ਚੋਣ ਪ੍ਰਚਾਰ ਦੌਰਾਨ ਚੰਦਰਸ਼ੇਖਰ ਨੂੰ ਆਇਆ ਸੀ ਹਾਰਟ ਅਟੈਕ
ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ 2025 ਦੇ ਨਤੀਜਿਆਂ ਦੀ ਰਾਤ ਪ੍ਰਸ਼ਾਂਤ ਕਿਸ਼ੋਰ ਦੀ ਜਨ ਸੁਰਾਜ ਪਾਰਟੀ ਦੇ ਲਈ ਦੋ ਬੁਰੀ ਖ਼ਬਰਾਂ ਆਈਆਂ। ਪਹਿਲੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਮਿਲੀ ਕਰਾਰੀ ਹਾਰ ਅਤੇ ਦੂਜੀ ਇਕ ਉਮੀਦਵਾਰ ਦੀ ਮੌਤ। ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਤਰਾਰੀ ਵਿਧਾਨ ਸਭਾ ਸੀਟ ਤੋਂ ਜਨ ਸੁਰਾਜ ਪਾਰਟੀ ਦੇ ਉਮੀਦਵਾਰ ਨੂੰ 31 ਅਕਤੂਬਰ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਨਤੀਜਿਆਂ ਵਾਲੀ ਰਾਤ 14 ਨਵੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ। 10 ਦਿਨਾਂ ਤੱਕ ਉਨ੍ਹਾਂ ਇਲਾਜ ਚੱਲਿਆ ਪਰ ਡਾਕਟਰ ਉਨ੍ਹਾਂ ਨੂੰ ਬਚਾਅ ਨਹੀਂ ਸਕੇ।
ਤਰਾਰੀ ਸੀਟ ਤੋਂ ਜਨ ਸੁਰਾਜ ਪਾਰਟੀ ਦੇ ਉਮੀਦਵਾਰ ਚੰਦਰਸ਼ੇਖਰ ਸਿੰਘ ਸਨ ਅਤੇ 31 ਅਕਤੂਬਰ ਨੂੰ ਚੋਣ ਪ੍ਰਚਾਰ ਦੇ ਦਿਨ ਹੀ ਉਨ੍ਹਾਂ ਨੂੰ ਤਰਾਰੀ ’ਚ ਹਾਰਟ ਅਟੈਕ ਆਇਆ ਸੀ। ਜਿਸ ਤੋਂ ਬਾਅਦ ਸਮਰਥਕ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ 10 ਦਿਨ ਦੇ ਇਲਾਜ ਦੇ ਦੌਰਾਨ ਚੰਦਰਸ਼ੇਖਰ ਸਿੰਘ ਦੀ ਸਿਹਤ ਹੋਰ ਖਰਾਬ ਹੁੰਦੀ ਚਲੀ ਗਈ ਅਤੇ 14 ਨਵੰਬਰ ਦੀ ਰਾਤ ਉਨ੍ਹਾਂ ਦਾ ਦੇਹਾਂਤ ਹੋ ਗਿਆ। ਜਨਸੁਰਾਜ ਪਾਰਟੀ ਦੇ ਆਗੂਆਂ ਵੱਲੋਂ ਚੰਦਰਸ਼ੇਖਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤਰਾਰੀ ਵਿਧਾਨ ਸਭਾ ਸੀਟ ’ਤੇ ਪਹਿਲੇ ਗੇੜ ਤਹਿਤ ਵੋਟਿੰਗ ਹੀ ਸੀ, ਜਿਸ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਗਏ ਅਤੇ ਨਤੀਜਿਆਂ ਵਾਲੀ ਰਾਤ ਹੀ ਚੰਦਰਸ਼ੇਖਰ ਸਿੰਘ ਦੀ ਮੌਤ ਹੋ ਗਈ।
