ਵਾਧੇ ਨਾਲ ਬਾਜ਼ਾਰ ਦੀ ਸ਼ੁਰੂਆਤ, ਸੈਂਸੈਕਸ 55 ਅੰਕ ਵਧਿਆ, ਨਿਫਟੀ 10150  ਦੇ ਪਾਰ 
Published : Apr 2, 2018, 10:20 am IST
Updated : Apr 2, 2018, 10:20 am IST
SHARE ARTICLE
Sensex
Sensex

ਵਿੱਤੀ ਸਾਲ 2019  ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ।  ਏਸ਼ੀਆਈ ਬਾਜ਼ਾਰਾਂ ਦੇ ਮਿਲੇ ਸੰਕੇਤਾਂ ਨਾਲ ਸੋਮਵਾਰ ਨੂੰ ਸੈਂਸੈਕਸ ਅਤੇ..

ਨਵੀਂ ਦਿੱਲੀ: ਵਿੱਤੀ ਸਾਲ 2019  ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ।  ਏਸ਼ੀਆਈ ਬਾਜ਼ਾਰਾਂ ਦੇ ਮਿਲੇ ਸੰਕੇਤਾਂ ਨਾਲ ਸੋਮਵਾਰ ਨੂੰ ਸੈਂਸੈਕਸ ਅਤੇ ਨਿਫ਼ਟੀ ਅਨੁਪਾਤ: 0.19 ਫ਼ੀ ਸਦੀ ਅਤੇ 0.38 ਫ਼ੀ ਸਦੀ ਚੜ ਕੇ ਖੁੱਲੇ। ਸੈਂਸੈਕਸ 62 ਅੰਕ ਵਧ ਕੇ 33,031 ਅਤੇ ਨਿਫ਼ਟੀ 38 ਅੰਕ ਦੀ ਉਛਾਲ ਦੇ ਨਾਲ 10,152  ਦੇ ਪੱਧਰ 'ਤੇ ਓਪਨ ਹੋਇਆ। ਸ਼ੁਰੂਆਤੀ ਕੰਮ-ਕਾਜ 'ਚ ਸੈਂਸੈਕਸ 'ਚ 125 ਅੰਕਾਂ ਤੋਂ ਜ਼ਿਆਦਾ ਦਾ ਉਛਾਲ ਆਇਆ।  ਕੰਮ-ਕਾਜ 'ਚ ਬੈਂਕਿੰਗ ਅਤੇ ਵਿੱਤੀ ਸੇਵਾ ਖੇਤਰ ਦੇ ਸ਼ੇਅਰਾਂ 'ਚ ਕਮਜ਼ੋਰੀ ਦਿਖ ਰਹੀ ਹੈ। ਹਾਲਾਂਕਿ ਆਟੋ, ਮੈਟਲ,  ਆਈਟੀ, ਫਾਰਮਾ ਅਤੇ ਰਿਐਲਟੀ ਸ਼ੇਅਰਾਂ 'ਚ ਤੇਜ਼ੀ ਦਾ ਰੁਖ਼ ਹੈ। 

BSEBSE

ਮਿਡਕੈਪ, ਸਮਾਲਕੈਪ ਸ਼ੇਅਰਾਂ 'ਚ ਖ਼ਰੀਦਦਾਰੀ
ਲਾਰਜਕੈਪ ਸ਼ੇਅਰਾਂ ਦੇ ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਚੰਗੀ ਖ਼ਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਬੀਐਸਈ ਦਾ ਮਿਡਕੈਪ ਇੰਡੈਕਸ 0.57 ਫ਼ੀ ਸਦੀ ਮਜਬੂਤ ਹੋਇਆ ਹੈ। ਉਥੇ ਹੀ ਬੀਐਸਈ ਦਾ ਸਮਾਲਕੈਪ ਇੰਡੈਕਸ 1.02 ਫ਼ੀ ਸਦੀ ਵਧਾ ਹੈ। 

NiftyNifty

ਮਿਡਕੈਪ ਸ਼ੇਅਰਾਂ 'ਚ ਇੰਡੀਅਨ ਹੋਟਲ, ਆਰਕਾਮ, ਐਮਫੈਸਿਸ, ਐਨਬੀਸੀਸੀ, ਰਿਲਾਇੰਸ ਕੈਪਿਟਲ, ਐਕਸਾਈਡ ਇੰਡਸਟਰੀਜ਼, ਟਾਟਾ ਗਲੋਬਲ, ਗਲੈਸਕੋ, ਸੇਲ, ਆਈਜੀਐਲ, 1.78-4.04 ਫ਼ੀ ਸਦੀ ਚੜੇ ਹਨ। ਹਾਲਾਂਕਿ ਵਕਰਾਂਗੀ,  ਜੀਐਸਕੇ ਕੰਜ਼ੀਊਮਰ, ਪੀਐਨਬੀ ਹਾਉਸਿੰਗ, ਕੈਨਰਾ ਬੈਂਕ, ਆਈਡੀਬੀਆਈ, ਸ਼ਰੀਰਾਮ ਟਰਾਂਸਪੋਰਟ ਫਾਇਨੈਂਸ,  ਕੈਨਰਾ ਬੈਂਕ, ਕਰੰਪਟਨ, ਸੈਂਟਰਲ ਬੈਂਕ, ਪੇਜ ਇੰਡਸਟਰੀਜ਼ ਅਤੇ ਡਾਲਮਿਆ ਭਾਰਤ 5-0.58 ਫ਼ੀ ਸਦੀ ਤਕ ਡਿੱਗੇ। 

SensexSensex

ਆਟੋ ਇੰਡੈਕਸ 1% ਤੋਂ ਜ਼ਿਆਦਾ ਵਧਿਆ, ਬੈਂਕਿੰਗ ਸ਼ੇਅਰ ਟੁੱਟੇ
ਸੈਕਟੋਰਲ ਇੰਡੈਕਸ 'ਚ ਐਨਏਈਸ 'ਤੇ ਬੈਂਕ, ਵਿੱਤੀ ਸੇਵਾ, ਮੈਟਲ, ਪੀਐਸਊ ਬੈਂਕ ਅਤੇ ਪ੍ਰਾਈਵੇਟ ਬੈਂਕ 'ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਬੈਂਕ ਨਿਫ਼ਟੀ 0.42 ਫ਼ੀ ਸਦੀ ਦੀ ਗਿਰਾਵਟ ਦੇ ਨਾਲ 24,160.30 ਦੇ ਪੱਧਰ 'ਤੇ ਕੰਮ-ਕਾਜ ਕਰ ਰਿਹਾ ਹੈ। ਮੈਟਲ ਇੰਡੈਕਸ 0.26%, ਪੀਐਸਊ ਬੈਂਕ ਇੰਡੈਕਸ 0.50% ਅਤੇ ਨਿਫ਼ਟੀ ਪ੍ਰਾਈਵੇਟ ਬੈਂਕ ਇੰਡੈਕਸ 0.68% ਡਿਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement