Tejashwi Yadav ਨੂੰ ਚੁਣਿਆ ਗਿਆ ਬਿਹਾਰ ਵਿਧਾਨ ਸਭਾ ਲਈ ਵਿਰੋਧੀ ਧਿਰ ਦਾ ਆਗੂ

By : JAGDISH

Published : Nov 29, 2025, 4:17 pm IST
Updated : Nov 29, 2025, 4:17 pm IST
SHARE ARTICLE
Tejashwi Yadav elected Leader of Opposition in Bihar Assembly
Tejashwi Yadav elected Leader of Opposition in Bihar Assembly

ਮਹਾਂਗੱਠਜੋੜ ਦੀ ਮੀਟਿੰਗ ਦੌਰਾਨ ਤੇਜਸਵੀ ਯਾਦਵ ਦੇ ਨਾਂ 'ਤੇ ਲੱਗੀ ਮੋਹਰੀ

ਪਟਨਾ : ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ 18ਵੀਂ ਵਾਰ ਬਿਹਾਰ ਵਿਧਾਨ ਸਭਾ ਲਈ ਵਿਰੋਧੀ ਧਿਰ ਦੇ ਆਗੂ ਚੁਣੇ ਗਏ। ਰਾ਼ਸਟਰੀ ਜਨਤਾ ਦਲ ਅਤੇ ਮਹਾਂਗੱਠਜੋੜ ਦੇ ਵਿਧਾਇਕ ਦਲ ਦੀ ਮੀਟਿੰਗ ’ਚ ਤੇਜਸਵੀ ਯਾਦਵ ਦੇ ਨਾਮ ’ਤੇ ਸਰਬਸੰਮਤੀ ਨਾਲ ਮੋਹਰ ਲਗਾ ਦਿੱਤੀ ਗਈ। ਸ਼ਨੀਵਾਰ ਨੂੰ ਹੋਈ ਮੀਟਿੰਗ ’ਚ ਰਾਜਦ, ਕਾਂਗਰਸ ਅਤੇ ਖੱਬੇਪੱਖੀ ਦਲਾਂ ਦੇ ਵਿਧਾਇਕਾਂ ਨੇ ਇਕ ਸੁਰ ’ਚ ਤੇਜਸਵੀ ਯਾਦਵ ਨੂੰ ਆਪਣਾ ਆਗੂ ਚੁਣਿਆ। ਮੀਟਿੰਗ ਦੌਰਾਨ ਤੈਅ ਹੋਇਆ ਕਿ ਵਿਰੋਧੀ ਧਿਰ ਦੀ ਗਿਣਤੀ ਬੇਸ਼ੱਕ ਘੱਟ ਹੈ ਪਰ ਲੋਕ ਹਿਤ ਤੇ ਮਸਲੇ ’ਤੇ ਮਜ਼ਬੂਤੀ ਨਾਲ ਸਦਨ ’ਚ ਚੁੱਕੇ ਜਾਣਗੇ। ਲੋਕਾਂ ਦੀ ਭਲਾਈ ਦੇ ਲਈ ਵਿਰੋਧੀ ਧਿਰ ਮਜ਼ਬੂਤੀ ਨਾਲ ਸੜਕ ਤੋਂ ਲੈ ਕੇ ਸਦਨ ਤੱਕ ਸੰਘਰਸ਼ ਕਰੇਗੀ।

ਜ਼ਿਕਰਯੋਗ ਹੈ ਕਿ 1 ਦਸੰਬਰ ਨੂੰ ਬਿਹਾਰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਤੇਜਸਵੀ ਯਾਦਵ ਦੀ ਰਿਹਾਇਸ਼ ’ਤੇ ਮਹਾਂਗੱਠਜੋੜ ਦੇ ਵਿਧਾਇਕਾਂ ਅਤੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ’ਚ ਹਿੱਸਾ ਲੈਣ ਦੇ ਲਈ ਤੇਜਸਵੀ ਯਾਦਵ ਸ਼ਨੀਵਾਰ ਨੂੰ ਦਿੱਲੀ ਤੋਂ ਪਟਨਾ ਪਹੁੰਚੇ। 
 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement