
ਪਿਛਲੇ ਸਾਲ ਇਸੇ ਮਹੀਨੇ ਹੋਏ ਜੀ. ਐਸ. ਟੀ. ਭੰਡਾਰ 103184 ਕਰੋੜ ਰੁਪਏ ਦੀ ਤੁਲਨਾ 'ਚ ਇਹ 12 ਫ਼ੀਸਦੀ ਵਧੇਰੇ ਹੈ।
ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਕਰਕੇ ਦੇਸ਼ ਦੀ ਆਰਥਿਕਤਾ ਤੇਜ਼ ਰਫਤਾਰ ਨਾਲ ਵਿਕਾਸ ਕਰਨ ਲੱਗੀ ਹੈ। ਤਿਉਹਾਰਾਂ ਦੀ ਮੰਗ ਤੇ ਆਰਥਿਕਤਾ ਦੀ ਰਫਤਾਰ ਕਾਰਨ ਜੀਐਸਟੀ ਦਾ ਕਲੈਕਸ਼ਨ ਦਸੰਬਰ ਵਿੱਚ 1 ਲੱਖ 15 ਕਰੋੜ ਰੁਪਏ ਹੋ ਗਿਆ। ਵਿੱਤ ਮੰਤਰਾਲੇ ਨੇ ਕਿਹਾ ਕਿ ਜੀਐਸਟੀ ਕਲੈਕਸ਼ਨ ਦਸੰਬਰ ਵਿੱਚ ਸਰਬੋਤਮ ਪੱਧਰ ਨੂੰ ਛੂਹ ਗਿਆ, ਜੋ ਤਿਉਹਾਰਾਂ ਦੌਰਾਨ ਦੀ ਮੰਗ ਤੇ ਅਰਥਚਾਰੇ ਵਿੱਚ ਹੋਏ ਸੁਧਾਰ ਨੂੰ ਦਰਸਾਉਂਦਾ ਹੈ।
GST ਕਲੈਕਸ਼ਨ
--ਜ਼ਿਕਰਯੋਗ ਹੈ ਕਿ ਦਸੰਬਰ 2020 'ਚ ਰਿਕਾਰਡ ਪੱਧਰ 'ਤੇ ਵਸਤਾਂ ਅਤੇ ਸੇਵਾਵਾਂ ਟੈਕਸ (ਜੀ. ਐਸ. ਟੀ.) ਭੰਡਾਰ ਹੋਇਆ ਹੈ। ਦਸੰਬਰ 2020 'ਚ ਜੀ. ਐਸ. ਟੀ. ਕਲੈਕਸ਼ਨ 1,15,174 ਕਰੋੜ ਰੁਪਏ ਰਿਹਾ, ਜਿਹੜਾ ਕਿ ਜੀ. ਐਸ. ਟੀ. ਦੇ ਪੂਰੇ ਇਤਿਹਾਸ ਦੇ ਮਾਲੀਆ ਭੰਡਾਰ 'ਚ ਸਭ ਤੋਂ ਉੱਚੇ ਪੱਧਰ 'ਤੇ ਹੈ।
--ਪਿਛਲੇ ਸਾਲ ਇਸੇ ਮਹੀਨੇ ਹੋਏ ਜੀ. ਐਸ. ਟੀ. ਭੰਡਾਰ 103184 ਕਰੋੜ ਰੁਪਏ ਦੀ ਤੁਲਨਾ 'ਚ ਇਹ 12 ਫ਼ੀਸਦੀ ਵਧੇਰੇ ਹੈ। ਇਸ ਤੋਂ ਪਹਿਲਾਂ ਨਵੰਬਰ 2020 'ਚ ਇਹ ਰਾਸ਼ੀ 104963 ਕਰੋੜ ਰੁਪਏ ਰਹੀ ਸੀ।