
ਕਿਹਾ, RBI ਨੇ ਸਾਡੀਆਂ ਯੋਜਨਾਵਾਂ ਤੇ ਗਾਇਡਲਾਈਨਜ਼ ’ਤੇ ਲਾਈ ਮੋਹਰ
Harpal Singh Cheema Expressed Happiness over RBI's Approval to Provide a Loan of Rs 8500 Crore News in Punjabi : RBI ਵਲੋਂ 8500 ਕਰੋੜ ਦਾ ਕਰਜ਼ਾ ਦੇਣ ਦੀ ਮਨਜੂਰੀ ’ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖ਼ੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ RBI ਨੇ ਸਾਡੀਆਂ ਯੋਜਨਾਵਾਂ ਤੇ ਗਾਇਡਲਾਈਨਜ਼ ’ਤੇ ਮੋਹਰ ਲਾਈ ਹੈ।
Harpal Singh Cheema
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ RBI ਵਲੋਂ ਜੋ 8500 ਕਰੋੜ ਦਾ ਕਰਜ਼ਾ ਦੇਣ ’ਤੇ ਮਨਜ਼ੂਰੀ ਦਿਤੀ ਗਈ ਹੈ ਇਹ ਕਰਜ਼ਾ ਅਗਲੇ ਤਿੰਨ ਮਹੀਨਿਆਂ ਜੁਲਾਈ, ਅਗੱਸਤ ਤੇ ਸਤੰਬਰ ’ਚ ਲਿਆ ਜਾਵੇਗਾ।
Harpal Singh Cheema
ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਸਾਲ 49000 ਕਰੋੜ ਰੁਪਏ ਦਾ ਕਰਜ਼ਾ ਲੈਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਲੈਣਾ ਗਲਤ ਨਹੀਂ ਹੈ, ਵੱਡੇ-ਵੱਡੇ ਦੇਸ਼ ਕਰਜ਼ੇ ਲੈਂਦੇ ਹਨ ਪਰ ਮਹਿੰਗੀਆਂ ਦਰਾਂ 'ਤੇ ਕਰਜ਼ਾ ਲੈਣਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ 11 ਤੋਂ 14 ਫ਼ੀ ਸਦੀ ਮਹਿੰਗੀਆਂ ਦਰਾਂ ’ਤੇ ਕਰਜ਼ੇ ਲਏ ਜਦਕਿ ਪੰਜਾਬ ਸਰਕਾਰ ਨੇ ਸਿਰਫ਼ 7 ਫ਼ੀ ਸਦੀ ’ਤੇ ਕਰਜ਼ਾ ਲਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਤਿੰਨ ਸਾਲਾਂ ਦੇ ਟੈਕਸ ਕੁਲੈਕਸ਼ਨ ’ਤੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿਆਨ ਦਿਤਾ। ਜਿਸ ਸਬੰਧੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਦੇ ਟੈਕਸ ਕੁਲੈਕਸ਼ਨ ’ਚ ਪਿਛਲੇ ਤਿੰਨ ਸਾਲਾਂ ’ਚ 16.25 ਫ਼ੀ ਸਦੀ, 16 ਫ਼ੀ ਸਦੀ ਤੇ 13 ਫ਼ੀ ਸਦੀ ਟੈਕਸ ਦਾ ਵਿਕਾਸ ਹੋਇਆ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ 62,733 ਕਰੋੜ ਦਾ ਟੈਕਸ ਕੁਲੈਕਸ਼ਨ ਹੋਇਆ ਜੋ ਕਿ ਕਾਂਗਰਸ ਦੇ ਸਮੇਂ (ਕੁਲੈਕਸ਼ਨ 55,146 ਕਰੋੜ) ਨਾਲੋਂ ਕਿਤੇ ਬਿਹਤਰ ਹੈ। ਉਨ੍ਹਾਂ ਕਿਹਾ ਕਿ ਇਹ ਕੁਲੈਕਸ਼ਨ ਪੰਜਾਬ ਸਰਕਾਰ ਦੇ ਚੰਗੇ ਮਨਸੂਬਿਆਂ ਨੂੰ ਦਰਸਾਉਂਦਾ ਹੈ।
ਹਰਪਾਲ ਚੀਮਾ ਨੇ ਪੰਜਾਬ ਦੇ ਜੂਨ 2025 ਦੇ ਟੈਕਸ ਕੁਲੈਕਸ਼ਨ ਬਾਰੇ ਵੇਰਵਾ ਸਾਂਝੇ ਕਰਦਿਆਂ ਕਿਹਾ ਕਿ ਜੂਨ 2025 ’ਚ ਟੈਕਸ ਕੁਲੈਕਸ਼ਨ ’ਚ 44.44 ਫ਼ੀ ਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ 2024 ਜੂਨ ’ਚ 1647 ਕਰੋੜ ਦਾ ਟੈਕਸ ਕੁਲੈਕਸ਼ਨ ਹੋਇਆ ਸੀ ਜਦਕਿ ਜੂਨ 2025 ’ਚ 2379.9 ਕਰੋੜ ਟੈਕਸ ਕੁਲੈਕਸ਼ਨ ਹੋਇਆ ਹੈ। ਜਿਸ ਨਾਲ ਇਸ ਸਾਲ 732 ਕਰੋੜ ਦਾ ਵਾਧਾ ਹੋਇਆ ਹੈ।
Harpal Singh Cheema