ਤੇਜਸਵੀ ਯਾਦਵ ਰਾਘੋਪੁਰ ਸੀਟ ਤੋਂ ਅੱਗੇ
ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਲਈ ਦੋ ਪੜਾਵਾਂ ਵਿਚ ਪਈਆਂ ਵੋਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਅਨੁਸਾਰ ਐਨ.ਡੀ. ਏ. ਅੱਗੇ ਚੱਲ ਰਿਹਾ ਹੈ। 187 ਸੀਟਾਂ ਦੇ ਆਏ ਰੁਝਾਨਾਂ ’ਚ ਐਨ.ਡੀ.ਏ. 103 ਸੀਟਾਂ ’ਤੇ ਅੱਗੇ ਚੱਲ ਰਿਹਾ ਹੈ ਜਦਕਿ ਮਹਾਂਗੱਠਜੋੜ ਨੇ ਵੀ 80 ਸੀਟਾਂ ’ਤੇ ਲੀਡ ਬਣਾ ਲਈ ਹੈ। ਉਧਰ ਮਹਾਂਗੱਠਜੋੜ ਦਾ ਮੁੱਖ ਮੰਤਰੀ ਚਿਹਰਾ ਤੇਜਸਵੀ ਯਾਦਵੀ ਵੀ ਰਾਘੋਪੁਰ ਵਿਧਾਨ ਸਭਾ ਸੀਟ ਤੋਂ ਅੱਗੇ ਚੱਲ ਰਹੇ ਹਨ।
