ਮੁਰਾਦਾਬਾਦ ’ਚ ਮਹਿਲਾ ਜੱਜ ਦੇ ਪਿਤਾ ਦੀ ਗੋਲੀ ਮਾਰ ਕੇ ਕੀਤੀ ਹੱਤਿਆ
Published : Feb 28, 2026, 10:42 am IST
Updated : Feb 28, 2026, 10:42 am IST
SHARE ARTICLE
 Woman judge's father shot dead in Moradabad
Woman judge's father shot dead in Moradabad

ਜਾਇਦਾਦ ਦੇ ਝਗੜੇ ਕਾਰਨ ਮੁਹੰਮਦ ਅਸਦ ਨੂੰ ਸਾਲੇ ਵੱਲੋਂ ਮਾਰੀ ਗਈ ਗੋਲੀ

ਮੁਰਾਦਾਬਾਦ : ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਮਹਿਲਾ ਜੱਜ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤਾ ਗਈ। ਉਹ ਰੋਜ਼ਾ ਖੋਲ੍ਹਣ ਤੋਂ ਬਾਅਦ ਆਪਣੇ ਸਾਲੇ ਨਾਲ ਤਰਾਵੀਹ ਦੀ ਨਮਾਜ਼ ਪੜ੍ਹਨ ਲਈ ਮਸਜਿਦ ਜਾ ਰਹੇ ਸਨ। ਉਦੋਂ ਹੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਨ੍ਹਾਂ ਦਾ ਦੂਜਾ ਸਾਲਾ ਆਇਆ ਅਤੇ ਪਿੱਛੇ ਤੋਂ ਸਿਰ ਵਿੱਚ ਗੋਲੀ ਮਾਰ ਦਿੱਤੀ।

ਗੋਲੀ ਲੱਗਣ ਤੋਂ ਬਾਅਦ ਉਹ ਜ਼ਮੀਨ ’ਤੇ ਡਿੱਗ ਪਏ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।  ਮੁਹੰਮਦ ਅਸਦ 'ਅਲਵੀਨਾ' ਨਾਮ ਨਾਲ ਬੇਕਰੀ ਚਲਾਉਂਦੇ ਸਨ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸਾਲਾ ਹਿਸਟਰੀਸ਼ੀਟਰ ਹੈ। ਬੇਕਰੀ ਸੰਚਾਲਕ ਨਾਲ ਉਸ ਦਾ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ।

ਘਟਨਾ ਮੁਰਾਦਾਬਾਦ ਸ਼ਹਿਰ ਵਿੱਚ ਨਾਗਫਨੀ ਥਾਣਾ ਇਲਾਕੇ ਦੇ ਬੰਗਲਾ ਪਿੰਡ ਚੌਰਾਹੇ ਦੀ ਹੈ। ਬੇਕਰੀ ਸੰਚਾਲਕ ਦੀ ਬੇਟੀ ਅਤੇ ਜਵਾਈ ਦੋਵੇਂ ਜੱਜ ਹਨ । ਬੇਟੀ ਦੀ ਪੋਸਟਿੰਗ ਬੁਲੰਦਸ਼ਹਿਰ ਵਿੱਚ ਦੱਸੀ ਜਾ ਰਹੀ ਹੈ। ਜਿਗਰ ਕਾਲੋਨੀ ਨਿਵਾਸੀ ਮੁਹੰਮਦ ਅਸਦ ‘ਅਲਵੀਨਾ ਬੇਕਰੀ’ ਨਾਮ ਨਾਲ ਬੇਕਰੀ ਚਲਾਉਂਦੇ ਸਨ। ਪੂਰੇ ਸ਼ਹਿਰ ਵਿੱਚ ਉਨ੍ਹਾਂ ਦੀਆਂ 5-6 ਬ੍ਰਾਂਚਾਂ ਹਨ। ਸ਼ੁੱਕਰਵਾਰ ਸ਼ਾਮ ਨੂੰ ਲਗਭਗ 7:30 ਵਜੇ ਸਾਲੇ ਮਜ਼ਾਹਿਰ ਨਾਲ ਸਕੂਟੀ ਤੇ ਲਾਲ ਮਸਜਿਦ ਤਰਾਵੀਹ ਦੀ ਨਮਾਜ਼ ਅਦਾ ਕਰਨ ਜਾ ਰਹੇ ਸਨ।
 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement