
ਜਿਸ ਕਾਰਨ ਉਸ ਨੂੰ ਦਵਾਈ ਲਿਆਉਣ ਲਈ ਮਜ਼ਬੂਰੀ ਵਿਚ 70 ਕਿਲੋਮੀਟਰ ਦੀ ਘੋੜੇਸਵਾਰੀ ਕਰਨੀ ਪਈ
ਮਹਾਂਰਾਸ਼ਟਰ : ਭਾਰਤ ਵਿਚ ਕਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਦੇ ਲਈ ਭਾਰਤ ਸਰਕਾਰ ਨੇ 21 ਦਿਨ ਦੇ ਲਈ ਦੇਸ਼ ਭਰ ਵਿਚ ਲੌਕਡਾਊਨ ਕੀਤਾ ਹੋਇਆ ਹੈ। ਇਸ ਕਰਕੇ ਹਰ ਪਾਸੇ ਆਵਾਜ਼ਾਈ ਠੱਪ ਹੋਈ ਪਈ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਆਪਣੀਆਂ ਜਰੂਰਤਾਂ ਨੂੰ ਪੂਰਾ ਕਰਨ ਦੇ ਲਈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ। ਅਜਿਹਾ ਹੀ ਅੱਜ ਇਕ ਅਨੋਖਾ ਮਾਮਲਾ ਮਹਾਂਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿਚ ਦੇਖਣ ਨੂੰ ਮਿਲਿਆ। ਜਿੱਥੇ ਇਕ 70 ਸਾਲ ਦੇ ਬਜੁਰਗ ਵਿਅਕਤੀ ਨੇ ਆਪਣੀ ਪਤਨੀ ਦੇ ਲਈ ਇਸ ਲੌਕਡਾਊਨ ਦੀ ਸਥਿਤੀ ਵਿਚ ਅਜਿਹਾ ਕੰਮ ਕੀਤਾ ਜਿਸ ਨੇ ਇਕ ਪਤੀ-ਪਤਨੀ ਦੇ ਰਿਸ਼ਤੇ ਦੀ ਅਟੁੱਟ ਮਿਸਾਲ ਨੂੰ ਦਰਸਾਇਆ ਹੈ।
Lockdown
ਦੱਸ ਦੱਈਏ ਕਿ ਇਥੋਂ ਦੇ ਇਕ ਦਰਸ਼ਨਲ ਪਿੰਡ ਵਿਚ ਰਹਿਣ ਵਾਲੇ 70 ਸਾਲ ਦੇ ਬਜੁਰਗ ਵਿਅਕਤੀ ਦੀ ਪਤਨੀ ਬਿਮਾਰ ਹੋ ਗਈ ਸੀ। ਪਰ ਜਦੋਂ ਉਹ ਵਿਅਕਤੀ ਡਾਕਟਰ ਤੋਂ ਦਵਾਈ ਲੈਣ ਗਿਆ ਤਾਂ ਡਾਕਟਰ ਨੇ ਦਵਾਈ ਤਾਂ ਲਿਖ ਦਿੱਤੀ ਪਰ ਇਹ ਦਵਾਈ ਕਿਸੇ ਨੇੜੇ ਦੇ ਇਲਾਕੇ ਵਿਚੋਂ ਨਹੀਂ ਮਿਲ ਰਹੀ ਸੀ। ਜਿਸ ਕਾਰਨ ਉਸ ਬਜੁਰਗ ਵਿਅਕਤੀ ਨੂੰ ਸ਼ਹਿਰ ਤੋਂ ਦਵਾਈ ਲਿਆਉਣ ਦਾ ਫੈਸਲਾ ਲੈਣਾ ਪਿਆ। ਜ਼ਿਕਰ ਯੋਗ ਹੈ ਕਿ ਨਾਂ ਹੀ ਉਸ ਕੋਲ ਜਾਣ ਲਈ ਕੋਈ ਸਾਧਨ ਸੀ ਅਤੇ ਨਾਂ ਹੀ ਕੋਈ ਹੋਰ ਵਿਅਕਤੀ ਲੌਕਡਾਊਨ ਦੇ ਕਾਰਨ ਉਸ ਦੇ ਨਾਲ ਜਾਣ ਲਈ ਤਿਆਰ ਸੀ । ਜਿਸ ਕਾਰਨ ਉਸ ਨੂੰ ਦਵਾਈ ਲਿਆਉਣ ਲਈ ਮਜ਼ਬੂਰੀ ਵਿਚ 70 ਕਿਲੋਮੀਟਰ ਦੀ ਘੋੜੇਸਵਾਰੀ ਕਰਨੀ ਪਈ। ਰਸਤੇ ਵਿਚ ਕਈ ਵਾਰ ਪੁਲਿਸ ਵੱਲੋਂ ਉਸ ਦੀ ਪੁਛ ਪੜਤਾਲ ਕਰਨ ‘ਤੇ ਬਜੁਰਗ ਨੂੰ ਅੱਗੇ ਜਾਣ ਦਿੱਤਾ ਗਿਆ ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।