2 ਮਹੀਨਿਆਂ ਤੋਂ ਕੁੱਝ ਲੜਕਿਆਂ ਵਲੋਂ ਕੀਤਾ ਜਾ ਰਿਹਾ ਸੀ ਤੰਗ-ਪ੍ਰੇਸ਼ਾਨ: ਪ੍ਰਵਾਰਕ ਮੈਂਬਰ
ਜਲੰਧਰ: ਜ਼ਿਲ੍ਹੇ ਦੇ ਪ੍ਰੀਤ ਨਗਰ ਵਿਚ ਸੁਣਨ ਤੇ ਬੋਲਣ ਤੋਂ ਅਸਮਰਥ 17 ਸਾਲਾ ਲੜਕੀ ਨੇ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਪ੍ਰਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਲੜਕੀ ਡੈਫ ਐਂਡ ਡੰਮ ਸਕੂਲ ਵਿਚ ਪੜ੍ਹਦੀ ਸੀ। ਜਿਥੇ ਉਸ ਨੂੰ 2 ਮਹੀਨਿਆਂ ਤੋਂ ਕੁੱਝ ਲੜਕਿਆਂ ਵਲੋਂ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ: Ahmedabad Weather Forecast: ਕੀ ਰਿਜ਼ਰਵ ਡੇਅ 'ਤੇ ਵੀ ਬਾਰਸ਼ ਖ਼ਰਾਬ ਕਰੇਗੀ IPL ਫ਼ਾਈਨਲ ਦਾ ਮਜ਼ਾ, ਜਾਣੋ ਮੌਸਮ ਦਾ ਹਾਲ
ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਕੀਤੀ ਸੀ ਪਰ ਪ੍ਰਿੰਸੀਪਲ ਨੇ ਅਪਣੇ ਪਧਰ ’ਤੇ ਹੀ ਇਸ ਮਾਮਲੇ ਨੂੰ ਖਤਮ ਕਰ ਦਿਤਾ ਸੀ। ਇਸ ਤੋਂ ਲੜਕੀ ਪ੍ਰੇਸ਼ਾਨ ਸੀ। ਰਿਸ਼ਤੇਦਾਰਾਂ ਨੇ ਦਸਿਆ ਕਿ ਜਦ ਉਹ ਉਸ ਨੂੰ ਸਕੂਲ ਦੇ ਹੋਸਟਲ ਤੋਂ ਲੈ ਕੇ ਆਏ ਤਾਂ ਉਹ ਕਿਸੇ ਨਾਲ ਗੱਲ ਨਹੀਂ ਕਰ ਰਹੀ ਸੀ। ਇਸ ਕਾਰਨ ਉਸ ਨੇ ਇਹ ਖ਼ੌਫ਼ਨਾਕ ਕਦਮ ਚੁਕ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ: ਪੰਜਾਬ ’ਚ ਵਧੇਗੀ ਡਾਕਟਰਾਂ ਦੀ ਤਨਖ਼ਾਹ! ਸਿਹਤ ਮੰਤਰੀ ਨੇ ਕਿਹਾ, ‘ਤਨਖ਼ਾਹ ਸਕੇਲ ਨੂੰ ਕੀਤਾ ਜਾਵੇਗਾ ਮੁੜ ਪ੍ਰਭਾਸ਼ਤ’
ਉਨ੍ਹਾਂ ਦਸਿਆ ਕਿ ਲੜਕੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਥਾਣਾ ਨੰਬਰ 8 ਦੀ ਪੁਲਿਸ ਨੇ ਮ੍ਰਿਤਕ ਦੀ ਦੇਹ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਰੇਕ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਪੁਲਿਸ ਨੂੰ ਕੁੱਝ ਵੀ ਬਰਾਮਦ ਨਹੀਂ ਹੋਇਆ ਹੈ।