾਈਨਮੈਨ) ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ.......
ਫ਼ਿਰੋਜ਼ਪੁਰ : ਇਕ ਟੀਵੀ ਚੈਨਲ ਦੇ ਪੱਤਰਕਾਰ ਬੌਬੀ ਖੁਰਾਣਾ ਦੇ ਭਰਾ ਗਿਰਧਾਰੀ ਲਾਲ (ਲਾਈਨਮੈਨ) ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਪੱਤਰਕਾਰਾਂ ਵਲੋਂ ਜਦੋਂ ਅੱਜ ਸਵੇਰੇ 8-30 ਵਜੇ ਫ਼ਿਰੋਜ਼ਪੁਰ ਸ਼ਹਿਰ ਤੇ ਫ਼ਿਰੋਜਪੁਰ ਛਾਉਣੀ ਨੂੰ ਜੋੜਨ ਵਾਲਾ ਰੇਲਵੇ ਪੁਲ ਨੂੰ ਬੰਦ ਕਰਕੇ ਧਰਨੇ 'ਤੇ ਬੈਠ ਗਏ ਤਾਂ ਪੁਲਿਸ ਪ੍ਰਸ਼ਾਸਨ ਨੂੰ ਹੱਥਾ ਪੈਰਾ ਦੀ ਪੈ ਗਈ। ਪੱਤਰਕਾਰਾਂ ਵਲੋਂ ਵਿਢੇ ਸੰਘਰਸ ਨੂੰ ਹੋਰ ਤਿੱਖਾ ਹੁੰਦਾ ਦੇਖ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਪ੍ਰੀਤਮ ਸਿੰਘ ਵਲੋਂ ਪੱਤਰਕਾਰਾਂ ਦੇ ਰੋਸ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਭਰੋਸਾ ਦਿਤਾ ਗਿਆ ਕਿ ਗਿਰਧਾਰੀ ਲਾਲ ਦੇ ਕਾਤਲਾਂ ਨੂੰ ਐਤਵਾਰ ਤੱਕ ਗ੍ਰਿਫ਼ਤਾਰ ਕਰ ਲਿਆ
ਜਾਵੇਗਾ ਅਤੇ 306 ਨੂੰ 302 ਵਿਚ ਤਬਦੀਲ ਵੀ ਕੀਤਾ ਜਾਵੇਗਾ। ਅੱਜ ਤੀਜੇ ਦਿਨ ਦੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਮਨਦੀਪ ਕੁਮਾਰ ਮੌਂਟੀ, ਚੇਅਰਮੈਨ ਗੁਰਦਰਸ਼ਨ ਸੰਧੂ, ਡਿਸਟਸ ਪ੍ਰੈਸ ਕਲੱਬ ਦੇ ਪ੍ਰਧਾਨ ਕੁਲਦੀਪ ਭੁੱਲਰ ਗੁਰਨਾਮ ਸਿੱਧੂ,ਚੇਅਰਮੈਨ ਗੁਰਦਰਸ਼ਨ ਸੰਧੂ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਸੰਧੂ, ਮਲਕੀਅਤ ਸਿੰਘ,ਸਾਬਕਾ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਹਰਦੀਪ ਕੌਰ ਕੋਟਲਾ ਪੰਜਾਬ ਸਟੂਡੈਂਟਸ ਯੂਨੀਅਨ ਆਦਿ ਨੇ ਕਿਹਾ ਕਿ ਗਿਰਧਾਰੀ ਲਾਲ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵਲੋਂ ਵਾਰ ਵਾਰ ਭਰੋਸਾ ਦਿਤੇ ਜਾਣ ਦੇ ਬਾਵਜੂਦ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ
ਕਥਿਤ ਸਿਆਸੀ ਦਬਾਅ ਹੇਠ ਗ੍ਰਿਫ਼ਤਾਰ ਨਹੀ ਕੀਤਾ ਜਾ ਰਿਹਾ ਜਿਸ ਤੋਂ ਸਪਸ਼ਟ ਹੈ ਕਿ ਪੁਲਿਸ ਜਾਂ ਤਾਂ ਦੋਸ਼ੀਆਂ ਅੱਗੇ ਗੋਡੇ ਟੇਕ ਚੁੱਕੀ ਹੈ ਜਾਂ ਕਥਿਤ ਰਿਸ਼ਵਤਖੋਰੀ ਦੇ ਚੱਲਦਿਆਂ ਕਾਰਵਾਈ ਕਰਨ ਲਈ ਪੁਲਿਸ ਦੀ ਜ਼ਮੀਰ ਇਜਾਜ਼ਤ ਨਹੀ ਦੇ ਰਹੀ। ਜ਼ਿਕਰਯੋਗ ਹੈ ਕਿ ਆਈਜੀ ਪੰਜਾਬ ਪੁਲਿਸ, ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਅਤੇ ਐਸਪੀਐਚ ਦੇ ਵਿਰੁੱਧ ਪ੍ਰੈਸ ਕਲੱਬ ਫ਼ਿਰੋਜ਼ਪੁਰ, ਡਿਸਟਸ ਪ੍ਰੈਸ ਕਲੱਬ,
ਦਿਹਾਤੀ ਪ੍ਰੈਸ ਕਲੱਬ, ਪ੍ਰੈਸ ਕਲੱਬ ਗੁਰੂਹਰਸਹਾਏ, ਪ੍ਰੈਸ ਕਲੱਬ ਮਮਦੋਟ ਅਤੇ ਪ੍ਰੈਸ ਕਲੱਬ ਫਰੀਦੋਕਟ ਵਲੋਂ ਇਕੱਠੇ ਹੋ ਕੇ ਪਿਛਲੇ ਤਿੰਨ ਦਿਨਾਂ ਤੋਂ ਪੱਤਰਕਾਰ ਬੌਬੀ ਖੁਰਾਣਾ ਦੇ ਭਰਾ ਗਿਰਧਾਰੀ ਲਾਲ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਵਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ।