ਗਯਾ 5 ਡਿਗਰੀ ਸੈਲਸੀਅਸ ਤਾਪਮਾਨ ਨਾਲ ਰਿਹਾ ਸਭ ਤੋਂ ਜ਼ਿਆਦਾ ਠੰਢਾ
ਪਟਨਾ : ਬਿਹਾਰ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਨਾਲ ਹੋਇਆ । ਠੰਢੀ ਹਵਾ ਚੱਲਣ ਕਾਰਨ ਹੱਡੀਆਂ ਕੰਬਾਉਣ ਵਾਲੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਮੌਸਮ ਵਿਗਿਆਨ ਕੇਂਦਰ ਨੇ ਅੱਜ 1 ਜਨਵਰੀ ਨੂੰ ਸੂਬੇ ਦੇ ਸਾਰੇ 38 ਜ਼ਿਲ੍ਹਿਆਂ ਵਿੱਚ ਕੋਲਡ ਡੇਅ ਅਤੇ ਧੁੰਦ ਲਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਿੱਚ 28 ਜ਼ਿਲ੍ਹਿਆਂ ਵਿੱਚ ਔਰੇਂਜ ਅਤੇ 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਹੈ।
ਮੌਸਮ ਵਿਗਿਆਨ ਕੇਂਦਰ ਅਨੁਸਾਰ ਸੂਬੇ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਕਾਰਨ ਵਿਜੀਬਿਲਟੀ ਕਾਫ਼ੀ ਘੱਟ ਦਰਜ ਕੀਤੀ ਗਈ। ਸੜਕਾਂ, ਰੇਲ ਅਤੇ ਹਵਾਈ ਯਾਤਰਾ ’ਤੇ ਵੀ ਧੁੰਦ ਦਾ ਅਸਰ ਸਾਫ਼ ਦਿਖ ਰਿਹਾ ਹੈ। ਠੰਡ ਕਾਰਨ 10ਵੀਂ ਤੱਕ ਦੇ ਸਕੂਲ 4 ਜਨਵਰੀ ਤੱਕ ਬੰਦ ਕਰ ਦਿੱਤੇ ਗਏ ਹਨ। ਜਦਕਿ ਦਰਭੰਗਾ, ਜਹਾਨਾਬਾਦ, ਨਾਲੰਦਾ ਵਿੱਚ 8ਵੀਂ ਤੱਕ ਦੇ ਸਕੂਲ 3 ਜਨਵਰੀ ਤੱਕ ਬੰਦ ਕੀਤੇ ਗਏ ਹਨ।
ਮੌਸਮ ਵਿਗਿਆਨ ਕੇਂਦਰ ਨੇ ਬਿਹਾਰ ਦੇ 10 ਜ਼ਿਲ੍ਹਿਆਂ ਵਿੱਚ ਹਲਕੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਧੁੰਦ ਦਾ ਅਸਰ ਥੋੜ੍ਹਾ ਘੱਟ ਦਿਖੇਗਾ। ਪਰ ਠੰਡੀ ਹਵਾ ਕਾਰਨ ਕੜਾਕੇ ਦੀ ਠੰਡ ਮਹਿਸੂਸ ਕੀਤੀ ਜਾਵੇਗੀ। ਜਦਕਿ 28 ਜ਼ਿਲ੍ਹਿਆਂ ਵਿੱਚ ਕੋਲਡ-ਡੇ ਅਤੇ ਗਾੜ੍ਹੀ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਧੁੰਦ ਦਾ ਅਸਰ ਜ਼ਿਆਦਾ ਦਿਖੇਗਾ।
