ਜੇਡੀਯੂ ਅਤੇ ਭਾਜਪਾ ਗੱਠਜੋੜ 200 ਦੇ ਅੰਕੜੇ ਵੱਲ ਵਧਿਆ
ਪਟਨਾ : ਬਿਹਾਰ ਦੀ 243 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਆਏ ਰੁਝਾਨਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਅਤੇ ਜਨਤਾ ਦਲ ਯੂਨਾਈਟਿਡ ਦਾ ਐਨ.ਡੀ.ਏ. ਗੱਠਜੋੜ ਦੋਹਰੇ ਸੈਂਕੜੇ ਵੱਲ ਵਧ ਰਿਹਾ ਹੈ। ਤੇਜਸਵੀ ਯਾਦਵ ਅਤੇ ਉਨ੍ਹਾਂ ਦਾ ਗੱਠਜੋੜ ਕਾਫ਼ੀ ਪਿੱਛੇ ਹਨ ਜਦਕਿ ਮਹੂਆ ਵਿਧਾਨ ਸਭਾ ਸੀਟ ਤੋਂ ਤੇਜ ਪ੍ਰਤਾਪ ਯਾਦਵ ਪਿੱਛੇ ਚੱਲ ਰਹੇ ਹਨ। ਉਥੇ ਹੀ ਰਾਘੋਪੁਰ ਸੀਟ ਤੋਂ ਮਹਾਂਗੱਠਜੋੜ ਦਾ ਮੁੱਖ ਮੰਤਰੀ ਚਿਹਰਾ ਤੇਜਸਵੀ ਯਾਦਵ ਵੀ ਪਿੱਛੇ ਚੱਲ ਰਹੇ ਹਨ।
ਵੋਟਿੰਗ ਤੋਂ ਬਾਅਦ ਆਏ ਐਗਜਿਟ ਪੋਲ ਅਤੇ ਤਾਜਾ ਰੁਝਾਨਾਂ ਤੋਂ ਬਾਅਦ ਭਾਜਪਾ ਦੇ ਮੁੱਖ ਦਫਤਰ ’ਚ ਜਸ਼ਨ ਦਾ ਮਾਹੌਲ ਹੈ। ਦਿੱਲੀ ਸਥਿਤੀ ਭਾਰਤੀ ਜਨਤਾ ਪਾਰਟੀ ਦਾ ਮੁੱਖ ਦਫ਼ਤਰ ਸੂਬੇ ਦੇ ਖਾਣਿਆਂ ਦੇ ਨਾਲ ਜਿੱਤ ਦਾ ਜਸ਼ਨ ਮਨਾਉਣ ਦੀ ਤਿਆਰੀ ਵਿਚ ਜੁਟ ਗਿਆ ਹੈ। ਇਸ ਤੋਂ ਪਹਿਲਾਂ ਬਿਹਾਰ ’ਚ ਦੂਜੇ ਬਿਹਾਰ ’ਚ ਦੂਜੇ ਗੇੜ ਦੀਆਂ ਪਈਆਂ ਵੋਟਾਂ ਤੋਂ ਬਾਅਦ ਆਏ ਐਗਜਿਟ ਪੋਲਾਂ ’ਚ ਬਿਹਾਰ ’ਚ ਇਕ ਵਾਰ ਫਿਰ ਤੋਂ ਐਨਡੀਏ ਦੀ ਸਰਕਾਰ ਬਣਨ ਦਾ ਅਨੁਮਾਨ ਲਗਾਇਆ ਗਿਅ ਸੀ।
