ਮਲਬੇ ਹੇਠ ਦੱਬਣ ਕਾਰਨ ਪਤੀ, ਪਤਨੀ ਅਤੇ ਤਿੰਨ ਬੱਚਿਆਂ ਦੀ ਗਈ ਜਾਨ
Patna roof collapses News in punjabi: ਬਿਹਾਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਪਟਨਾ ਦੇ ਨੇੜੇ ਦਾਨਾਪੁਰ ਵਿਚ ਇਕ ਘਰ ਦੀ ਛੱਤ ਡਿੱਗਣ ਨਾਲ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਬੀਤੀ ਦੇਰ ਰਾਤ ਸਾਰਨ ਅਤੇ ਪਟਨਾ ਦੀ ਸਰਹੱਦ ਨਾਲ ਲੱਗਦੇ ਦਾਇਰਾ ਖੇਤਰ ਵਿੱਚ ਸਥਿਤ ਮਾਨਸ ਨਯਾ ਪਾਨਾਪੁਰ ਪਿੰਡ ਵਿੱਚ ਵਾਪਰੀ।
ਘਰ ਦੀ ਛੱਤ ਡਿੱਗਣ ਨਾਲ ਮੁਹੰਮਦ ਬਬਲੂ (35), ਉਸ ਦੀ ਪਤਨੀ ਰੋਸ਼ਨ ਖਾਤੂਨ (30), ਉਨ੍ਹਾਂ ਦੀ ਧੀ ਰੁਸਰ (12), ਪੁੱਤਰ ਮੁਹੰਮਦ ਚਾਂਦ (10) ਅਤੇ ਧੀ ਚਾਂਦਨੀ (2) ਦੀ ਮੌਤ ਹੋ ਗਈ।
ਘਰ ਵਿਚ ਮਲਬਾ ਹੀ ਮਲਬਾ ਇਕੱਠਾ ਹੋ ਗਿਆ। ਟੁੱਟੀਆਂ ਇੱਟਾਂ ਦੀਆਂ ਕੰਧਾਂ ਦੇ ਹੇਠਾਂ ਇੱਕ ਬੱਚੇ ਦਾ ਸਕੂਲ ਬੈਗ, ਕੁਝ ਕੱਪੜੇ ਅਤੇ ਇੱਕ ਪੱਖਾ ਦਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ। ਸਾਰੇ ਪੀੜਤਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਦਾਨਾਪੁਰ ਭੇਜ ਦਿੱਤਾ ਗਿਆ ਹੈ।
