
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ...
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਦੂਜੇ ਬਜਟ ਵਿੱਚ ਐਲਾਨ ਕੀਤਾ ਹੈ ਕਿ ਅਗਲੇ ਤਿੰਨ ਸਾਲ ਦੇ ਅੰਦਰ ਦੇਸ਼ ਭਰ ਵਿੱਚ ਸਮਾਰਟ ਪ੍ਰੀਪੇਡ ਮੀਟਰ ਲੱਗਣਗੇ। ਵਿੱਤ ਮੰਤਰੀ ਨੇ ਕਿਹਾ ਹੈ ਕਿ ਬਿਜਲੀ ਦੇ ਗਾਹਕਾਂ ਨੂੰ ਆਪਣੀ ਕੰਪਨੀ ਚੁਣਨ ਦੀ ਆਜ਼ਾਦੀ ਹੋਵੇਗੀ। ਇਸਦੇ ਲਈ 22,000 ਕਰੋੜ ਰੁਪਏ ਦੀ ਅਲਾਟਮੈਂਟ ਕੀਤੀ ਗਈ ਹੈ।
Finance Minister
ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਅਗਲੇ ਤਿੰਨ ਸਾਲ ਵਿੱਚ ਸਾਰਿਆਂ ਲਈ ਸਮਾਰਟ ਪ੍ਰੀਪੇਡ ਮੀਟਰ, ਬਿਜਲੀ ਗਾਹਕਾਂ ਨੂੰ ਬਿਜਲੀ ਕੰਪਨੀ ਚੁਣਨ ਦੀ ਆਜ਼ਾਦੀ ਮਿਲੇਗੀ, ਨਵੀਕਰਣੀਏ ਊਰਜਾ ਖੇਤਰ ਲਈ 22,000 ਕਰੋੜ ਰੁਪਏ ਦੀ ਅਲਾਟਮੈਂਟ ਕੀਤੀ ਗਈ ਹੈ। ਦੱਸ ਦਈਏ ਸਰਕਾਰ ਵਲੋਂ ਇਸ ਯੋਜਨਾ ‘ਤੇ ਅਮਲ ‘ਚ ਲਿਆਏ ਜਾਣ ਤੋਂ ਬਾਅਦ ਇੱਕ ਪਾਸੇ ਜਿੱਥੇ ਰਵਾਇਤੀ ਮੀਟਰ ਬਦਲਾਂਗੇ ਤਾਂ ਉਥੇ ਹੀ ਬਿਜਲੀ ਦੀ ਚੋਰੀ ਵੀ ਰੁਕੇਗੀ।
Modi Govt
ਹੋਰ ਕੀ ਹੋਏ Budget 2020 ਵਿੱਚ ਐਲਾਨ
ਬਜਟ ਵਿੱਚ ਟ੍ਰਾਂਸਪੋਰਟ ਸਬੰਧੀ ਢਾਂਚਾਗਤ ਸਹੂਲਤਾਂ ਦੇ ਵਿਕਾਸ ਲਈ 1.7 ਲੱਖ ਕਰੋੜ ਰੁਪਏ ਦਾ ਮਤਾ ਪਾਸ। ਪੋਸਣਾ ਸਬੰਧੀ ਪ੍ਰੋਗਰਾਮਾਂ ਲਈ 2020-21 ਦੇ ਬਜਟ ‘ਚ 35,600 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਕਵਾਂਟਮ ਤਕਨੀਕ ਅਤੇ ਐਪਲੀਕੇਸ਼ਨ ‘ਤੇ ਪੰਜ ਸਾਲ ‘ਚ 8000 ਕਰੋੜ ਰੁਪਏ ਖ਼ਰਚ ਕਰਨ ਦਾ ਪ੍ਰਸਤਾਵ।
electricity
ਉਦਯੋਗ ਅਤੇ ਵਪਾਰ ਦੇ ਵਿਕਾਸ ਲਈ ਆਨਲਾਇਨ ਖੇਤੀਬਾੜੀ ਮੰਡੀ ‘ਈ-ਨਾਮ’ ਅਤੇ ਸਰਕਾਰੀ ਖਰੀਦ ਪੋਰਟਲ ‘ਜੇਮ’ ਲਈ 2020-21 ਵਿੱਚ 27,300 ਕਰੋੜ ਰੁਪਏ ਅਲਾਟ ਕੀਤੇ ਗਏ। ਸਵੱਛ ਭਾਰਤ ਅਭਿਆਨ ਲਈ 2020-21 ਦੇ ਬਜਟ ਵਿੱਚ 12,300 ਕਰੋੜ ਰੁਪਏ ਅਲਾਟ।
sita raman
ਗਰਾਮ ਪੰਚਾਇਤਾਂ ਨੂੰ ਹਾਈ ਸਪੀਡ ਬਰਾਡਬੈਂਡ ਨਾਲ ਜੋੜਨ ਵਾਲੇ ‘ਭਾਰਤਨੇਟ’ ਪ੍ਰੋਗਰਾਮ ਲਈ 2020-21 ਵਿੱਚ 6,000 ਕਰੋੜ ਰੁਪਏ ਅਲਾਟ। ਇੱਕ ਲੱਖ ਗ੍ਰਾਮ ਪੰਚਾਇਤਾਂ ਨੂੰ ਇਸ ਨਾਲ ਜੋੜਿਆ ਜਾਵੇਗਾ। ਵਿਤੀ ਸਾਲ 2020-21 ਦੇ ਬਜਟ ‘ਚ ਅਨੁਸੂਚਿਤ ਜਾਤੀ ਅਤੇ ਹੋਰ ਪਛੜੇ ਵਰਗਾਂ ਲਈ 85,000 ਕਰੋੜ ਰੁਪਏ ਦਾ ਪ੍ਰਾਵਧਾਨ। ਅਨੁਸੂਚਿਤ ਜਨਜਾਤੀ ਖੇਤਰ ਲਈ 53,700 ਕਰੋੜ ਰੁਪਏ ਅਲਾਟ।