ਅਕਤੂਬਰ ਦੇ ਤਿਉਹਾਰੀ ਮਹੀਨੇ ’ਚ ਵੀ ਮਾਰੂਤੀ, ਹੁੰਡਈ ਦੀ ਘਰੇਲੂ ਥੋਕ ਵਿਕਰੀ ’ਚ ਨਰਮੀ
Published : Nov 1, 2024, 10:45 pm IST
Updated : Nov 1, 2024, 10:45 pm IST
SHARE ARTICLE
Representative Image.
Representative Image.

ਛੋਟੀਆਂ ਕਾਰਾਂ ਦੀ ਵਿਕਰੀ ਇਕ ਸਾਲ ਪਹਿਲਾਂ ਦੇ 14,568 ਇਕਾਈਆਂ ਦੇ ਮੁਕਾਬਲੇ ਘੱਟ ਕੇ 10,687 ਇਕਾਈ ਰਹਿ ਗਈ

ਨਵੀਂ ਦਿੱਲੀ : ਗੱਡੀਆਂ ਦੀਆਂ ਪ੍ਰਮੁੱਖ ਨਿਰਮਾਤਾ ਕੰਪਨੀਆਂ ਮਾਰੂਤੀ ਸੁਜ਼ੂਕੀ ਇੰਡੀਆ (ਐੱਮ.ਐੱਸ.ਆਈ.) ਅਤੇ ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ.ਐੱਮ.ਆਈ.ਐੱਲ.) ਦੀ ਵਿਕਰੀ ਅਕਤੂਬਰ ਮਹੀਨੇ ’ਚ ਹੌਲੀ ਰਹੀ। ਦੋਹਾਂ ਕੰਪਨੀਆਂ ਨੇ ਗੱਡੀਆਂ ਦੇ ਸਟਾਕ ਨੂੰ ਘਟਾਉਣ ਲਈ ਅਧਿਕਾਰਤ ਵਿਕਰੇਤਾਵਾਂ ਨੂੰ ਸਪਲਾਈ ਘਟਾ ਦਿਤੀ ਹੈ। 

ਦੇਸ਼ ਦੀ ਸੱਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਐਮ.ਐਸ.ਆਈ. ਦੀ ਕੁਲ ਘਰੇਲੂ ਮੁਸਾਫ਼ਰ ਗੱਡੀਆਂ ਦੀ ਥੋਕ ਵਿਕਰੀ ਅਕਤੂਬਰ ’ਚ 5 ਫੀ ਸਦੀ ਘੱਟ ਕੇ 1,59,591 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 1,68,047 ਇਕਾਈ ਸੀ। ਹਾਲਾਂਕਿ ਮਾਰੂਤੀ ਸੁਜ਼ੂਕੀ ਦੀ ਕੁਲ ਗੱਡੀਆਂ ਦੀ ਵਿਕਰੀ ਅਕਤੂਬਰ ’ਚ 4 ਫੀ ਸਦੀ ਵਧ ਕੇ 2,06,434 ਇਕਾਈ ਰਹੀ। ਇਹ ਇਸ ਦੀ ਹੁਣ ਤਕ ਦੀ ਸੱਭ ਤੋਂ ਵੱਧ ਮਹੀਨਾਵਾਰ ਵਿਕਰੀ ਹੈ। 

ਕੰਪਨੀ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਵਿਕਰੀ) ਪਾਰਥੋ ਬੈਨਰਜੀ ਨੇ ਕਿਹਾ ਕਿ ਕੰਪਨੀ ਨੇ ਅਕਤੂਬਰ ’ਚ ਹੁਣ ਤਕ ਦੀ ਸੱਭ ਤੋਂ ਵੱਧ ਪ੍ਰਚੂਨ ਵਿਕਰੀ ਦਰਜ ਕੀਤੀ ਹੈ। ਉਨ੍ਹਾਂ ਕਿਹਾ, ‘‘ਸਾਡੇ ਸਾਰੇ ਮਾਡਲਾਂ ਦੀ ਬਹੁਤ ਚੰਗੀ ਪ੍ਰਚੂਨ ਵਿਕਰੀ ਹੋਈ ਹੈ। ਇਸ ਕਾਰਨ ਅਸੀਂ ਅਪਣੇ ਨੈੱਟਵਰਕ ’ਚ ਗੱਡੀਆਂ ਦੇ ਸਟਾਕ ’ਚ ਲਗਭਗ 40,000 ਯੂਨਿਟ ਦੀ ਕਮੀ ਕੀਤੀ ਹੈ। ਅਸੀਂ ਅਪਣੇ ਉਤਪਾਦਨ ਅਤੇ ਸਪਲਾਈ ਨੂੰ ਸੰਤੁਲਿਤ ਕਰ ਕੇ ਅਪਣੇ ਨੈੱਟਵਰਕ ਸਟਾਕ ਨੂੰ ਲਗਭਗ ਇਕ ਮਹੀਨੇ ਤਕ ਘਟਾ ਦਿਤਾ ਹੈ।’’

ਕੰਪਨੀ ਦੀ ਛੋਟੀਆਂ ਕਾਰਾਂ ਦੀ ਵਿਕਰੀ ਇਕ ਸਾਲ ਪਹਿਲਾਂ ਦੇ 14,568 ਇਕਾਈਆਂ ਦੇ ਮੁਕਾਬਲੇ ਘੱਟ ਕੇ 10,687 ਇਕਾਈ ਰਹਿ ਗਈ। ਜਦਕਿ ਕੰਪੈਕਟ ਕਾਰਾਂ ਦੀ ਵਿਕਰੀ ਪਿਛਲੇ ਮਹੀਨੇ ਘੱਟ ਕੇ 65,948 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ 80,662 ਇਕਾਈ ਸੀ। ਕੰਪਨੀ ਨੇ ਕਿਹਾ ਕਿ ਬ੍ਰੇਜ਼ਾ, ਗ੍ਰੈਂਡ ਵਿਟਾਰਾ, ਅਰਟਿਗਾ ਅਤੇ ਐਕਸਐਲ6 ਸਮੇਤ ਯੂਟਿਲਿਟੀ ਗੱਡੀਆਂ ਦੀ ਵਿਕਰੀ ਪਿਛਲੇ ਮਹੀਨੇ 70,644 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ਵਿਚ 59,147 ਇਕਾਈ ਸੀ। 

ਦੇਸ਼ ਦੀ ਦੂਜੀ ਸੱਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੁੰਡਈ ਮੋਟਰ ਇੰਡੀਆ ਦੀ ਘਰੇਲੂ ਵਿਕਰੀ ਅਕਤੂਬਰ ’ਚ ਮਾਮੂਲੀ ਵਧ ਕੇ 55,568 ਇਕਾਈ ਰਹੀ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 55,128 ਇਕਾਈ ਸੀ। 

ਐਚ.ਐਮ.ਆਈ.ਐਲ. ਦੇ ਮੁੱਖ ਸੰਚਾਲਨ ਅਧਿਕਾਰੀ (ਸੀ.ਓ.ਓ.) ਤਰੁਣ ਗਰਗ ਨੇ ਕਿਹਾ, ‘‘ਅਸੀਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਅਪਣੇ ਐਸ.ਯੂ.ਵੀ. ਸੈਗਮੈਂਟ ’ਚ ਮਜ਼ਬੂਤ ਮੰਗ ਵੇਖੀ। ਇਸ ਸਮੇਂ ਦੌਰਾਨ, ਸਾਡੀ ਹੁਣ ਤਕ ਦੀ ਸੱਭ ਤੋਂ ਵੱਧ ਮਹੀਨਾਵਾਰ ਐਸ.ਯੂ.ਵੀ. ਵਿਕਰੀ 37,902 ਇਕਾਈਆਂ ਸੀ। ਇਸ ’ਚ ਕ੍ਰੇਟਾ ਮਾਡਲ ਦੇ ਸੱਭ ਤੋਂ ਵੱਧ 17,497 ਵਾਹਨ ਵੀ ਸ਼ਾਮਲ ਹਨ।’’

ਮਹਿੰਦਰਾ ਐਂਡ ਮਹਿੰਦਰਾ (ਐੱਮ ਐਂਡ ਐੱਮ) ਨੇ ਕਿਹਾ ਕਿ ਉਸ ਨੇ ਪਿਛਲੇ ਮਹੀਨੇ ਘਰੇਲੂ ਬਾਜ਼ਾਰ ’ਚ 54,504 ਯੂਟਿਲਿਟੀ ਗੱਡੀਆਂ ਦੀ ਥੋਕ ਵਿਕਰੀ ’ਚ 25 ਫੀ ਸਦੀ ਦਾ ਵਾਧਾ ਦਰਜ ਕੀਤਾ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 43,708 ਇਕਾਈ ਸੀ। ਐਮ ਐਂਡ ਐਮ ਦੇ ਗੱਡੀਆਂ ਦੇ ਡਿਵੀਜ਼ਨ ਦੇ ਪ੍ਰਧਾਨ ਵਿਜੇ ਨਾਕਰਾ ਨੇ ਕਿਹਾ, ‘‘ਅਸੀਂ ਅਕਤੂਬਰ ’ਚ 25 ਫ਼ੀ ਸਦੀ ਦੇ ਵਾਧੇ ਨਾਲ 54,504 ਇਕਾਈਆਂ ਦੀ ਸੱਭ ਤੋਂ ਵੱਧ ਐਸਯੂਵੀ ਵਿਕਰੀ ਪ੍ਰਾਪਤ ਕੀਤੀ ਅਤੇ ਕੁਲ ਵਿਕਰੀ 20 ਫ਼ੀ ਸਦੀ ਵਧ ਕੇ 96,648 ਇਕਾਈ ਰਹੀ।’’

ਟਾਟਾ ਮੋਟਰਜ਼ ਨੇ ਕਿਹਾ ਕਿ ਉਸ ਦੀ ਘਰੇਲੂ ਮੁਸਾਫ਼ਰ ਗੱਡੀਆਂ ਦੀ ਵਿਕਰੀ ਅਕਤੂਬਰ ’ਚ ਘੱਟ ਕੇ 48,131 ਇਕਾਈ ਰਹਿ ਗਈ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 48,337 ਇਕਾਈ ਸੀ। ਟੋਯੋਟਾ ਕਿਰਲੋਸਕਰ ਮੋਟਰ ਦੀ ਘਰੇਲੂ ਵਿਕਰੀ ਅਕਤੂਬਰ ’ਚ 28,138 ਇਕਾਈ ਰਹੀ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 20,542 ਇਕਾਈ ਸੀ। ਜੇ.ਐਸ.ਡਬਲਯੂ. ਐਮ.ਜੀ. ਮੋਟਰ ਇੰਡੀਆ ਦੀ ਥੋਕ ਵਿਕਰੀ ਅਕਤੂਬਰ ’ਚ 31 ਫ਼ੀ ਸਦੀ ਵਧ ਕੇ 7,045 ਇਕਾਈ ਰਹੀ। 

ਦੋਪਹੀਆ ਗੱਡੀਆਂ ਦੇ ਖੇਤਰ ’ਚ ਰਾਇਲ ਐਨਫੀਲਡ ਦੀ ਘਰੇਲੂ ਥੋਕ ਵਿਕਰੀ ਅਕਤੂਬਰ ’ਚ 26 ਫੀ ਸਦੀ ਵਧ ਕੇ 1,01,886 ਇਕਾਈ ਰਹੀ। ਕੁਲ ਮਿਲਾ ਕੇ ਕੰਪਨੀ ਨੇ 1,10,574 ਦੋਪਹੀਆ ਵਾਹਨ ਵੇਚੇ, ਜੋ ਕਿ 31 ਫੀ ਸਦੀ ਦਾ ਵਾਧਾ ਹੈ। ਟੀ.ਵੀ.ਐਸ. ਮੋਟਰ ਕੰਪਨੀ ਦੀ ਘਰੇਲੂ ਦੋਪਹੀਆ ਗੱਡੀਆਂ ਦੀ ਵਿਕਰੀ ਅਕਤੂਬਰ ’ਚ 13 ਫੀ ਸਦੀ ਵਧ ਕੇ 3,90,489 ਇਕਾਈ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 3,44,957 ਇਕਾਈ ਸੀ।

Tags: sale, vehicle

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement