ਪੂੰਜੀਗਤ ਖ਼ਰਚ 'ਤੇ ਉੱਚ ਨਕਦੀ ਨਿਕਾਸੀ ਨਾਲ ਆਰਆਈਐਲ ਦੀ ਰੇਟਿੰਗ 'ਚ ਆਵੇਗੀ ਰੁਕਾਵਟ
Published : May 1, 2018, 11:52 am IST
Updated : May 1, 2018, 11:52 am IST
SHARE ARTICLE
Moody's
Moody's

ਵਿਸ਼ਵ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਮੰਗਲਵਾਰ ਨੂੰ ਮਾਰਚ 'ਚ ਖ਼ਤਮ ਵਿੱਤੀ ਸਾਲ 'ਚ ਰਿਲਾਇੰਸ ਇੰਡਸਟਰੀਜ਼ ਦੇ ਵਧੀਆ ਨਤੀਜੇ ਨਾਲ ਉਸ ਦੀ ਮਾਪਣ ਸਬੰਧੀ ਗਣਿਤ..

ਨਵੀਂ ਦਿੱਲੀ :  ਵਿਸ਼ਵ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਮੰਗਲਵਾਰ ਨੂੰ ਮਾਰਚ 'ਚ ਖ਼ਤਮ ਵਿੱਤੀ ਸਾਲ 'ਚ ਰਿਲਾਇੰਸ ਇੰਡਸਟਰੀਜ਼ ਦੇ ਵਧੀਆ ਨਤੀਜੇ ਨਾਲ ਉਸ ਦੀ ਮਾਪਣ ਸਬੰਧੀ ਗਣਿਤ 'ਚ ਸੁਧਾਰ ਕਰਨਗੇ ਪਰ ਪੂੰਜੀਗਤ ਖ਼ਰਚ 'ਤੇ ਜ਼ਿਆਦਾ ਨਕਦੀ ਨਿਕਾਸੀ ਤੋਂ ਉਸ ਦੀ ਰੇਟਿੰਗ ਵਿਚ ਰੁਕਾਵਟ ਆਵੇਗੀ।

reliance industriesreliance industries

ਮੂਡੀਜ਼ ਦਾ ਕਹਿਣਾ ਹੈ ਕਿ ਕੰਪਨੀ ਦੀ ਦੂਰਸੰਚਾਰ ਇਕਾਈ ਰਿਲਾਇੰਸ ਜੀਓ ਕੋਲ ਬੇਸ਼ੱਕ ਦੇਸ਼ 'ਚ ਚੌਥਾ ਵੱਡਾ ਗਾਹਕ ਅਧਾਰ ਹੈ ਅਤੇ ਉਸ ਦੇ 18.66 ਕਰੋਡ਼ ਮੋਬਾਈਲ ਗਾਹਕ ਹਨ ਪਰ ਉਸ ਦਾ ਪ੍ਰਤੀ ਗਾਹਕ ਔਸਤ ਆਮਦਨ ਜਨਵਰੀ - ਮਾਰਚ ਤਿਮਾਹੀ 'ਚ ਘੱਟ ਕੇ 137 ਰੁਪਏ ਰਹਿ ਗਈ ਜੋ ਕਿ ਇਸ ਤੋਂ ਪਿਛਲੇ ਸਾਲ ਦੀ ਤਿਮਾਹੀ 'ਚ 154 ਰੁਪਏ ਸੀ। 

Moody'sMoody's

ਮੂਡੀਜ਼ ਦਾ ਕਹਿਣਾ ਹੈ ਕਿ ਬੇਸ਼ੱਕ 31 ਮਾਰਚ 2018 ਨੂੰ ਖ਼ਤਮ ਵਿੱਤੀ ਸਾਲ 'ਚ ਕੰਪਨੀ ਦਾ ਸ਼ੁੱਧ ਕਰਜ਼ ਇਕ ਸਾਲ ਪਹਿਲਾਂ ਦੇ 1,19,400 ਕਰੋਡ਼ ਰੁਪਏ ਤੋਂ ਵਧ ਕੇ 1,40,700 ਕਰੋਡ਼ ਰੁਪਏ ਤਕ ਪਹੁੰਚ ਗਿਆ ਹੈ, ਕੰਪਨੀ ਦੇ ਕਰਜ਼ ਮਾਪਣ ਦੇ ਗਣਿਤ 'ਚ ਸੁਧਾਰ ਆਇਆ ਹੈ। ਰੇਟਿੰਗ ਏਜੰਸੀ ਮੁਤਾਬਕ ਕੰਪਨੀ ਦੇ ਊਰਜਾ ਵਰਗ 'ਚ ਕਮਾਈ ਜ਼ਿਆਦਾ ਹੋਣ ਨਾਲ ਉਸ ਦੀ ਮਾਪਣ ਹਿਸਾਬ 'ਚ ਸੁਧਾਰ ਆਇਆ ਹੈ।

reliance industriesreliance industries

ਰਿਲਾਇੰਸ ਇੰਡਸਟਰੀਜ਼ ਦੇ ਪਿਛਲੇ ਹਫ਼ਤੇ ਜਾਰੀ 31 ਮਾਰਚ 2018 ਨੂੰ ਖ਼ਤਮ ਵਿੱਤੀ ਸਾਲ ਦੇ ਚੌਥੀ ਤਿਮਾਹੀ ਨਤੀਜੇ 'ਚ ਓਪਰੇਟਿੰਗ ਮੁਨਾਫ਼ਾ ਪਹਿਲੀ ਵਾਰ 20,000 ਕਰੋਡ਼ ਰੁਪਏ ਤੋਂ ਜ਼ਿਆਦਾ ਪਹੁੰਚ ਗਿਆ। ਪੂਰੇ ਵਿੱਤੀ ਸਾਲ ਲਈ ਕੰਪਨੀ ਦਾ ਓਪਰੇਟਿੰਗ ਮੁਨਾਫ਼ਾ 34 ਫ਼ੀ ਸਦੀ ਵਧ ਕੇ 74,200 ਕਰੋਡ਼ ਰੁਪਏ ਹੋ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM

ਕਿਹੜੀ ਪਾਰਟੀ ਦੇ ਹੱਕ ’ਚ ਫਤਵਾ ਦੇਣ ਜਾ ਰਹੇ ਪੰਜਾਬ ਦੇ ਲੋਕ? ਪਹਿਲਾਂ ਵਾਲਿਆਂ ਨੇ ਕੀ ਕੁਝ ਕੀਤਾ ਤੇ ਨਵਿਆਂ ਤੋਂ

15 May 2024 1:20 PM

Chandigarh Election Update: ਨੌਜਵਾਨਾਂ ਦੀਆਂ ਚੋਣਾਂ 'ਚ ਕਲੋਲਾਂ, ਪਰ ਦੁੱਖ ਦੀ ਗੱਲ ਮੁੱਦੇ ਹੀ ਨਹੀਂ ਪਤਾ !

15 May 2024 12:57 PM
Advertisement