
ਨਵੀਂ ਦਰ 1 ਜਨਵਰੀ ਤੋਂ ਲਾਗੂ ਹੋ ਗਈ
ਮੁੰਬਈ: ਜਨਤਕ ਖੇਤਰ ਦੇ ਬੈਂਕ ਆਫ ਇੰਡੀਆ (BOI) ਨੇ ਮੰਗਲਵਾਰ ਨੂੰ ਇਕ ਨਵੀਂ ਥੋਕ ਜਮ੍ਹਾ ਯੋਜਨਾ ਪੇਸ਼ ਕੀਤੀ। ਇਸ ’ਚ 175 ਦਿਨਾਂ ਲਈ 2 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰ 7.50 ਫੀ ਸਦੀ ਹੈ।
ਬੀ.ਓ.ਆਈ. ਹੁਣ ਤਕ 174 ਦਿਨਾਂ ਲਈ ਜਮ੍ਹਾਂ ਕੀਤੀ ਗਈ ਉਸੇ ਰਕਮ ’ਤੇ 6 ਫ਼ੀ ਸਦੀ ਵਿਆਜ ਅਦਾ ਕਰ ਰਿਹਾ ਸੀ। ਨਵੀਂ ਦਰ 1 ਜਨਵਰੀ ਤੋਂ ਲਾਗੂ ਹੋ ਗਈ ਹੈ। ਬੈਂਕ ਨੇ ਇਕ ਬਿਆਨ ’ਚ ਕਿਹਾ ਕਿ ਨਵੀਂ ਵਿਆਜ ਦਰ 2 ਕਰੋੜ ਰੁਪਏ ਤੋਂ ਲੈ ਕੇ 50 ਕਰੋੜ ਰੁਪਏ ਤੋਂ ਘੱਟ ਦੀ ਜਮ੍ਹਾ ਰਾਸ਼ੀ ’ਤੇ ਲਾਗੂ ਹੋਵੇਗੀ।
ਸਪੈਸ਼ਲ ਫਿਕਸਡ ਡਿਪਾਜ਼ਿਟ ਸਿਰਫ ਰੁਪਏ ’ਚ ਜਮ੍ਹਾਂ ਕਰਵਾਉਣ ਲਈ ਹੈ। ਇਹ ਪੇਸ਼ਕਸ਼ ਸੀਮਤ ਮਿਆਦ ਲਈ ਹੈ। ਨਵੀਂ ਦਰ 1 ਜਨਵਰੀ ਤੋਂ ਲਾਗੂ ਹੋ ਗਈ ਹੈ। ਇਸ ਦੌਰਾਨ ਨਿੱਜੀ ਖੇਤਰ ਦੇ ਡੀਸੀਬੀ ਬੈਂਕ ਨੇ ‘ਹੈਪੀ ਸੇਵਿੰਗਜ਼ ਅਕਾਊਂਟ’ ਦਾ ਐਲਾਨ ਕੀਤਾ ਹੈ। ਡੀ.ਸੀ.ਬੀ. ਬੈਂਕ ਨੇ ਇਕ ਬਿਆਨ ’ਚ ਕਿਹਾ ਕਿ ਇਸ ਦੇ ਤਹਿਤ ਖਾਤਾਧਾਰਕਾਂ ਨੂੰ ਦੇਸ਼ ’ਚ ਯੂ.ਪੀ.ਆਈ. ਰਾਹੀਂ ਲੈਣ-ਦੇਣ ਕਰਨ ’ਤੇ ‘ਕੈਸ਼ਬੈਕ’ ਮਿਲੇਗਾ।