ਡਰੇ ਲੋਕ ਘਰਾਂ ਵਿਚੋਂ ਆਏ ਬਾਹਰ, ਭੂਚਾਲ ਦਾ ਕੇਂਦਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਸੀ
Bihar Earthquake News : ਬਿਹਾਰ ਦੇ ਕਿਸ਼ਨਗੰਜ ਵਿੱਚ ਸ਼ੁੱਕਰਵਾਰ ਸਵੇਰੇ 10 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਚਾਨਕ ਜ਼ਮੀਨ ਹਿੱਲਣ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਭੂਚਾਲ ਦਾ ਕੇਂਦਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ 42 ਕਿਲੋਮੀਟਰ ਦੂਰ ਨਰਸਿੰਗਦੀ ਸੀ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.6 ਮਾਪੀ ਗਈ।
ਅਚਾਨਕ ਆਏ ਭਿਆਨਕ ਭੂਚਾਲ ਨੇ ਜ਼ਿਲ੍ਹੇ ਵਿੱਚ ਦਹਿਸ਼ਤ ਫੈਲਾ ਦਿੱਤੀ, ਇਲਾਕੇ ਦੇ ਅੱਧੇ ਤੋਂ ਵੱਧ ਵਾਸੀ ਠੰਢ ਕਾਰਨ ਡੂੰਘੀ ਨੀਂਦ ਵਿੱਚ ਸੁੱਤੇ ਪਏ ਸਨ।
ਪਰ ਜਿਵੇਂ ਹੀ ਰੌਲਾ ਪੈਣਾ ਸ਼ੁਰੂ ਹੋਇਆ, ਸਾਰੇ ਜਾਗ ਪਏ ਅਤੇ ਸੁਰੱਖਿਅਤ ਥਾਂ ਵੱਲ ਭੱਜ ਗਏ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚ ਪੱਖੇ, ਦਰਵਾਜ਼ੇ ਅਤੇ ਭਾਂਡੇ ਹਿੱਲਣ ਲੱਗੇ।
