ਪਾਵਰ ਕਾਰਪੋਰੇਸ਼ਨ ਦੀ ਵਿੱਤੀ ਹਾਲਤ ਸੁਧਰੀ, ਸਰਕਾਰ ਨੇ ਸਤੰਬਰ ਤੱਕ ਸਬਸਿਡੀ ਬਕਾਇਆ ਮੁਕਾ ਦਿੱਤਾ
Published : Jan 1, 2025, 9:30 am IST
Updated : Jan 1, 2025, 9:30 am IST
SHARE ARTICLE
The financial condition of Power Corporation improved
The financial condition of Power Corporation improved

ਸਬਸਿਡੀ ਕੇਵਲ 4500 ਕਰੋੜ ਤੇ ਸਰਕਾਰੀ ਮਹਿਕਮਿਆਂ ਦੇ ਬਿੱਲ 3600 ਕਰੋੜ ਖੜੇ

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪਟਿਆਲਾ ਸਥਿਤ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਨੇ ਸਾਲ 2025-26 ਲਈ ਅਪ੍ਰੈਲ 2025 ਤੋਂ ਬਿਜਲੀ ਦੇ ਰੇਟ ’ਚ 10 ਫ਼ੀ ਸਦੀ ਵਾਧਾ ਕਰਨ ਦੀ ਬੇਨਤੀ ਕਰਦੇ ਹੋਏ ਚੰਡੀਗੜ੍ਹ ਸਥਿਤੀ ਬਿਜਲੀ ਕਮਿਸ਼ਨ ਕੋਲ ਮਾਲੀਆ ਪ੍ਰਾਪਤੀ ਤੇ ਖ਼ਰਚੇ ’ਚ 5091 ਕਰੋੜ ਦਾ ਫ਼ਰਕ ਜਾਂ ਘਾਟਾ ਦਿਖਾਇਆ ਹੈ। 

ਕਮਿਸ਼ਨ ਨੂੰ ਭੇਜੀ 200 ਸਫ਼ਿਆਂ ਤੋਂ ਵਧ ਵੱਡੀ ਰਿਪੋਰਟ ’ਚ ਸਾਲ 2024-25 ’ਚ 45,226 ਕਰੋੜ ਦੇ ਪ੍ਰਸਤਾਵਤ ਮਾਲੀਏ ਨੂੰ ਆਉਂਦੇ ਸਾਲ 2025-26 ’ਚ 47,916 ਕਰੋੜ ਕਰਨ ਦਾ ਟੀਚਾ ਰਖਿਆ ਹੈ ਅਤੇ ਕਾਰਪੋਰੇਸ਼ਨ ਦੇ ਪਿਛਲੇ ਸਾਲ ਰੇਟ ’ਚ ਕੀਤੇ ਕੇਵਲ 1.57 ਫ਼ੀ ਸਦੀ ਵਾਧੇ ਨੂੰ ਨਿਗੂਣਾ ਦਸਿਆ ਹੈ। 

ਪਟਿਆਲਾ ਤੋਂ ਕਾਰਪੋਰੇਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਪਾਵਰ ਕਾਰਪੋਰੇਸ਼ਨ ਦੀ ਵਿੱਤੀ ਹਾਲਤ ਕਾਫ਼ੀ ਸੁਧਰ ਗਈ ਹੈ ਕਿਉਂਕਿ ਸਰਕਾਰ ਨੇ ਸਤੰਬਰ 2024 ਤਕ ਦੀ ਖੇਤੀ ਟਿਊਬਵੈਲਾਂ ਦੀ ਰਹਿੰਦੀ ਸਬਸਿਡੀ ਦਾ ਬਕਾਇਆ ਚੁਕਾ ਦਿਤਾ ਹੈ ਅਤੇ ਕੇਵਲ 4500 ਕਰੋੜ ਰਹਿ ਗਏ ਹਨ। ਸਰਕਾਰੀ ਮਹਿਕਮਿਆਂ ਦੇ 3600 ਕਰੋੜ ਦੇ ਬਿੱਲ ਅਜੇ ਸਰਕਾਰ ਵਲੋਂ ਖੜੇ ਹਨ।

ਸੀਨੀਅਰ ਅਧਿਕਾਰੀ ਨੇ ਹਰ ਸੈਕਸ਼ਨ ਦੀ ਲੰਮੀ ਚੌੜੀ ਰਿਪੋਰਟ ਦਾ ਵੇਰਵਾ ਦਿੰਦੇ ਦਸਿਆ ਕਿ ਪਾਵਰ ਕਾਰਪੋਰੇਸ਼ਨ ਨੇ ਇਸ ਸਾਲ 2685 ਕਰੋੜ ਦਾ ਨਫ਼ਾ ਕਮਾਇਆ ਹੈ ਕਿਉਂਕਿ ਪਛਵਾੜਾ ਕੋਲੇ ਦੀਆਂ ਖਾਨਾਂ ਤੋਂ ਬਿਹਾਰ ਤੇ ਝਾਰਖੰਡ ਸਮੇਤ ਰੋਪੜ, ਲਹਿਰਾ ਮੁਹੱਬਤ ਥਰਮਲ ਪਲਾਂਟਾਂ ਲਈ ਸਮੇਂ ਸਿਰ ਕੋਲਾ ਮਿਲਣ ’ਤੇ ਕਾਰਪੋਰੇਸ਼ਨ ਦੇ ਇੰਜੀਨੀਅਰ ਕਾਮਿਆਂ ਨੇ ਦਿਨ ਰਾਤ ਜਨਰੇਟਰਾਂ ’ਤੇ ਕੰਮ ਕੀਤਾ।

ਸੀਨੀਅਰ ਅਧਿਕਾਰੀ ਨੇ ਮੰਨਿਆ ਕਿ ਪਾਵਰ ਕਾਰਪੋਰੇਸ਼ਨ ਸਿਰ ਕੁੱਲ ਕਰਜ਼ਾ ਸਿਰਫ਼ 17000 ਕਰੋੜ ਰਹਿ ਗਿਆ ਹੈ, ਪਰ ਇਹ ਭਾਰ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਘੱਟ ਹੈ। ਉਨ੍ਹਾਂ ਦਸਿਆ ਕਿ 34000 ਦੇ ਕਰੀਬ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਕਰਮਚਾਰੀਆਂ ਨੂੰ ਵੇਲੇ ਸਿਰ ਤਨਖ਼ਾਹ ਦੀ ਅਦਾਇਗੀ ਹੁਣ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਵਧ ਪੈਨਸ਼ਨਰਾਂ ਨੂੰ ਮਾਸਿਕ ਪੈਨਸ਼ਨ ਵੀ ਸਮੇਂ ਸਿਰ ਕੀਤੀ ਜਾ ਰਹੀ ਹੈ। ਇਨ੍ਹਾਂ ਦਾ ਸਾਲਾਨਾ ਬਿੱਲ 6500 ਕਰੋੜ ਆਸਾਨੀ ਨਾਲ ਪਾਵਰ ਕਾਰਪੋਰੇਸ਼ਨ ਦੇਣ ਦੇ ਯੋਗ ਬਣ ਗਿਆ ਹੈ। 

ਸੀਨੀਅਰ ਅਧਿਕਾਰੀ ਨੇ ਇਹ ਵੀ ਦਸਿਆ ਕਿ ਪੰਜਾਬ ਦੀ ਅੰਤਰਰਾਸ਼ਟਰੀ ਪਾਕਿਸਤਾਨ ਨਾਲ ਲਗਦੀ ਸਰਹੱਦ ਨੇੜੇ ਯਾਨੀ ਫ਼ਿਰੋਜ਼ਪੁਰ-ਫਾਜ਼ਿਲਕਾ-ਤਰਨ ਤਾਰਨ ਸਮੇਤ ਪਛਮੀ ਤੇ ਦਖਣੀ ਹਿੱਸਿਆਂ ਦੇ ਇਲਾਕਿਆਂ ’ਚ ਬਿਜਲੀ ਚੋਰੀ ਜ਼ਰੂਰ ਹੋ ਰਹੀ ਹੈ। ਇਸ 2600 ਕਰੋੜ ਦੇ ਘਾਟੇ ਦੀ ਕਾਰਪੋਰੇਸ਼ਨ ਨੂੰ ਬਹੁਤ ਚਿੰਤਾ ਹੈ, ਜ਼ਰੂਰ ਆਉਂਦੇ ਸਮੇਂ ਇਸ ਨੂੰ ਰੋਕਣ ਦੇ ਉਪਾਅ ਕੀਤੇ ਜਾਣਗੇ। 


 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement