
ਮੋਦੀ ਸਰਕਾਰ ਨੇ ਜੁਲਾਈ 2014 ਵਿਚ ਅਪਣੇ ਪਹਿਲੇ ਬਜਟ ਵਿਚ ਇਸ 1.5 ਲੱਖ ਰੁਪਏ ਤੋਂ ਵਧਾ...
ਨਵੀਂ ਦਿੱਲੀ: ਵਿੱਤ ਮੰਤਰੀ ਸੀਤਾਰਮਣ ਨੇ ਬਜਟ 2020 ਪੇਸ਼ ਕਰਦੇ ਹੋਏ ਕਿਹਾ ਕਿ ਹਾਊਸਿੰਗ ਲੋਨ ਦੇ ਵਿਆਜ ਭੁਗਤਾਨ ਤੇ ਮਿਲਣ ਵਾਲੇ 3.5 ਲੱਖ ਰੁਪਏ ਤਕ ਦੇ ਟੈਕਸ ਛੋਟ ਨੂੰ 31 ਮਾਰਚ 2021 ਤਕ ਵਧਾ ਦਿੱਤਾ ਗਿਆ ਹੈ। ਪਿਛਲੇ ਬਜਟ ਵਿਚ ਨਿਰਮਲਾ ਸੀਤਾਰਮਣ ਨੇ ਹਾਊਸਿੰਗ ਲੋਨ ਦੇ ਵਿਆਜ ਤੇ ਟੈਕਸ ਛੋਟ ਨੂੰ 2 ਲੱਖ ਰੁਪਏ ਤੋਂ ਵਧਾ ਕੇ 3.5 ਲੱਖ ਰੁਪਏ ਕਰ ਦਿੱਤਾ ਸੀ।
Photo
ਮੋਦੀ ਸਰਕਾਰ ਨੇ ਜੁਲਾਈ 2014 ਵਿਚ ਅਪਣੇ ਪਹਿਲੇ ਬਜਟ ਵਿਚ ਇਸ 1.5 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕੀਤਾ ਸੀ। ਦਸ ਦਈਏ ਕਿ ਹੋਮ ਲੋਨ ਦੇ ਪ੍ਰਿੰਸਿਪਲ ਅਮਾਉਂਟ ਅਤੇ ਇੰਟਰੈਸਟ ਦੋਵਾਂ ਦੇ ਰੀਪੇਮੈਂਟ ਤੇ ਟੈਕਸ ਬਚਾਉਣ ਦੀ ਸੁਵਿਧਾ ਮਿਲਦੀ ਹੈ। ਇਕ ਸੈਲਫ-ਆਕਿਊਪਾਇਡ ਪ੍ਰਾਪਟੀ ਲਈ ਤੁਹਾਨੂੰ ਹੋਮ ਲੋਨ ਦੇ ਇੰਟਰੈਸਟ ਦੇ ਰੀਪੇਮੈਂਟ ਲਈ ਆਈਟੀ ਐਕਟ ਦੇ ਸੈਕਸ਼ਨ 24B ਤਹਿਤ ਤੁਹਾਡੀ ਕੁੱਲ ਇਨਕਮ ਵਿਚੋਂ ਡਿਡਕਸ਼ਨ ਦੇ ਰੂਪ ਵਿਚ ਜ਼ਿਆਦਾ ਤੋਂ ਜ਼ਿਆਦਾ 2 ਲੱਖ ਰੁਪਏ ਤਕ ਕਲੇਮ ਕੀਤਾ ਜਾ ਸਕਦਾ ਹੈ।
Photo
ਸਰਕਾਰ ਦੇ ਇਸ ਐਲਾਨ ਦਾ ਫ਼ਾਇਦਾ ਮਿਡਲ ਕਲਾਸ ਦੇ ਉਹਨਾਂ ਘਰ ਖਰੀਦਦਾਰਾਂ ਨੂੰ ਮਿਲੇਗਾ ਜੋ 31 ਮਾਰਚ 2021 ਤੋਂ ਪਹਿਲਾਂ ਲੋਨ ਲੈ ਕੇ 45 ਲੱਖ ਰੁਪਏ ਦਾ ਘਰ ਖਰੀਦਦੇ ਹਨ। ਹਾਉਸਿੰਗ ਲੋਨ ਤੇ ਵਿਆਜ਼ ਦੇ ਭੁਗਤਾਨ ਦੇ ਬਦਲੇ ਉਹ 1.5 ਲੱਖ ਰੁਪਏ ਵਧ ਡਿਡਕਸ਼ਨ ਪ੍ਰਾਪਤ ਕਰਨਗੇ। ਮੌਜੂਦਾ ਇਨਕਮ ਟੈਕਸ ਕਾਨੂੰਨ ਹੋਮ ਲੋਨਸ ਤੇ ਕਈ ਤਰ੍ਹਾਂ ਦੇ ਟੈਕਸ ਲਾਭ ਦਿੰਦੇ ਹਨ ਜੋ ਘਰ ਤੇ ਵੀ ਨਿਰਭਰ ਕਰਦਾ ਹੈ ਜਿਵੇਂ ਕਿ ਘਰ ਅਪਣੇ ਰਹਿਣ ਲਈ ਖਰੀਦ ਰਹੇ ਹੋ ਜਾਂ ਕਿਰਾਏ ਤੇ ਲਗਾਉਣ ਲਈ।
Photo
ਦਸ ਦਈਏ ਕਿ ਨਿਰਮਲਾ ਸੀਤਾਰਮਣ ਵੱਲੋਂ ਅੱਜ ਸਦਨ ਵਿਚ ਬਜਟ ਪੇਸ਼ ਕੀਤਾ ਗਿਆ ਹੈ। ਇਸ ਵਿਚ ਸਾਰੀਆਂ ਸ਼੍ਰੇਣੀਆਂ ਵਿਚ ਵੱਡੇ ਐਲਾਨ ਕੀਤੇ ਗਏ ਹਨ। ਆਯੁਸ਼ਮਾਨ ਭਾਰਤ ਯੋਜਨਾ ਵਿਚ ਹਸਪਤਾਲਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇਗਾ, ਤਾਂ ਜੋ ਟੀ -2, ਟੀ -3 ਸ਼ਹਿਰਾਂ ਵਿਚ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਇਸ ਦੇ ਲਈ ਪੀ.ਪੀ.ਪੀ. ਮਾਡਲ ਦੀ ਸਹਾਇਤਾ ਲਈ ਜਾਵੇਗੀ, ਜਿਸ ਵਿਚ ਹਸਪਤਾਲ ਨੂੰ ਦੋ ਫੇਜ਼ ਵਿਚ ਜੋੜਿਆ ਜਾਵੇਗਾ।
Photo
ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਇੰਦਰਧਨੁਸ਼ ਮਿਸ਼ਨ ਦਾ ਵਿਸਥਾਰ ਕੀਤਾ ਜਾਵੇਗਾ। ਮੈਡੀਕਲ ਉਪਕਰਣ 'ਤੇ ਜੋ ਵੀ ਟੈਕਸ ਮਿਲਦਾ ਹੈ, ਉਸਦੀ ਵਰਤੋਂ ਡਾਕਟਰੀ ਸਹੂਲਤਾਂ ਨੂੰ ਵਧਾਉਣ ਲਈ ਕੀਤੀ ਜਾਏਗੀ। ਟੀ.ਬੀ. ਦੇ ਖਿਲਾਫ ਦੇਸ਼ ਵਿਚ ਮੁਹਿੰਮ ਚਲਾਈ ਜਾਏਗੀ, 'ਟੀ.ਬੀ. ਹਾਰੇਗੀ, ਦੇਸ਼ ਜਿੱਤੇਗਾ'।
ਸਰਕਾਰ 2025 ਤੱਕ ਦੇਸ਼ ਨੂੰ ਟੀ.ਬੀ. ਮੁਕਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਤਹਿਤ ਸੈਂਟਰਾਂ ਦੀ ਗਿਣਤੀ ਵਧਾਈ ਜਾਏਗੀ। ਸਿਹਤ ਯੋਜਨਾਵਾਂ ਲਈ ਤਕਰੀਬਨ 70 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।