
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੈਨਬੈਕਸੀ ਦੇ ਸਾਬਕਾ ਸੀਈਓ ਮਲਵਿੰਦਰ ਮੋਹਨ ਸਿੰਘ ਅਤੇ ਸ਼ਿਵਿੰਦਰ ਮੋਹਨ ਸਿੰਘ ਦੇ ਘਰ ਛਾਪਾ ਮਾਰਿਆ ਹੈ।
ਨਵੀਂ ਦਿੱਵੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੈਨਬੈਕਸੀ ਦੇ ਸਾਬਕਾ ਸੀਈਓ ਮਲਵਿੰਦਰ ਮੋਹਨ ਸਿੰਘ ਅਤੇ ਸ਼ਿਵਿੰਦਰ ਮੋਹਨ ਸਿੰਘ ਦੇ ਘਰ ਛਾਪਾ ਮਾਰਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮਨੀ ਲਾਂਡਰਿੰਗ ਐਕਟ ਦੇ ਤਹਿਤ ਮਾਮਲਾ ਦਰਜ ਹੋਣ ਤੋਂ ਬਾਅਦ ਇਹ ਛਾਪੇ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ ਇਹ ਮਾਮਲਾ ਰੈਨਬੈਕਸੀ ਅਤੇ ਜਾਪਾਨੀ ਫਾਰਮਾ ਡਾਈਚੀ ਸੰਕਯੋ ਦੇ ਵਿਚਕਾਰ ਦਾ ਹੈ।
Enforcement Directorate
ਦੋਵੇਂ ਕੰਪਨੀਆਂ ਵਿਚ ਵਿਵਾਦਤ ਮਾਮਲੇ ਦਾ ਨਿਪਟਾਰਾ ਕਰਦੇ ਹੋਏ ਸਿੰਗਾਪੁਰ ਦੀ ਆਰਬਿਟਰੇਸ਼ਨ ਕੋਰਟ ਨੇ ਰੈਨਬੈਕਸੀ ਨੂੰ ਆਦੇਸ਼ ਦਿੱਤਾ ਸੀ ਕਿ ਉਹ ਡਾਈਚੀ ਸੰਕਯੋ ਨੂੰ 3500 ਕਰੋੜ ਰੁਪਏ ਦੇਣ ਪਰ ਰੈਨਬੈਕਸੀ ਨੇ ਇਕ ਰਕਮ ਨਹੀਂ ਚੁਕਾਈ। ਇਸ ਤੋਂ ਬਾਅਦ ਡਾਈਚੀ ਸੰਕਯੋ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਰਜ ਕੀਤੀ ਹੈ। ਇਸ ਵਿਚ ਮੰਗ ਕੀਤੀ ਹੈ ਕਿ ਰੈਨਬੈਕਸੀ ਨੂੰ ਸਿੰਗਾਪੁਰ ਆਰਬਿਟਰੇਸ਼ਨ ਕੋਰਟ ਦਾ ਆਦੇਸ਼ ਮੰਨਣ ਦੇ ਨਿਰਦੇਸ਼ ਦਿੱਤੇ ਜਾਣ।
Delhi: Enforcement Directorate (ED) is conducting raids at residences of Former Ranbaxy CEO Malvinder Mohan Singh and Shivinder Mohan Singh. pic.twitter.com/6kpMUMUf4K
— ANI (@ANI) August 1, 2019
ਡਾਈਚੀ ਨੇ 2008 ਵਿਚ ਰੈਨਬੈਕਸੀ ਨੂੰ ਖਰੀਦ ਲਿਆ ਸੀ। ਬਾਅਦ ਵਿਚ ਉਸ ਨੇ ਸਿੰਗਾਪੁਰ ਟ੍ਰਿਬਿਊਨਲ ਵਿਚ ਮਾਮਲਾ ਦਰਜ ਕਰ ਕੇ ਇਲਜ਼ਾਮ ਲਗਾਇਆ ਕਿ ਇਹਨਾਂ ਨੇ ਕੰਪਨੀ ਦੇ ਸ਼ੇਅਰ ਵੇਚਣ ਸਮੇਂ ਇਸ ਤੱਥ ਨੂੰ ਛੁਪਾਇਆ ਕਿ ਅਮਰੀਕਾ ਦਾ ਫੂਡ ਤੇ ਡਰੱਗ ਪ੍ਰਸ਼ਾਸਨ ਅਤੇ ਨਿਆ ਵਿਭਾਗ ਰੈਨਬੈਕਸੀ ਦੀ ਜਾਂਚ ਕਰ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।