ਪੰਜਾਬ ’ਚ ਵਧੇਗੀ ਡਾਕਟਰਾਂ ਦੀ ਤਨਖ਼ਾਹ! ਸਿਹਤ ਮੰਤਰੀ ਨੇ ਕਿਹਾ, ‘ਤਨਖ਼ਾਹ ਸਕੇਲ ਨੂੰ ਕੀਤਾ ਜਾਵੇਗਾ ਮੁੜ ਪ੍ਰਭਾਸ਼ਤ’
Published : May 29, 2023, 12:19 pm IST
Updated : May 29, 2023, 12:19 pm IST
SHARE ARTICLE
Dr. Balbir Singh
Dr. Balbir Singh

ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤਕ 550 ਨਵੇਂ ਡਾਕਟਰ ਆਉਣਗੇ

 

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ​​ਕਰਨ ਲਈ ਜਲਦ ਹੀ ਡਾਕਟਰਾਂ ਦੇ 'ਪੇਅ ਸਕੇਲ' ਨੂੰ ਮੁੜ ਪ੍ਰਭਾਸ਼ਤ ਕਰੇਗੀ। ਇਹ ਗੱਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਨਵਾਂਸ਼ਹਿਰ ਵਿਖੇ ਕਹੀ। ਉਹ ਇਥੇ ਜ਼ਿਲ੍ਹੇ ਤੋਂ ਸੂਬੇ ਦੇ 12 ਹਾਈ ਰਿਸਕ ਵਾਲੇ ਜ਼ਿਲ੍ਹਿਆਂ ਵਿਚ ਉਪ-ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਆਏ ਸਨ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਭਾਵੁਕ ਹੋਏ ਮਾਪੇ ਤੇ ਪ੍ਰਸ਼ੰਸਕ

ਇਸ ਦੌਰਾਨ ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤਕ 550 ਨਵੇਂ ਡਾਕਟਰ ਆਉਣਗੇ, ਜਿਨ੍ਹਾਂ ਦੀ ਤਨਖ਼ਾਹ 30 ਹਜ਼ਾਰ ਤੋਂ ਵਧਾ ਕੇ 70 ਹਜ਼ਾਰ ਕਰ ਦਿਤੀ ਗਈ ਹੈ। ਇਸ ਤੋਂ ਇਲਾਵਾ ਪਿਛਲੀ ਸਰਕਾਰ ਵਿਚ 7ਵੇਂ ਤਨਖ਼ਾਹ ਸਕੇਲ ਕਾਰਨ ਡਾਕਟਰਾਂ ਦੀ ਤਨਖ਼ਾਹ 1.41 ਲੱਖ ਤੋਂ ਘਟ ਕੇ 1.18 ਲੱਖ ਰਹਿ ਗਈ ਸੀ ਅਤੇ ਇਥੋਂ ਡਾਕਟਰ ਨੌਕਰੀ ਛੱਡ ਕੇ ਗੁਆਂਢੀ ਸੂਬਿਆਂ ਵਿਚ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਅਜਿਹੇ ਡਾਕਟਰਾਂ ਨਾਲ ਸੰਪਰਕ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਤਨਖ਼ਾਹ ਸਕੇਲ ਨੂੰ ਮੁੜ ਨਿਰਧਾਰਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬੀ ਭਾਸ਼ਾ ਤੇ ਵਿਰਸੇ ਲਈ ਰਣਜੀਤ ਬਾਵਾ ਦੇ ਬੋਲਾਂ ਨੇ ਕੀਲੇ ਦਰਸ਼ਕ 

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਡਾਕਟਰਾਂ ਦੀ ਸਖ਼ਤ ਲੋੜ ਹੈ ਅਤੇ ਸਰਕਾਰ ਅਪਣੇ ਪਧਰ 'ਤੇ ਮੈਡੀਕਲ ਸਪੈਸ਼ਲਿਸਟਾਂ, ਰੇਡੀਓਡਾਇਗਨੌਸਟਿਕਸ, ਗਾਇਨੀਕੋਲੋਜਿਸਟ ਅਤੇ ਹੋਰ ਮਾਹਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੀਆਂ ਲੋੜਾਂ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਟਾਫ਼ ਨਰਸਾਂ, ਪੈਰਾਮੈਡਿਕਸ, ਗ੍ਰੇਡ ਚਾਰ, ਵਾਰਡ ਅਟੈਂਡੈਂਟ ਅਤੇ ਹੋਰ ਸਟਾਫ਼ ਦੀ ਭਰਤੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਲੁਧਿਆਣਾ: ਸਿਵਲ ਸਰਵਿਸਿਜ਼ ਪ੍ਰੀਲਿਮਸ ਦੀ ਪ੍ਰੀਖਿਆ ਦੇਣ ਪੁੱਜਾ ਸਭ ਤੋਂ ਛੋਟੇ ਕੱਦ ਦਾ ਉਮੀਦਵਾਰ

ਸਿਹਤ ਮੰਤਰੀ ਅਨੁਸਾਰ ਸਰਕਾਰੀ ਹਸਪਤਾਲਾਂ ਨੂੰ ਸਪਲਾਈ ਹੋਣ ਵਾਲੀਆਂ 95 ਫ਼ੀ ਸਦੀ ਦਵਾਈਆਂ ਲਈ ਰੇਟ ਠੇਕੇ ਤੈਅ ਕੀਤੇ ਗਏ ਹਨ ਅਤੇ ਬਾਕੀ ਪੰਜ ਫ਼ੀ ਸਦੀ ਰੇਟ ਦੇ ਠੇਕੇ ਵੀ ਜਲਦੀ ਹੀ ਪੂਰੇ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਰਕਾਰੀ ਹਸਪਤਾਲਾਂ ਦੀਆਂ ਐਮਰਜੈਂਸੀ ਮੈਡੀਕਲ ਸੇਵਾਵਾਂ ਹੋਰ ਵੀ ਬਿਹਤਰ ਹੋ ਜਾਣਗੀਆਂ ਅਤੇ ਇਥੇ ਹਰ ਤਰ੍ਹਾਂ ਦੀ ਲੋੜੀਂਦੀ ਜਾਂਚ, ਮੈਡੀਕਲ ਮਾਹਰ ਅਤੇ ਦਵਾਈਆਂ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ਵਿਚ ਖੋਲ੍ਹੇ ਗਏ 580 ਆਮ ਆਦਮੀ ਕਲੀਨਿਕਾਂ ਨੇ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਵਿਚ ਵੱਡੀ ਰਾਹਤ ਦਿਤੀ ਹੈ, ਜਿਸ ਕਾਰਨ ਵੱਡੇ ਹਸਪਤਾਲਾਂ ਵਿਚ ਵੀ ਓਪੀਡੀ ਵਾਲੇ ਮਰੀਜ਼ਾਂ ਦੀ ਭੀੜ ਘਟ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement