
Chandigarh News : ਕੇਂਦਰ ਨੂੰ ਭੇਜਿਆ 236 ਕਰੋੜ ਦਾ ਮਾਲੀਆ
Chandigarh collects 12 percent more GST revenue in February Latest News in Punjabi : ਪਿਛਲੇ ਮਹੀਨੇ ਚੰਡੀਗੜ੍ਹ ਵਿਚ ਵਸਤੂਆਂ ਅਤੇ ਸੇਵਾਵਾਂ ਟੈਕਸ (GST) ਦੀ ਕੁਲੈਕਸ਼ਨ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ ਇਕੱਠੇ ਕੀਤੇ ਗਏ ਕੁੱਲ ਟੈਕਸ ਦੇ ਮੁਕਾਬਲੇ 12 ਫ਼ੀ ਸਦੀ ਦਾ ਵਾਧਾ ਹੋਇਆ ਹੈ।
ਵਿੱਤ ਮੰਤਰਾਲੇ ਦੇ ਅਨੁਸਾਰ, ਇਸ ਸਾਲ ਫ਼ਰਵਰੀ ਵਿਚ ਜੀਐਸਟੀ ਸੰਗ੍ਰਹਿ 236 ਕਰੋੜ ਰੁਪਏ ਰਿਹਾ, ਜੋ ਕਿ 2024 ਵਿਚ ਇਸੇ ਮਹੀਨੇ ਦੌਰਾਨ ਇਕੱਠੇ ਕੀਤੇ ਗਏ 211 ਕਰੋੜ ਰੁਪਏ ਨਾਲੋਂ 35 ਕਰੋੜ ਰੁਪਏ ਵੱਧ ਹੈ।
ਪਿਛਲੇ ਸਾਲ ਦਸੰਬਰ ਵਿਚ ਗਿਰਾਵਟ ਤੋਂ ਬਾਅਦ ਜਨਵਰੀ ਵਿਚ ਜੀਐਸਟੀ ਸੰਗ੍ਰਹਿ ਵਿਚ 8 ਫ਼ੀ ਸਦੀ ਦਾ ਵਾਧਾ ਹੋਇਆ। ਜਨਵਰੀ ਦਾ ਸੰਗ੍ਰਹਿ 271 ਕਰੋੜ ਰੁਪਏ ਰਿਹਾ, ਜੋ ਕਿ 2024 ਵਿਚ ਇਸੇ ਮਹੀਨੇ ਪ੍ਰਾਪਤ ਹੋਏ 252 ਕਰੋੜ ਰੁਪਏ ਨਾਲੋਂ 19 ਕਰੋੜ ਰੁਪਏ ਵੱਧ ਸੀ।
ਪਿਛਲੇ ਸਾਲ ਦਸੰਬਰ ਵਿਚ ਜੀਐਸਟੀ ਸੰਗ੍ਰਹਿ ਵਿਚ 20 ਫ਼ੀ ਸਦੀ ਦੀ ਗਿਰਾਵਟ ਆਈ ਅਤੇ ਨਵੰਬਰ 2024 ਵਿਚ 20 ਫ਼ੀ ਸਦੀ ਦਾ ਵਾਧਾ ਹੋਇਆ ਸੀ।