SBI ਵਿਚ 6160 ਅਸਾਮੀਆਂ ਲਈ ਭਰਤੀ, ਦੇਖੋ ਕਿਵੇਂ ਆਸਾਨੀ ਨਾਲ ਭਰ ਸਕਦੇ ਹੋ ਫਾਰਮ 
Published : Sep 1, 2023, 11:15 am IST
Updated : Sep 1, 2023, 11:15 am IST
SHARE ARTICLE
 Recruitment for 6160 posts in SBI
Recruitment for 6160 posts in SBI

ਅਪਲਾਈ ਕਰਨ ਦੀ ਆਖ਼ਰੀ ਮਿਤੀ 21 ਸਤੰਬਰ 2023 ਤੱਕ ਹੈ। 

ਨਵੀਂ ਦਿੱਲੀ - ਭਾਰਤੀ ਸਟੇਟ ਬੈਂਕ (SBI) ਨੇ 1 ਸਤੰਬਰ 2023 ਨੂੰ SBI ਅਪ੍ਰੈਂਟਿਸ ਭਰਤੀ 2023 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।  ਅਜਿਹੀ ਸਥਿਤੀ ਵਿਚ ਜੋ ਉਮੀਦਵਾਰ 6160 ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ SBI ਦੀ ਅਧਿਕਾਰਤ ਸਾਈਟ, sbi.co.in ਰਾਹੀਂ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਮਿਤੀ 21 ਸਤੰਬਰ 2023 ਤੱਕ ਹੈ। 

ਉਮੀਦਵਾਰਾਂ ਨੂੰ ਇਹ ਨਿਯਤ ਮਿਤੀ ਤੱਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਤੋਂ ਬਾਅਦ ਅਰਜ਼ੀ ਦੀ ਆਖ਼ਰੀ ਮਿਤੀ ਨਹੀਂ ਵਧਾਈ ਜਾਵੇਗੀ। ਨਾਲ ਹੀ, SBI ਦੁਆਰਾ ਕਿਸੇ ਵੀ ਉਮੀਦਵਾਰ ਦਾ ਗਲਤ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਉਮੀਦਵਾਰਾਂ ਨੂੰ ਸਾਰੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਅਧੂਰੇ ਦਸਤਾਵੇਜ਼ਾਂ ਵਾਲੇ ਫਾਰਮ ਰੱਦ ਕਰ ਦਿੱਤੇ ਜਾਣਗੇ। 

ਲਿਖਤੀ ਆਨਲਾਈਨ ਪ੍ਰੀਖਿਆ ਅਕਤੂਬਰ/ਨਵੰਬਰ 2023 ਵਿਚ ਕਰਵਾਈ ਜਾਵੇਗੀ। ਲਿਖਤੀ ਪ੍ਰੀਖਿਆ ਵਿਚ 100 ਸਵਾਲ ਹੋਣਗੇ ਅਤੇ ਵੱਧ ਤੋਂ ਵੱਧ ਅੰਕ 100 ਹੋਣਗੇ। ਪ੍ਰੀਖਿਆ ਦੀ ਮਿਆਦ 60 ਮਿੰਟ ਹੋਵੇਗੀ। ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਉਮੀਦਵਾਰ ਭਰਤੀ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਗ੍ਰੈਜੂਏਸ਼ਨ ਫਾਈਨਲ ਸਾਲ ਦੀ ਪ੍ਰੀਖਿਆ ਦੇਣ ਜਾ ਰਹੇ ਹਨ, ਉਹ ਵੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਣਗੇ। ਹਾਲਾਂਕਿ, ਚੋਣ ਦੌਰਾਨ, ਉਨ੍ਹਾਂ ਨੂੰ ਅੰਤਮ ਮਾਰਕ ਸ਼ੀਟ ਜਮ੍ਹਾਂ ਕਰਾਉਣੀ ਪਵੇਗੀ।   

ਇਸ ਤਰ੍ਹਾਂ ਦੇ ਸਕਦੇ ਹੋ SBI ਭਰਤੀ ਲਈ ਅਰਜ਼ੀ 
- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਫਿਰ ਭਰਤੀ ਲਿੰਕ 'ਤੇ ਕਲਿੱਕ ਕਰੋ।
- ਨਿੱਜੀ ਵੇਰਵੇ ਦਰਜ ਕਰਕੇ ਯੂਜ਼ਰ ਆਈਡੀ ਅਤੇ ਪਾਸਵਰਡ ਬਣਾਓ। 

- ਹੁਣ ਲੌਗਇਨ ਕਰੋ ਅਤੇ ਫਾਰਮ ਭਰੋ 
- ਇਸ ਤੋਂ ਬਾਅਦ ਦਸਤਾਵੇਜ਼ਾਂ ਨੂੰ ਅਪਲੋਡ ਕਰੋ 
- ਫਾਰਮ ਫੀਸ ਭਰੋ ਅਤੇ ਜਮ੍ਹਾਂ ਕਰੋ। 
- SBI ਭਰਤੀ ਫਾਰਮ ਦੀ ਇੱਕ ਕਾਪੀ ਡਾਊਨਲੋਡ ਕਰੋ ਅਤੇ ਇਸ ਨੂੰ ਭਵਿੱਖ ਲਈ ਆਪਣੇ ਕੋਲ ਰੱਖੋ।


 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement